Amritsar Blast News : ਗੁਰੂ ਨਗਰੀ ਅੰਮ੍ਰਿਤਸਰ ’ਚ ਮੁੜ ਹੋਇਆ ਧਮਾਕਾ, ਅਣਪਛਾਤੇ ਨੇ ਪੁਲਿਸ ਚੌਂਕੀ ’ਤੇ ਸੁੱਟਿਆ ਗ੍ਰੇਨੇਡ
Amritsar Blast News : ਗੁਰੂ ਨਗਰੀ ਅੰਮ੍ਰਿਤਸਰ ’ਚ ਇੱਕ ਵਾਰ ਮੁੜ ਤੋਂ ਧਮਾਕੇ ਹੋਣ ਦੀ ਗੱਲ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬਾਈਪਾਸ ਸਥਿਤ ਫਤਿਹਗੜ੍ਹ ਚੂੜੀਆਂ ਪੁਲਿਸ ਥਾਣੇ ’ਚ ਧਮਾਕੇ ਦੀ ਆਵਾਜ਼ ਆਈ ਹੈ। ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਬਾਈਪਾਸ ਸਥਿਤ ਫਤਿਹਗੜ੍ਹ ਚੂੜੀਆਂ ਪੁਲਿਸ ਥਾਣੇ ’ਚ ਪੁੱਲ ਦੇ ਉੱਪਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬੰਬ ਸੁੱਟਣ ਵਾਲਿਆਂ ਦੇ ਪਿੱਛੇ ਪੁਲਿਸ ਮੁਲਾਜ਼ਮ ਭੱਜੇ ਵੀ ਸੀ ਪਰ ਵਿਅਕਤੀ ਉਨ੍ਹਾਂ ਦੇ ਹੱਥ ਨਾ ਆ ਸਕਿਆ।
ਹਾਲਾਂਕਿ ਇਸ ਹਮਲੇ ਮਗਰੋਂ ਕੋਈ ਵੀ ਸੀਨੀਅਰ ਅਧਿਕਾਰੀ ਜਵਾਬ ਨਹੀਂ ਦੇ ਰਿਹਾ ਹੈ ਅਤੇ ਥਾਣੇ ਨੂੰ ਵੀ ਤਾਲਾ ਲਗਾ ਕੇ ਉੱਥੋ ਚੱਲੇ ਗਏ ਹਨ।
???? INDO-PAK BORDER 'ਤੇ LAW and ORDER ਦੀ ਸਥਿਤੀ ਬਦ ਤੋਂ ਬਦਤਰ।
???? CM TOUR 'ਤੇ PUNJAB ਖ਼ਤਰੇ 'ਚ❗️❗️❗️
????ਅੱਜ ਅੰਮ੍ਰਿਤਸਰ ਵਿਖੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਨੰਗਲੀ ਚੌਂਕੀ ਦੇ ਬਾਹਰ GRENADE ATTACK ਹੋਇਆ।????ਧਮਾਕਾ ਸ਼ਾਮ ਕਰੀਬ 7.30 ਵਜੇ ਹੋਇਆ❓️
???? POLICE ਜਵਾਬ ਦੇਣ ਤੋਂ ਅਸਮਰੱਥ ❗️
???? ਪਿਛਲੇ ਦੋ ਮਹੀਨਿਆਂ 'ਚ 12… pic.twitter.com/QOVfKEXtog — Bikram Singh Majithia (@bsmajithia) February 3, 2025
ਇਸ ਹਮਲੇ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ।
- PTC NEWS