BJP Leader Murder : ਭਾਜਪਾ ਆਗੂ ਦਾ ਸਿਰ 'ਚ ਗੋਲੀ ਮਾਰ ਕੇ ਕਤਲ, ਸੋਨੀਪਤ ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ
BJP Leader Murder in Sonipat : ਭਾਰਤੀ ਜਨਤਾ ਪਾਰਟੀ ਦੇ ਆਗੂ ਸੁਰੇਂਦਰ ਕੁਮਾਰ (Surendra Kumar BJP Leader Murder) ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਪਹਿਲਾਂ ਉਸ ਨੂੰ ਗਲੀ 'ਚ ਘੇਰ ਲਿਆ, ਜਿੱਥੇ ਉਸ 'ਤੇ ਦੋ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਤੋਂ ਬਾਅਦ ਆਗੂ ਆਪਣੀ ਜਾਨ ਬਚਾਉਣ ਲਈ ਦੁਕਾਨ ਦੇ ਅੰਦਰ ਭੱਜਿਆ ਅਤੇ ਹਮਲਾਵਰ ਵੀ ਉਸ ਦਾ ਪਿੱਛਾ ਕਰਕੇ ਦੁਕਾਨ ਅੰਦਰ ਦਾਖਲ ਹੋ ਗਿਆ। ਦੁਕਾਨ ਅੰਦਰ ਆਗੂ ਤੇ ਹਮਲਾਵਰ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਹਮਲਾਵਰ ਨੇ ਆਗੂ ਦੇ ਸਿਰ ਵਿੱਚ ਸਿੱਧੀ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਉੱਥੇ ਹੀ ਮੌਤ ਹੋ ਗਈ। ਕਤਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ, ਹਾਲਾਂਕਿ ਉਸ ਨੂੰ ਅੱਜ ਯਾਨੀ ਸ਼ਨੀਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ।
ਵਰਨਣਯੋਗ ਹੈ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ 3 ਟੀਮਾਂ ਬਣਾਈਆਂ ਸਨ, ਜਿਨ੍ਹਾਂ ਨੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਦੇ ਖਾਨਪੁਰ ਹਸਪਤਾਲ ਭੇਜ ਦਿੱਤਾ ਗਿਆ ਹੈ। ਹੋਲੀ ਦੀ ਰਾਤ ਯਾਨੀ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਸੁਰੇਂਦਰ ਕੁਮਾਰ ਪਿੰਡ ਜਵਾਹਰਾ ਦਾ ਨੰਬਰਦਾਰ ਅਤੇ ਭਾਜਪਾ ਦੇ ਮੁੰਡਲਾਣਾ ਮੰਡਲ ਦਾ ਪ੍ਰਧਾਨ ਸੀ। ਸਥਾਨਕ ਲੋਕਾਂ ਮੁਤਾਬਕ ਹਮਲਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਰਾਤ ਕਰੀਬ 9 ਵਜੇ ਉਹ ਆਪਣੀ ਗਲੀ 'ਚ ਮੌਜੂਦ ਸੀ। ਇਸ ਦੌਰਾਨ ਉਸੇ ਪਿੰਡ ਦੇ ਰਹਿਣ ਵਾਲੇ ਮੰਨੂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਚਸ਼ਮਦੀਦਾਂ ਮੁਤਾਬਕ ਸੁਰਿੰਦਰ ਨੂੰ ਗਲੀ ਵਿੱਚ ਹੀ ਗੋਲੀ ਲੱਗੀ ਸੀ। ਇਸ ਤੋਂ ਬਾਅਦ ਉਹ ਆਪਣੀ ਜਾਨ ਬਚਾਉਣ ਲਈ ਦੁਕਾਨ ਵੱਲ ਭੱਜਿਆ। ਇਸ ਦੌਰਾਨ ਮੁਲਜ਼ਮ ਨੇ ਦੂਜੀ ਗੋਲੀ ਵੀ ਚਲਾਈ, ਪਰ ਨਿਸ਼ਾਨੇ ਤੋਂ ਖੁੰਝ ਗਿਆ। ਫਿਰ ਉਸ ਨੇ ਦੁਕਾਨ ਅੰਦਰ ਜਾ ਕੇ ਤੀਜੀ ਗੋਲੀ ਮਾਰ ਦਿੱਤੀ। ਸੁਰਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸੁਰੇਂਦਰ ਨੇ ਮੁਲਜ਼ਮ ਮੰਨੂ ਦੀ ਭੂਆ ਦੇ ਨਾਮ ਵਾਲੀ ਜ਼ਮੀਨ ਖਰੀਦੀ ਸੀ, ਪਰ ਮੁਲਜ਼ਮ ਇਸਦੇ ਖਿਲਾਫ਼ ਸੀ। ਉਸ ਨੇ ਸੁਰੇਂਦਰ ਨੂੰ ਜ਼ਮੀਨ 'ਤੇ ਪੈਰ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਵੀ ਸੁਰੇਂਦਰ ਨੇ ਜ਼ਮੀਨ ਵਾਹ ਦਿੱਤੀ ਸੀ, ਜਿਸ 'ਤੇ ਮੁਲਜ਼ਮ ਮੰਨੂ ਗੁੱਸੇ 'ਚ ਸੀ ਅਤੇ ਸੁਰਿੰਦਰ ਨਾਲ ਰੰਜਿਸ਼ ਰੱਖ ਰਿਹਾ ਸੀ। ਉਸ ਨੇ ਹੋਲੀ ਦਾ ਮੌਕਾ ਦੇਖ ਕੇ ਬੀਤੀ ਰਾਤ ਗੋਲੀਆਂ ਚਲਾ ਕੇ ਸੁਰਿੰਦਰ ਦਾ ਕਤਲ ਕਰ ਦਿੱਤਾ।
- PTC NEWS