Tue, Dec 23, 2025
Whatsapp

Canada 'ਚ ਹਿੰਦੂ ਮੰਦਰ 'ਤੇ ਹਮਲਾ, ਭੰਨਤੋੜ ਕਰ ਕੰਧਾਂ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

ਕੈਨੇਡਾ 'ਚ ਇੱਕ ਵਾਰ ਫਿਰ ਹਿੰਦੂ ਮੰਦਿਰ 'ਤੇ ਹਮਲਾ ਹੋਇਆ ਹੈ। ਕੈਨੇਡਾ ਦੇ ਵਿੰਡਸਰ 'ਚ ਇੱਕ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੋ ਹਮਲਾਵਰਾਂ ਨੇ ਮੰਦਿਰ ਦੇ ਅੰਦਰ ਭੰਨਤੋੜ ਕੀਤੀ ਹੈ। ਨਾਲ ਹੀ ਮੰਦਿਰ ਦੀਆਂ ਦੀਵਾਰਾਂ 'ਤੇ ਹਿੰਦੂ - ਵਿਰੋਧੀ ਅਤੇ ਭਾਰਤ ਵਿਰੋਧੀ ਸਲੋਗਨ ਵੀ ਲਿਖੇ ਗਏ ਹਨ।

Reported by:  PTC News Desk  Edited by:  Ramandeep Kaur -- April 06th 2023 11:25 AM
Canada 'ਚ ਹਿੰਦੂ ਮੰਦਰ  'ਤੇ ਹਮਲਾ,  ਭੰਨਤੋੜ ਕਰ ਕੰਧਾਂ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

Canada 'ਚ ਹਿੰਦੂ ਮੰਦਰ 'ਤੇ ਹਮਲਾ, ਭੰਨਤੋੜ ਕਰ ਕੰਧਾਂ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ

Canada: ਕੈਨੇਡਾ 'ਚ ਇੱਕ ਵਾਰ ਫਿਰ ਹਿੰਦੂ ਮੰਦਿਰ  'ਤੇ ਹਮਲਾ ਹੋਇਆ ਹੈ। ਕੈਨੇਡਾ ਦੇ ਵਿੰਡਸਰ 'ਚ ਇੱਕ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੋ ਹਮਲਾਵਰਾਂ ਨੇ ਮੰਦਿਰ ਦੇ ਅੰਦਰ ਭੰਨਤੋੜ ਕੀਤੀ ਹੈ। ਨਾਲ ਹੀ ਮੰਦਿਰ ਦੀਆਂ ਦੀਵਾਰਾਂ 'ਤੇ ਹਿੰਦੂ - ਵਿਰੋਧੀ ਅਤੇ ਭਾਰਤ ਵਿਰੋਧੀ ਸਲੋਗਨ ਵੀ ਲਿਖੇ ਗਏ ਹਨ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੋ ਸ਼ੱਕੀਆਂ ਨੂੰ ਮੰਦਿਰ 'ਤੇ ਹਮਲਾ ਕਰਦੇ ਹੋਏ ਦੇਖਿਆ ਗਿਆ ਹੈ। ਕੈਨੇਡਾ ਦੀ ਸਥਾਨਕ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

ਵਿੰਡਸਰ ਪੁਲਿਸ ਨੇ ਅੱਗੇ ਕਿਹਾ ਕਿ ਹਿੰਦੂ ਮੰਦਰ ਦੀ ਭੰਨਤੋੜ ਨੂੰ ਨਫ਼ਰਤੀ ਘਟਨਾ ਵਜੋਂ ਜਾਂਚਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ 'ਚ ਅਧਿਕਾਰੀਆਂ ਨੂੰ ਇਕ ਵੀਡੀਓ ਮਿਲੀ ਹੈ, ਜਿਸ 'ਚ ਅੱਧੀ ਰਾਤ 12 ਵਜੇ ਤੋਂ ਬਾਅਦ ਦੋ ਸ਼ੱਕੀ ਵਿਅਕਤੀ ਇਲਾਕੇ 'ਚ ਦੇਖੇ ਗਏ ਸਨ। ਵੀਡੀਓ 'ਚ ਇਕ ਸ਼ੱਕੀ ਵਿਅਕਤੀ ਇਮਾਰਤ ਦੀ ਕੰਧ 'ਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ ਹੈ ਜਦਕਿ ਦੂਜਾ ਉਸ ਦੇ ਕੋਲ ਖੜ੍ਹਾ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਇੱਕ ਸ਼ੱਕੀ ਨੇ ਕਾਲੇ ਰੰਗ ਦਾ ਸਵੈਟਰ, ਖੱਬੀ ਲੱਤ 'ਤੇ ਇੱਕ ਛੋਟੇ ਚਿੱਟੇ ਲੋਗੋ ਵਾਲੀ ਕਾਲੀ ਪੈਂਟ ਅਤੇ ਕਾਲੇ ਅਤੇ ਚਿੱਟੇ ਹਾਈ ਟਾਪ ਰਨਿੰਗ ਜੁੱਤੇ ਪਾਏ ਹੋਏ ਸਨ। ਦੂਜੇ ਸ਼ੱਕੀ ਨੇ ਕਾਲੀ ਪੈਂਟ, ਸਵੈਟ ਸ਼ਰਟ, ਕਾਲੇ ਜੁੱਤੇ ਅਤੇ ਚਿੱਟੀਆਂ ਜੁਰਾਬਾਂ ਪਾਈਆਂ ਹੋਈਆਂ ਸਨ।

ਮੀਡੀਆ ਰਿਪੋਰਟ ਅਨੁਸਾਰ ਕੈਨੇਡਾ ਦੇ ਹਿੰਦੂ ਮੰਦਰਾਂ 'ਚ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਹੁਣ ਤੱਕ ਉਥੋਂ ਦੀ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਵਿੰਡਸਰ ਵਿੱਚ ਇਹ ਪੰਜਵੀਂ ਘਟਨਾ ਹੈ ਜਿੱਥੇ ਮੰਦਰ ਵਿੱਚ ਭੰਨਤੋੜ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਮਿਸੀਸਾਗਾ ਦੇ ਰਾਮ ਮੰਦਰ 'ਚ ਭੰਨਤੋੜ ਦੇ ਨਾਲ-ਨਾਲ ਹਿੰਦੂ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਸਨ। ਇਸ ਦੇ ਨਾਲ ਹੀ ਕੈਨੇਡਾ ਦੇ ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ਅਤੇ ਰਿਚਮੰਡ ਦੇ ਵਿਸ਼ਨੂੰ ਮੰਦਰ ਵਿੱਚ ਵੀ ਕਈ ਮੂਰਤੀਆਂ ਤੋੜ ਦਿੱਤੀਆਂ ਗਈਆਂ। ਖਾਲਿਸਤਾਨੀ ਸਮਰਥਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਕਈ ਵਾਰ ਨਿਸ਼ਾਨਾ ਬਣਾਇਆ ਹੈ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਹਨ।

ਇਹ ਵੀ ਪੜ੍ਹੋ: Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ

- PTC NEWS

  • Tags

Top News view more...

Latest News view more...

PTC NETWORK
PTC NETWORK