Tue, Dec 9, 2025
Whatsapp

Dabda Kithe Aa : ਪੰਜਾਬ ਪੁਲਿਸ ਨੇ ਗਾਇਕ ਆਰ ਨੈਤ ਅਤੇ ਗੁਰਲੇਜ਼ ਅਖ਼ਤਰ ਨੂੰ ਕੀਤਾ ਤਲਬ, ਜਾਣੋ ਕੀ ਹੈ 315 ਦਾ ਵਿਵਾਦ

Dabda Kithe Aa R Nait Gurlez Akhtar Song : ਗਾਇਕ ਆਰ ਨੈੱਟ ਅਤੇ ਗਾਇਕਾ ਗੁਰਲੇਜ਼ ਨੂੰ ਪੁਲਿਸ ਨੇ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਤਲਬ ਕੀਤਾ ਹੈ। ਇਸ ਸਬੰਧ ਵਿੱਚ ਅਰਵਿੰਦ ਸਿੰਘ, ਜੋ ਕਿ ਪੰਜਾਬ ਭਾਜਪਾ ਦੇ ਆਗੂ ਹਨ, ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

Reported by:  PTC News Desk  Edited by:  KRISHAN KUMAR SHARMA -- August 14th 2025 11:34 AM
Dabda Kithe Aa : ਪੰਜਾਬ ਪੁਲਿਸ ਨੇ ਗਾਇਕ ਆਰ ਨੈਤ ਅਤੇ ਗੁਰਲੇਜ਼ ਅਖ਼ਤਰ ਨੂੰ ਕੀਤਾ ਤਲਬ, ਜਾਣੋ ਕੀ ਹੈ 315 ਦਾ ਵਿਵਾਦ

Dabda Kithe Aa : ਪੰਜਾਬ ਪੁਲਿਸ ਨੇ ਗਾਇਕ ਆਰ ਨੈਤ ਅਤੇ ਗੁਰਲੇਜ਼ ਅਖ਼ਤਰ ਨੂੰ ਕੀਤਾ ਤਲਬ, ਜਾਣੋ ਕੀ ਹੈ 315 ਦਾ ਵਿਵਾਦ

Dabda Kithe Aa R Nait Gurlez Akhtar Song : ਮਸ਼ਹੂਰ ਪੰਜਾਬੀ ਗਾਇਕ ਆਰ ਨੈੱਟ ਅਤੇ ਗਾਇਕਾ ਗੁਰਲੇਜ਼ ਅਖਤਰ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਦੇ ਗੀਤ 315 ਦੇ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹੁਣ, ਗਾਇਕ ਆਰ ਨੈੱਟ ਅਤੇ ਗਾਇਕਾ ਗੁਰਲੇਜ਼ ਨੂੰ ਪੁਲਿਸ ਨੇ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ (Jalandhar Police) ਦੇ ਦਫ਼ਤਰ ਵਿੱਚ ਤਲਬ ਕੀਤਾ ਹੈ। ਇਸ ਸਬੰਧ ਵਿੱਚ ਅਰਵਿੰਦ ਸਿੰਘ, ਜੋ ਕਿ ਪੰਜਾਬ ਭਾਜਪਾ (Punjab BJP) ਦੇ ਆਗੂ ਹਨ, ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਭਾਜਪਾ ਆਗੂ ਨੇ ਸ਼ਿਕਾਇਤ 'ਚ ਕਿਹੜੇ ਨੁਕਤੇ ਚੁੱਕੇ


ਜਾਣਕਾਰੀ ਅਨੁਸਾਰ ਮਾਮਲੇ ਵਿੱਚ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ (BJP) ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਹੈ, ਜਿਸ ਵਿੱਚ ਦੋ ਨੁਕਤੇ ਚੁੱਕੇ ਗਏ ਹਨ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ 315 ਵਰਗੇ ਗੀਤ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਅਜਿਹੇ ਗਾਣੇ ਨਾ ਸਿਰਫ਼ ਸਮਾਜ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਹਨ, ਸਗੋਂ ਰਾਜ ਦੀ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਪੈਦਾ ਕਰ ਸਕਦੇ ਹਨ।

''ਗੈਂਗਸਟਰ ਮਾਨਸਿਕਤਾ ਨੂੰ ਉਤਸ਼ਾਹ ਕਰਦਾ ਹੈ ਗੀਤ''

ਭਾਜਪਾ ਆਗੂ ਨੇ ਕਿਹਾ, ''"315 ਬੂਰ" ਗੀਤ, ਜੋ ਕਿ ਲਗਭਗ ਦੋ ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਗਾਇਕ ਆਰ ਨੈਤ ਅਤੇ ਗਾਇਕਾ ਗੁਰਲੇਜ਼ ਅਖਤਰ ਵੱਲੋਂ ਗਾਇਆ ਗਿਆ ਸੀ, ਸਰਕਾਰੀ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦਾ ਹੈ। ਇਸ ਗੀਤ ਵਿੱਚ ਹਥਿਆਰਾਂ ਨੂੰ ਖੁੱਲ੍ਹੇਆਮ ਪ੍ਰਦਰਸ਼ਿਤ ਕੀਤਾ ਗਿਆ ਹੈ। ਗੀਤ ਵਿੱਚ ਗੈਂਗਸਟਰ ਮਾਨਸਿਕਤਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਹਿੰਸਕ ਵਿਚਾਰਧਾਰਾ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ।''

ਉਨ੍ਹਾਂ ਕਿਹਾ, ''ਇਸ ਗੀਤ ਵਿੱਚ, ਮਾਡਲ ਭਾਨਾ ਸਿੱਧੂ ਨੇ ਹਥਿਆਰਾਂ ਨਾਲ ਕੰਮ ਕੀਤਾ ਹੈ ਅਤੇ ਇੱਕ ਖਤਰਨਾਕ ਅਕਸ ਨੂੰ ਵਡਿਆਇਆ ਹੈ। ਇਸਦਾ ਸਮਾਜ, ਖਾਸ ਕਰਕੇ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਅਤੇ ਇਹ ਕਾਨੂੰਨ ਵਿਵਸਥਾ ਲਈ ਖ਼ਤਰਾ ਵੀ ਬਣ ਸਕਦਾ ਹੈ।''

- PTC NEWS

Top News view more...

Latest News view more...

PTC NETWORK
PTC NETWORK