Tue, Dec 9, 2025
Whatsapp

Britain ਦੀ ਰਾਇਲ ਗਾਰਡ 'ਚ ਪੰਜਾਬੀ ਨੌਜਵਾਨ ਭਰਤੀ, ਪੱਗੜੀ ਬੰਨ੍ਹ ਕੇ ਬਕਿੰਘਮ ਪੈਲੇਸ 'ਚ ਦੇਵੇਗਾ ਸੇਵਾਵਾਂ

Tarn Taran News : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕੇ ਦੇ ਅਨਮੋਲਦੀਪ ਸਿੰਘ ਨੇ ਇੱਕ ਸ਼ਾਨਦਾਰ ਪ੍ਰਾਪਤੀ ਕਰਕੇ ਬ੍ਰਿਟੇਨ ਦੇ ਵੱਕਾਰੀ ਰਾਇਲ ਗਾਰਡ ਵਿੱਚ ਜਗ੍ਹਾ ਬਣਾਈ ਹੈ। ਰਵਾਇਤੀ ਸਿੱਖ ਦਸਤਾਰ (ਪੱਗ) ਪਹਿਨ ਕੇ ਉਹ ਹੁਣ ਬਕਿੰਘਮ ਪੈਲੇਸ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਇਸ ਤਰ੍ਹਾਂ ਉਹ ਕੁਝ ਚੋਣਵੇਂ ਸਿੱਖ ਨੌਜਵਾਨਾਂ ਵਿੱਚ ਸ਼ਾਮਲ ਹੋ ਗਏ ਹਨ , ਜਿਨ੍ਹਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ

Reported by:  PTC News Desk  Edited by:  Shanker Badra -- August 10th 2025 12:05 PM
Britain ਦੀ ਰਾਇਲ ਗਾਰਡ 'ਚ ਪੰਜਾਬੀ ਨੌਜਵਾਨ ਭਰਤੀ, ਪੱਗੜੀ ਬੰਨ੍ਹ ਕੇ ਬਕਿੰਘਮ ਪੈਲੇਸ 'ਚ ਦੇਵੇਗਾ ਸੇਵਾਵਾਂ

Britain ਦੀ ਰਾਇਲ ਗਾਰਡ 'ਚ ਪੰਜਾਬੀ ਨੌਜਵਾਨ ਭਰਤੀ, ਪੱਗੜੀ ਬੰਨ੍ਹ ਕੇ ਬਕਿੰਘਮ ਪੈਲੇਸ 'ਚ ਦੇਵੇਗਾ ਸੇਵਾਵਾਂ

Tarn Taran News : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕੇ ਦੇ ਅਨਮੋਲਦੀਪ ਸਿੰਘ ਨੇ ਇੱਕ ਸ਼ਾਨਦਾਰ ਪ੍ਰਾਪਤੀ ਕਰਕੇ ਬ੍ਰਿਟੇਨ ਦੇ ਵੱਕਾਰੀ ਰਾਇਲ ਗਾਰਡ ਵਿੱਚ ਜਗ੍ਹਾ ਬਣਾਈ ਹੈ। ਰਵਾਇਤੀ ਸਿੱਖ ਦਸਤਾਰ (ਪੱਗ) ਪਹਿਨ ਕੇ ਉਹ ਹੁਣ ਬਕਿੰਘਮ ਪੈਲੇਸ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਇਸ ਤਰ੍ਹਾਂ ਉਹ ਕੁਝ ਚੋਣਵੇਂ ਸਿੱਖ ਨੌਜਵਾਨਾਂ ਵਿੱਚ ਸ਼ਾਮਲ ਹੋ ਗਏ ਹਨ , ਜਿਨ੍ਹਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ। 

ਅਨਮੋਲਦੀਪ ਸਿੰਘ ਸਾਲ 2019 ਵਿੱਚ ਵਿਦਿਆਰਥੀ ਵਜੋਂ ਬ੍ਰਿਟੇਨ ਗਏ ਸੀ। ਹਾਲਾਂਕਿ, ਉਸਦਾ ਸੁਪਨਾ ਹਮੇਸ਼ਾ ਫੌਜ ਵਿੱਚ ਸ਼ਾਮਲ ਹੋਣਾ ਅਤੇ ਦੇਸ਼-ਵਿਦੇਸ਼ ਵਿੱਚ ਸੇਵਾ ਕਰਨਾ ਸੀ। ਉਸਦੇ ਪਰਿਵਾਰ ਦਾ ਫੌਜੀ ਸੇਵਾ ਨਾਲ ਵੀ ਡੂੰਘਾ ਸਬੰਧ ਹੈ। ਉਸਦੇ ਪਿਤਾ, ਦਾਦਾ ਅਤੇ ਪੜਦਾਦਾ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ। ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅਨਮੋਲਦੀਪ ਨੇ ਬ੍ਰਿਟੇਨ ਦੀ ਰਾਇਲ ਗਾਰਡ ਵਿੱਚ ਸਥਾਨ ਹਾਸਿਲ ਕੀਤਾ ਹੈ।


ਪਿੰਡ ਵਿੱਚ ਖੁਸ਼ੀ ਦਾ ਮਾਹੌਲ

ਅਨਮੋਲਦੀਪ ਸਿੰਘ ਹੁਣ ਰਾਇਲ ਗਾਰਡ ਦੇ ਹਿੱਸੇ ਵਜੋਂ ਸ਼ਾਹੀ ਮਹਿਲ ਵਿੱਚ ਤਾਇਨਾਤ ਹੋਵੇਗਾ। ਖਾਸ ਗੱਲ ਇਹ ਹੈ ਕਿ ਉਹ ਪੱਗ ਬੰਨ੍ਹ ਕੇ ਅਤੇ ਦਾੜ੍ਹੀ ਰੱਖ ਕੇ ਰਵਾਇਤੀ ਸਿੱਖ ਪਛਾਣ ਨਾਲ ਆਪਣੀ ਡਿਊਟੀ ਨਿਭਾਏਗਾ। ਇਹ ਨਾ ਸਿਰਫ਼ ਉਨ੍ਹਾਂ ਲਈ ਸਗੋਂ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਪਿੰਡ ਲੋਹਕੇ ਅਤੇ ਪੂਰੇ ਇਲਾਕੇ ਵਿੱਚ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।

ਬ੍ਰਿਟੇਨ ਦੀ ਰਾਇਲ ਗਾਰਡ ਅਤੇ ਬਕਿੰਘਮ ਪੈਲੇਸ ਦੀ ਮਹੱਤਤਾ

ਰਾਇਲ ਗਾਰਡ ਬ੍ਰਿਟਿਸ਼ ਦੀ ਰਾਜਸ਼ਾਹੀ ਦੀਆਂ ਸਭ ਤੋਂ ਵੱਕਾਰੀ ਫੌਜੀ ਇਕਾਈਆਂ ਵਿੱਚੋਂ ਇੱਕ ਹੈ। ਉਨ੍ਹਾਂ ਦਾ ਕੰਮ ਸ਼ਾਹੀ ਮਹਿਲਾਂ ਅਤੇ ਬ੍ਰਿਟਿਸ਼ ਦੇ ਸਮਰਾਟ ਦੀ ਰੱਖਿਆ ਕਰਨਾ ਹੈ। ਰਾਇਲ ਗਾਰਡ ਆਪਣੇ ਸਖ਼ਤ ਅਨੁਸ਼ਾਸਨ, ਆਕਰਸ਼ਕ ਵਰਦੀ ਅਤੇ ਬਕਿੰਘਮ ਪੈਲੇਸ ਦੇ ਬਾਹਰ ਕੀਤੀ ਜਾਣ ਵਾਲੀ ਚੇਜਿੰਗ ਸੈਰੇਮਨੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ।

ਬਕਿੰਘਮ ਪੈਲੇਸ ਲੰਡਨ ਵਿੱਚ ਸਥਿਤ ਬ੍ਰਿਟਿਸ਼ ਰਾਜਸ਼ਾਹੀ ਦਾ ਅਧਿਕਾਰਤ ਨਿਵਾਸ ਸਥਾਨ ਹੈ ਅਤੇ ਇੱਥੇ ਰਾਜ ਸਮਾਰੋਹ, ਵਿਦੇਸ਼ੀ ਪਤਵੰਤਿਆਂ ਦਾ ਸਵਾਗਤ ਅਤੇ ਹੋਰ ਸ਼ਾਹੀ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮਹਿਲ ਦੇ ਬਾਹਰ ਖੜ੍ਹੇ ਰਾਇਲ ਗਾਰਡ ਨੂੰ ਬ੍ਰਿਟੇਨ ਦੀ ਪਰੰਪਰਾ ਅਤੇ ਮਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।


- PTC NEWS

Top News view more...

Latest News view more...

PTC NETWORK
PTC NETWORK