Punjab ਦੇ ਬਜਟ ਵਿਚਾਲੇ ਵੱਡੀ ਖ਼ਬਰ; ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੰਜਾਬ ਦੇ ਬਜਟ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਧਾਨਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਜ਼ਰੀਏ ਧਮਕੀ ਹਾਸਿਲ ਹੋਈ ਹੈ। ਇਸ ਈਮੇਲ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ।
ਫਿਲਹਾਲ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਹਾਲਾਤ ਵੀ ਕਾਬੂ ਹੇਠ ਹਨ। ਪੁਲਿਸ ਵੱਲੋਂ ਹਰ ਇੱਕ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS