Wed, Jun 18, 2025
Whatsapp

Amritsar ’ਚ ਮੁੜ ਵਾਪਰੀ ਵੱਡੀ ਵਾਰਦਾਤ, ਘਰ ਤੋਂ ਟਿਊਸ਼ਨ ਜਾਂਦੇ ਸਮੇਂ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ ਗੋਲੀ

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਫਤਿਹ ਕਲੋਨੀ ’ਚ ਗੋਲੀ ਚੱਲੀ। ਜੋ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ। ਜਿਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Reported by:  PTC News Desk  Edited by:  Aarti -- May 27th 2025 08:13 PM -- Updated: May 27th 2025 09:21 PM
Amritsar ’ਚ ਮੁੜ ਵਾਪਰੀ ਵੱਡੀ ਵਾਰਦਾਤ, ਘਰ ਤੋਂ ਟਿਊਸ਼ਨ ਜਾਂਦੇ ਸਮੇਂ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ ਗੋਲੀ

Amritsar ’ਚ ਮੁੜ ਵਾਪਰੀ ਵੱਡੀ ਵਾਰਦਾਤ, ਘਰ ਤੋਂ ਟਿਊਸ਼ਨ ਜਾਂਦੇ ਸਮੇਂ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ ਗੋਲੀ

Amritsar News : ਪੰਜਾਬ ਭਰ ’ਚ ਪਿਛਲੇ ਕਈ ਘੰਟਿਆਂ ’ਚ ਕਈ ਖਤਰਨਾਕ ਵਾਰਦਾਤਾਂ ਵਾਪਰੀਆਂ। ਇਸੇ ਲੜੀ ’ਚ ਅੰਮ੍ਰਿਤਸਰ ’ਚ  ਇੱਕ ਹੋਰ ਵਾਰਦਾਤ ਵਾਪਰੀ। ਜਿਸਦਾ ਸ਼ਿਕਾਰ ਇੱਕ ਮਾਸੂਮ ਬੱਚੀ ਹੋਈ। 

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਫਤਿਹ ਕਲੋਨੀ ’ਚ ਗੋਲੀ ਚੱਲੀ। ਜੋ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ। ਜਿਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਜਾ ਰਹੀ ਸੀ ਅਤੇ ਉਸਦੀ ਲੱਤ ’ਤੇ ਗੋਲੀ ਵੱਜੀ। ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੇ ਪੈਰ ’ਚ ਗੋਲੀ ਕੱਢ ਦਿੱਤੀ ਹੈ। 

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਅਤੇ ਉਸਦੇ ਪਿਤਾ ਰਸਤੇ ’ਚ ਜਾ ਰਹੇ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਕਿਹਾ ਜਾ ਰਿਹਾ ਕਿ ਕਿਸੇ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਸੀ। ਪਰ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਮੌਕੇ ’ਤੇ ਪੁਲਿਸ ਪਹੁੰਚ ਰਹੀ ਹੈ ਅਤੇ ਜਾਂਚ ਕਰ ਰਹੀ ਹ। ਪੁਲਿਸ ਨੇ ਕਿਹਾ ਕਿ ਛੇਤੀ ਹੀ ਗੋਲੀ ਚਲਾਉਣ ਵਾਲਿਆਂ  ਨੂੰ ਫੜ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK