Sun, Dec 15, 2024
Whatsapp

ਬਿਪਾਸ਼ਾ ਬਾਸੂ ਨੇ ਧੀ ਦੇ ਦਿਲ ਵਿੱਚ ਛੇਕ ਹੋਣ ਦਾ ਕੀਤਾ ਖੁਲਾਸਾ, 'ਤਿੰਨ ਮਹੀਨਿਆਂ ਦੀ ਉਮਰ ਵਿੱਚ ਕਰਵਾਉਣੀ ਪਈ ਸਰਜਰੀ'

ਨੇਹਾ ਧੂਪੀਆ ਦੇ ਨਾਲ ਇੱਕ ਇੰਸਟਾਗ੍ਰਾਮ ਲਾਈਵ ਵਿੱਚ, ਬਿਪਾਸ਼ਾ ਬਾਸੂ ਨੇ ਇਸ ਬਾਰੇ ਰਾਜ਼ ਖੋਲ੍ਹਿਆ ਕਿ ਕਿਵੇਂ ਉਸਦੀ ਧੀ ਦੇਵੀ ਨੂੰ ਤਿੰਨ ਮਹੀਨੇ ਦੀ ਉਮਰ ਵਿੱਚ ਸਰਜਰੀ ਕਰਵਾਉਣੀ ਪਈ।

Reported by:  PTC News Desk  Edited by:  Shameela Khan -- August 06th 2023 03:25 PM -- Updated: August 06th 2023 03:45 PM
ਬਿਪਾਸ਼ਾ ਬਾਸੂ ਨੇ ਧੀ ਦੇ ਦਿਲ ਵਿੱਚ ਛੇਕ ਹੋਣ ਦਾ ਕੀਤਾ ਖੁਲਾਸਾ, 'ਤਿੰਨ ਮਹੀਨਿਆਂ ਦੀ ਉਮਰ ਵਿੱਚ ਕਰਵਾਉਣੀ ਪਈ ਸਰਜਰੀ'

ਬਿਪਾਸ਼ਾ ਬਾਸੂ ਨੇ ਧੀ ਦੇ ਦਿਲ ਵਿੱਚ ਛੇਕ ਹੋਣ ਦਾ ਕੀਤਾ ਖੁਲਾਸਾ, 'ਤਿੰਨ ਮਹੀਨਿਆਂ ਦੀ ਉਮਰ ਵਿੱਚ ਕਰਵਾਉਣੀ ਪਈ ਸਰਜਰੀ'

Bipasha cries on camera:  ਅਭਿਨੇਤਰੀ ਬਿਪਾਸ਼ਾ ਬਾਸੂ ਅਤੇ ਪਤੀ ਕਰਨ ਸਿੰਘ ਗਰੋਵਰ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣੀ ਬੱਚੀ ਦੇਵੀ ਦਾ ਸੁਆਗਤ ਕੀਤਾ ਸੀ ਅਤੇ ਉਦੋਂ ਤੋਂ ਉਹ ਆਪਣੀ ਲਾਡਲੀ ਪਾਲਣ-ਪੋਸ਼ਣ ਦਾ ਸਫ਼ਰ ਸਾਂਝੇ ਕਰ ਨੂੰ ਸਾਂਝਾ ਕਰ ਰਹੇ ਹਨ। ਹਾਲ ਹੀ 'ਚ ਬਿਪਾਸ਼ਾ ਨੇ ਆਪਣੀ ਬੇਟੀ ਦੀ ਸਿਹਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਇੰਸਟਾਗ੍ਰਾਮ ਲਾਈਵ 'ਤੇ ਨੇਹਾ ਧੂਪੀਆ ਨਾਲ ਗੱਲਬਾਤ ਵਿੱਚ, ਅਦਾਕਾਰ ਨੇ ਸਾਂਝਾ ਕੀਤਾ ਕਿ ਦੇਵੀ ਦੇ ਦਿਲ ਵਿੱਚ ਦੋ ਛੇਕ ਹਨ। ਬਿਪਾਸ਼ਾ ਨੇ ਰੋ-ਰੋ ਕੇ ਦੱਸਿਆ ਕਿ  ਕਿਵੇਂ ਤਿੰਨ ਮਹਿਨਿਆਂ ਦੀ ਉਮਰ ਵਿੱਚ ਉਸਦੀ ਛੋਟੀ ਬੱਚੀ ਨੂੰ ਓਪਨ ਹਾਰਟ ਸਰਜਰੀ ਕਰਵਾਉਣੀ ਪਈ। 


ਆਪਣੀ ਮਾਂ ਬਣਨ ਦੀ ਯਾਤਰਾ ਬਾਰੇ ਬੋਲਦਿਆਂ, ਬਿਪਾਸ਼ਾ ਬਾਸੂ ਨੇ ਕਿਹਾ, "ਸਾਡਾ ਸਫ਼ਰ ਆਮ ਮਾਂ-ਪਿਤਾ ਨਾਲੋਂ ਬਹੁਤ ਵੱਖਰਾ ਰਿਹਾ ਹੈ, ਇਹ ਮੇਰੇ ਚਿਹਰੇ 'ਤੇ ਇਸ ਸਮੇਂ ਜੋ ਮੁਸਕਰਾਹਟ ਹੈ, ਉਸ ਦੇ ਪਿੱਛੇ ਦਾ ਸਫ਼ਰ ਬਹੁਤ ਮੁਸ਼ਕਿਲ ਰਿਹਾ ਹੈ। ਮੈਂ ਨਹੀਂ ਚਾਹਾਂਗੀ ਕਿ ਕਿਸੇ ਮਾਂ ਨਾਲ ਅਜਿਹਾ ਵਾਪਰੇ, ਇੱਕ ਨਵੀਂ ਮਾਂ ਲਈ, ਜਦੋਂ ਤੁਹਾਨੂੰ ਇਹ ਪਤਾ ਲੱਗੇ... ਮੈਨੂੰ ਬੱਚੇ ਦੇ ਜਨਮ ਦੇ ਤੀਜੇ ਦਿਨ ਪਤਾ ਲੱਗਿਆ ਕਿ ਸਾਡਾ ਬੱਚਾ ਦਿਲ ਵਿੱਚ ਦੋ ਛੇਕ ਨਾਲ ਪੈਦਾ ਹੋਇਆ ਹੈ। ਮੈਂ ਸੋਚਿਆ ਕਿ ਮੈਂ ਇਸ ਨੂੰ ਸਾਂਝਾ ਨਹੀਂ ਕਰਾਂਗੀ, ਪਰ ਮੈਂ ਇਹ ਇਸ ਲਈ ਸਾਂਝਾ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਮਾਵਾਂ ਹਨ, ਜਿਨ੍ਹਾਂ ਨੇ ਇਸ ਸਫ਼ਰ ਵਿੱਚ ਮੇਰੀ ਮਦਦ ਕੀਤੀ, ਅਤੇ ਉਨ੍ਹਾਂ ਮਾਵਾਂ ਨੂੰ ਲੱਭਣਾ ਬਹੁਤ ਮੁਸ਼ਕਲ ਸੀ ... "



ਉਸਨੇ ਅੱਗੇ ਕਿਹਾ, “ਅਸੀਂ ਇਹ ਵੀ ਨਹੀਂ ਸਮਝ ਸਕੇ ਕਿ VSD ਕੀ ਹੁੰਦਾ ਹੈ। ਇਹ ਵੈਂਟ੍ਰਿਕੂਲਰ ਸੇਪਟਲ ਡੀਸੀਜ਼ ਹੈ... ਅਸੀਂ ਇਸ ਦੌਰ ਵਿੱਚੋਂ ਲੰਘੇ। ਅਸੀਂ ਆਪਣੇ ਪਰਿਵਾਰ ਨਾਲ ਇਸ ਬਾਰੇ ਚਰਚਾ ਨਹੀਂ ਕੀਤੀ, ਅਸੀਂ ਦੋਵੇਂ ਜਸ਼ਨ ਮਨਾਉਣਾ ਚਾਹੁੰਦੇ ਸੀ ਪਰ ਅਸੀਂ ਥੋੜੇ ਹੈਰਾਨ ਹੋ ਗਏ, ਮੈਂ ਅਤੇ ਕਰਨ ਸਾਡੇ ਲਈ ਪਹਿਲੇ ਪੰਜ ਮਹੀਨੇ ਬਹੁਤ ਔਖੇ ਰਹੇ। ਪਰ ਦੇਵੀ ਪਹਿਲੇ ਦਿਨ ਤੋਂ ਹੀ ਸਟ੍ਰੋਂਗ ਹੈ। ਸਾਨੂੰ ਦੱਸਿਆ ਗਿਆ ਸੀ ਕਿ ਹਰ ਮਹੀਨੇ ਇਹ ਜਾਣਨ ਲਈ ਸਕੈਨ ਕਰਨਾ ਪੈਂਦਾ ਹੈ ਕਿ ਕੀ ਇਹ ਠੀਕ ਹੋ ਰਿਹਾ ਹੈ ਜਾਂ ਨਹੀਂ, ਪਰ ਜਿਸ ਤਰ੍ਹਾਂ ਦਾ ਵੱਡਾ ਛੇਕ ਮੇਰੀ ਬੱਚੀ ਦੇ ਦਿਲ ਵਿੱਚ ਸੀ, ਸਾਨੂੰ ਕਿਹਾ ਗਿਆ ਕਿ ਤੁਹਾਨੂੰ ਸਰਜਰੀ ਕਰਵਾਉਣੀ ਪਏਗੀ, ਸਰਜਰੀ ਸਭ ਤੋਂ ਵਧੀਆ ਵਿਕੱਲਪ ਹੈ ਤਿੰਨ ਮਹੀਨਿਆਂ ਦੇ ਬੱਚੇ ਲਈ,"

ਬਿਪਾਸ਼ਾ ਨੇ ਅੱਗੇ ਕਿਹਾ ਕਿ ਆਈਸੀਯੂ ਵਿੱਚ ਵੀ, ਨਰਸਾਂ ਅਕਸਰ ਸਾਨੂੰ ਦੱਸਦੀਆਂ ਸਨ ਕਿ ਕਿਵੇਂ ਦੇਵੀ ਸਾਰਿਆਂ ਨੂੰ ਮੁਸਕਰਾਉਂਦੀ ਅਤੇ ਹੱਸਦੀ ਹੈ। ਉਹ ਬਹੁਤ ਸਟ੍ਰੋਂਗ ਹੈ।  ਬਿਪਾਸ਼ਾ ਨੇ ਅੱਗੇ ਕਿਹਾ ਕਿ ਉਸਦੀ ਧੀ ਇੱਕ ਸਮਾਜਿਕ ਤਿਤਲੀ ਹੈ ਅਤੇ ਕੈਮਰੇ ਦਾ ਆਨੰਦ ਮਾਣਦੀ ਹੈ। ਉਸਨੇ ਅੱਗੇ ਕਿਹਾ ਕਿ ਉਸਦਾ ਬੱਚਾ ਇੱਕ ਅਥਲੀਟ ਬਣੇਗਾ ਕਿਉਂਕਿ ਉਹ ਬਹੁਤ ਸਰਗਰਮ ਹੈ। "ਹਾਂ, ਉਸਦੀ ਛਾਤੀ 'ਤੇ ਦਾਗ ਹੈ ਅਤੇ ਇਹ ਉਸਦੇ ਸਨਮਾਨ ਦਾ ਬੈਚ ਹੈ।"

- PTC NEWS

Top News view more...

Latest News view more...

PTC NETWORK