Farmers Support Diljit Dosanjh : 'ਵਿਰੋਧ ਕਰਨ ਵਾਲਿਆਂ ਨੂੰ ਪੱਗ ਚੁੱਭਦੀ ਹੈ', ਗਾਇਕ ਦਿਲਜੀਤ ਦੋਸਾਂਝ ਨੂੰ ਮਿਲਿਆ ਕਿਸਾਨਾਂ ਦਾ ਸਾਥ
Farmers Support Diljit Dosanjh : ਸਰਦਾਰ ਜੀ -3 ਫਿਲਮ ਦੇ ਚੱਲਦੇ ਇਸ ਸਮੇਂ ਦਿਲਜੀਤ ਦੋਸਾਂਝ ਵਿਵਾਦਾਂ ’ਚ ਚੱਲ ਰਹੇ ਹਨ। ਕਈਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਈ ਉਨ੍ਹਾਂ ਦੇ ਖਿਲਾਫ ਵੀ ਚੱਲ ਰਹੇ ਹਨ। ਇਸੇ ਲੜੀ ’ਚ ਹੁਣ ਕਿਸਾਨ ਵੀ ਦਿਲਜੀਤ ਦੋਸਾਂਝ ਦੇ ਹੱਕ ’ਚ ਨਿੱਤਰ ਆਏ ਹਨ।
ਦਿਲਜੀਤ ਦੋਸਾਂਝ ਨੂੰ ਮਿਲਿਆ ਕਿਸਾਨਾਂ ਦਾ ਸਾਥ
ਦੱਸ ਦਈਏ ਕਿ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਵੱਲੋਂ ਦਿਲਜੀਤ ਦੋਸਾਂਝ ਦੀ ਹਿਮਾਇਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲੇ ਕਲਾਕਾਰਾਂ ਨੂੰ ਝਾੜ ਵੀ ਪਾਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਬੈਨ ਨਹੀਂ ਕਰਨਾ ਚਾਹੀਦਾ ਹੈ।
ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਪੱਗ ਝੁਬਦੀ - ਕਿਸਾਨ ਦਿਲਬਾਗ ਸਿੰਘ
ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਦਿਲਜੀਤ ਦੋਸਾਂਝ ਦੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਪੱਗ ਚੁੱਭਦੀ ਹੈ। ਉਨ੍ਹਾਂ ਨੂੰ ਇਹ ਹੈ ਕਿ ਪੱਗ ਵਾਲਾ ਕਲਾਕਾਰ ਇੰਨੀ ਤਰੱਕੀ ਕਿਉਂ ਕਰ ਗਿਆ।
'ਦਿਲਜੀਤ ਦੋਸਾਂਝ ਨੇ ਹਮੇਸ਼ਾ ਪੰਜਾਬੀਅਤ ਦੀ ਗੱਲ ਕੀਤੀ'
ਦਿਲਜੀਤ ਦੋਸਾਂਝ ਦੇ ਹੱਕ ’ਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਨੇ ਹਮੇਸ਼ਾ ਪੰਜਾਬੀਅਤ ਦੀ ਗੱਲ ਕੀਤੀ ਹੈ। ਕਿਸਾਨਾ ਅੰਦੋਲਨ ’ਚ ਵੀ ਦਿਲਜੀਤ ਨੇ ਸਮਰਥਨ ਕੀਤਾ ਸੀ।
ਵਿਦੇਸ਼ਾਂ ’ਚ ਰਿਲੀਜ ਹੋਈ ਫਿਲਮ ਸਰਦਾਰ ਜੀ 3
ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ 27 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ ਹੋਈ ਪਰ ਭਾਰਤ ’ਚ ਇਹ ਫਿਲਮ ਰਿਲੀਜ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਖੁਦ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਸੀ।
ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਕਾਰਨ ਵਿਵਾਦ
ਦਰਅਸਲ ਫਿਲਮ ’ਚ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਤੋਂ ਇਲਾਵਾ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਹੈ। ਜਿਸ ਕਾਰਨ ਫਿਲਮ ਅਤੇ ਦਿਲਜੀਤ ਦੋਸਾਂਝ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਫਿਲਮ ਨਾਲ ਜੁੜ ਨਿਰਮਾਤਾਂ ਅਤੇ ਖੁਦ ਦਿਲਜੀਤ ਦੋਸਾਂਝ ਨੇ ਬਿਆਨ ਦਿੱਤਾ ਹੈ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਬਣੀ ਸੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਵੱਡੀ ਖ਼ਬਰ! PSEB ਨੇ ਪਹਿਲੀ ਤੋਂ 12ਵੀਂ ਸ਼੍ਰੇਣੀ ਤੱਕ ਦਾ ਸਿਲੇਬਸ ਕੀਤਾ ਅਪਡੇਟ, ਜਾਣੋ ਕਿਵੇਂ ਕਰੀਏ ਡਾਊਨਲੋਡ ?
- PTC NEWS