Patiala News : ਕਮਾਂਡੋ ਕੰਪਲੈਕਸ ਬਹਾਦਰਗੜ੍ਹ 'ਚ ASI ਦੀ ਗੋਲੀ ਲੱਗਣ ਕਾਰਨ ਹੋਈ ਮੌਤ ,2 ਧੀਆਂ ਦਾ ਪਿਓ ਸੀ ਮ੍ਰਿਤਕ
Patiala News : ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿੱਚ ਰਹਿੰਦੇ ਇੱਕ ਏਐਸਆਈ ਦੀ ਸਰਕਾਰੀ ਰਿਵਾਲਵਰ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਇਨੀ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ 'ਤੇ ਤਾਇਨਾਤ ਸੀ। ਜਿਸ ਦਾ ਬੈਲਟ ਨੰਬਰ 3439 (ਫਸਟ ਕਮਾਂਡੋ ਬਟਾਲੀਅਨ ਪੀਏਪੀ) ਸੀ। ਉਸ ਦੇ ਕੁਆਰਟਰ ਦਾ ਨੰਬਰ 11 ਐਚ ਹੈ।
ਉਥੋਂ ਇਹ ਕਹਿ ਕੇ ਆ ਗਿਆ ਸੀ ਕਿ ਉਹ ਰੈਸਟ 'ਤੇ ਪਿੰਡ ਜਾਵੇਗਾ ਪਰ ਪਿੰਡ ਜਾਣ ਦੀ ਬਜਾਏ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ, ਜਿੱਥੇ ਕੱਲ੍ਹ ਸ਼ਾਮੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਹਦੀ ਮੌਤ ਹੋ ਗਈ। ਉਹ ਦੋ ਧੀਆਂ ਦਾ ਪਿਓ ਸੀ। ਉਸ ਦੀ ਜੱਦੀ ਪੁਸ਼ਤੀ ਦੋ ਕਿਲੇ ਜਮੀਨ ਵੀ ਪਿਛਲੇ ਸਾਲ ਵਿਕ ਗਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਮਾਨਸਿਕ ਤਣਾਅ ਵਿੱਚ ਵੀ ਰਹਿੰਦਾ ਸੀ। ਚਰਚਾ ਤਾਂ ਇਹ ਵੀ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ ਪਰ ਪੁਲਿਸ ਇਸ ਨੂੰ ਇਹ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ।
- PTC NEWS