ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ, ਅਹੁਦਾ ਸੰਭਾਲਣ ਵਾਲੇ ਸਭ ਤੋਂ ਨੌਜਵਾਨ ਆਗੂ
Jay Shah new ICC chairman : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨਵੇਂ ਚੇਅਰਮੈਨ ਬਣ ਗਏ ਹਨ। ਜੈ ਸ਼ਾਹ ਮੌਜੂਦਾ ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ। ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਬਾਰਕਲੇ ਨੇ ਲਗਾਤਾਰ ਦੋ ਵਾਰ ਇਹ ਅਹੁਦਾ ਸੰਭਾਲਿਆ ਸੀ। ਜੈ ਸ਼ਾਹ ਪਹਿਲੀ ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ।
ਸਭ ਤੋਂ ਘੱਟ ਉਮਰ ਦੇ ਆਈਸੀਸੀ ਚੇਅਰਮੈਨ ਬਣੇ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀਆਂ ਦੀ 27 ਅਗਸਤ ਆਖਰੀ ਮਿਤੀ ਸੀ। ਜੈ ਸ਼ਾਹ ਤੋਂ ਇਲਾਵਾ ਨਿਰਧਾਰਤ ਸਮੇਂ ਤੱਕ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਆਈਸੀਸੀ ਕਾਰਜਕਾਰੀ ਬੋਰਡ ਨੇ ਜੈ ਸ਼ਾਹ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ। 35 ਸਾਲਾ ਜੈ ਸ਼ਾਹ ਵੀ ਆਈਸੀਸੀ ਚੇਅਰਮੈਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।
ਬਿਨਾਂ ਮੁਕਾਬਲਾ ਚੁਣੇ ਗਏ ਚੇਅਰਮੈਨ
ਜੈ ਸ਼ਾਹ ਆਈਸੀਸੀ ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਸ਼ਸ਼ਾਂਕ ਮਨੋਹਰ ਅਤੇ ਐੱਨ ਸ਼੍ਰੀਨਿਵਾਸਨ ਆਈ.ਸੀ.ਸੀ. ਦੀ ਅਗਵਾਈ ਕਰ ਚੁੱਕੇ ਹਨ।
ਆਈਸੀਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ਆਈਸੀਸੀ ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ। ਜੈ ਸ਼ਾਹ ਅਕਤੂਬਰ 2019 ਤੋਂ ਬੀਸੀਸੀਆਈ ਦੇ ਸਕੱਤਰ ਅਤੇ 2021 ਤੋਂ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਚੇਅਰਮੈਨ ਹਨ। ਉਹ 1 ਦਸੰਬਰ ਤੋਂ ਇਹ ਅਹੁਦਾ (ਆਈਸੀਸੀ ਚੇਅਰਮੈਨ) ਸੰਭਾਲਣਗੇ। ਸਾਬਕਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਚੋਣ ਤੋਂ ਹਟਣ ਤੋਂ ਬਾਅਦ ਉਹ ਇਕਲੌਤਾ ਉਮੀਦਵਾਰ ਸੀ।Jay Shah has been elected unopposed as the next Independent Chair of the ICC.https://t.co/Len6DO9xlE — ICC (@ICC) August 27, 2024
ਕੀ ਹੁੰਦੇ ਹਨ ਆਈਸੀਸੀ ਚੇਅਰਮੈਨ ਦੀ ਚੋਣ ਲਈ ਨਿਯਮ
ਆਈਸੀਸੀ ਦੇ ਨਿਯਮਾਂ ਅਨੁਸਾਰ, ਚੇਅਰਮੈਨ ਦੀ ਚੋਣ ਵਿੱਚ 16 ਵੋਟਾਂ ਹੁੰਦੀਆਂ ਹਨ ਅਤੇ ਹੁਣ ਜੇਤੂ ਲਈ 9 ਵੋਟਾਂ ਦਾ ਸਧਾਰਨ ਬਹੁਮਤ (51%) ਜ਼ਰੂਰੀ ਹੁੰਦਾ ਹੈ। ਪਹਿਲਾਂ ਚੇਅਰਮੈਨ ਬਣਨ ਲਈ ਅਹੁਦੇਦਾਰ ਕੋਲ ਦੋ ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ।
ਆਈਸੀਸੀ ਨੇ ਹਾਲ ਹੀ ਵਿੱਚ ਕਿਹਾ ਸੀ, 'ਮੌਜੂਦਾ ਡਾਇਰੈਕਟਰਾਂ ਨੂੰ ਹੁਣ ਅਗਲੇ ਚੇਅਰਮੈਨ ਲਈ 27 ਅਗਸਤ 2024 ਤੱਕ ਨਾਮਜ਼ਦਗੀਆਂ ਦਾਖਲ ਕਰਨੀਆਂ ਪੈਣਗੀਆਂ ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰ ਹਨ ਤਾਂ ਚੋਣ ਕਰਵਾਈ ਜਾਵੇਗੀ ਅਤੇ ਨਵੇਂ ਚੇਅਰਮੈਨ ਦਾ ਕਾਰਜਕਾਲ 1 ਦਸੰਬਰ 2024 ਤੋਂ ਸ਼ੁਰੂ ਹੋਵੇਗਾ।'
- PTC NEWS