Sun, Dec 7, 2025
Whatsapp

Bhai Tarsem Singh Mornwali : ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਲੱਗਿਆ ਸਦਮਾ , ਮਾਤਾ ਦਾ ਹੋਇਆ ਦੇਹਾਂਤ

Bhai Tarsem Singh Mornwali : ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ,ਜਦੋਂ ਉਹਨਾਂ ਦੇ ਮਾਤਾ ਬੀਬੀ ਨਛੱਤਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਮਾਤਾ ਨਛੱਤਰ ਕੌਰ ਜੋ ਕਿ ਇੰਗਲੈਂਡ ਦੇ ਵਸਨੀਕ ਸਨ ਤੇ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ

Reported by:  PTC News Desk  Edited by:  Shanker Badra -- November 12th 2025 12:46 PM
Bhai Tarsem Singh Mornwali : ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਲੱਗਿਆ ਸਦਮਾ , ਮਾਤਾ ਦਾ ਹੋਇਆ ਦੇਹਾਂਤ

Bhai Tarsem Singh Mornwali : ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਲੱਗਿਆ ਸਦਮਾ , ਮਾਤਾ ਦਾ ਹੋਇਆ ਦੇਹਾਂਤ

Bhai Tarsem Singh Mornwali : ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ,ਜਦੋਂ ਉਹਨਾਂ ਦੇ ਮਾਤਾ ਬੀਬੀ ਨਛੱਤਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਮਾਤਾ ਨਛੱਤਰ ਕੌਰ ਜੋ ਕਿ ਇੰਗਲੈਂਡ ਦੇ ਵਸਨੀਕ ਸਨ ਤੇ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। 

ਮਾਤਾ ਨਛੱਤਰ ਕੌਰ ਦਾ ਇੰਗਲੈਂਡ ਦੇ ਇੱਕ ਨਿਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਜਿੱਥੇ ਕਿ ਮਾਤਾ ਨਛੱਤਰ ਕੌਰ ਇੰਗਲੈਂਡ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ। ਮਾਤਾ ਨਛੱਤਰ ਕੌਰ ਦਾ ਅੰਤਿਮ ਸਸਕਾਰ ਇੰਗਲੈਂਡ ਵਿਖੇ 19 ਨਵੰਬਰ ਨੂੰ ਹੋਵੇਗਾ ਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ 13 ਨਵੰਬਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਗਲੈਂਡ ਲਈ ਰਵਾਨਾ ਹੋਣਗੇ I 


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਗੁਲਜ਼ਾਰ ਸਿੰਘ ਰਾਣੀਕੇ ਨੇ ਮਾਤਾ ਨਛੱਤਰ ਕੌਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ I

ਦੱਸ ਦੇਈਏ ਕਿ ਮਾਤਾ ਨਛੱਤਰ ਕੌਰ ਦਾ ਜਨਮ 1945 ਵਿੱਚ ਹੋਇਆ ਸੀ। ਮਾਤਾ ਦਾ ਅਨੰਦ ਕਾਰਜ ਗਿਆਨੀ ਗੁਰਮੇਲ ਸਿੰਘ ਯੂਕੇ ਨਾਲ ਹੋਇਆ ਸੀ ,ਜਿਨਾਂ ਦੇ ਤਿੰਨ ਪੁੱਤਰ ਤੇ ਤਿੰਨ ਧੀਆਂ ਹਨ, ਜੋ ਇੰਗਲੈਂਡ ਵਿਖੇ ਵਸਨੀਕ ਹਨ। 

- PTC NEWS

Top News view more...

Latest News view more...

PTC NETWORK
PTC NETWORK