ਲੋਕ ਸਭਾ ਦੇ ਰੰਗ: ਤਿੱਖੀ ਧੁੱਪ 'ਚ ਨਿਕਲੀ ਹੇਮਾ ਮਾਲਿਨੀ, ਖੇਤਾਂ 'ਚ ਕੱਟੀ ਕਣਕ, ਵੇਖੋ ਤਸਵੀਰਾਂ
Lok Sabha Election Polls 2024: ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਓਵੇਂ-ਓਵੇਂ ਉਮੀਦਵਾਰ ਵੀ ਲੋਕਾਂ ਨੂੰ ਲੁਭਾਉਣ ਲਈ ਨੇੜਤਾ ਵਿਖਾਉਂਦੇ ਨਜ਼ਰ ਆ ਰਹੇ ਹਨ। ਵੋਟਰਾਂ ਨੂੰ ਲੁਭਾਉਣ ਲਈ ਭਾਵੇਂ ਉਨ੍ਹਾਂ ਨੂੰ ਤਿੱਖੀ ਧੁੱਪ ਵਿੱਚ ਵੀ ਕੰਮ ਕਿਉਂ ਨਾ ਕਰਨਾ ਪਵੇ ਜਾਂ ਫਿਰ ਗਲੀਆਂ ਵਿੱਚ ਤੁਰਨਾ ਪਵੇ ਅਤੇ ਉਨ੍ਹਾਂ ਦੇ ਹੱਕਾਂ ਲਈ ਹਾਅ ਦਾ ਨਾਹਰਾ ਕਿਉਂ ਨਾ ਮਾਰਨਾ ਪਵੇ।
ਉਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ, ਜਿਥੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ (Bollywood Actress Hema Malini) ਤਿੱਖੀ ਧੁੱਪ ਦੇ ਬਾਵਜੂਦ ਕਿਸਾਨ-ਮਜ਼ਦੁਰ ਔਰਤਾਂ ਨਾਲ ਕਣਕ ਕੱਟਦੀ ਵਿਖਾਈ ਦਿੱਤੀ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹੇਮਾ ਮਾਲਿਨੀ ਨੇ ਆਪਣੇ ਸੋਸ਼ਲ ਮੀਡੀਆ ਟਵਿੱਟਰ ਐਕਸ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਸੰਸਦੀ ਖੇਤਰ ਦੇ ਇੱਕ ਪਿੰਡ ਹਯਾਤਪੁਰ ਦੇ ਕਿਸਾਨ ਬਲਦੇਵ ਸਿੰਘ ਦੇ ਖੇਤਾਂ ਵਿੱਚ ਕਿਸਾਨ-ਮਜ਼ਦੂਰ ਔਰਤਾਂ ਨਾਲ ਦਾਤੀ ਲੈ ਕੇ ਅਤੇ ਕੱਟੀ ਹੋਈ ਕਣਕ ਦੀ ਫਸਲ ਲੈ ਕੇ ਖੜੀ ਹੋਈ ਵਿਖਾਈ ਦੇ ਰਹੀ ਹੈ।
ਆਪਣੇ ਟਵਿੱਟਰ ਅਕਾਊਂਟ 'ਤੇ ਹੇਮਾ ਮਾਲਿਨੀ ਨੇ ਲਿਖਿਆ, ''ਅੱਜ ਮੈਂ ਖੇਤਾਂ 'ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਮੈਂ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਮਿਲ ਰਹੀ ਹਾਂ। ਮੈਂ ਉਨ੍ਹਾਂ ਵਿਚਕਾਰ ਜਾ ਕੇ ਬਹੁਤ ਸਕੂਨ ਮਹਿਸੂਸ ਕੀਤਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਉਸ ਨਾਲ ਤਸਵੀਰਾਂ ਖਿਚਾਵਾਂ, ਜੋ ਮੈਂ ਕੀਤਾ।''
ਲੋਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ 75 ਸਾਲ ਦੀ ਹੇਮਾ ਮਾਲਿਨੀ, ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੈ। ਇਸ ਤੋਂ ਪਹਿਲਾਂ ਵੀ ਹੇਮਾ ਮਾਲਿਨੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਸਾਨਾਂ ਨਾਲ ਇਸੇ ਤਰ੍ਹਾਂ ਨਜ਼ਰ ਆਈ ਸੀ।
- PTC NEWS