Bluetooth Devices: ਤੁਹਾਡੀ ਸਿਹਤ ਲਈ ਨੁਕਸਾਨਦੇਹ ਹਨ ਬਲੂਟੁੱਥ ਗੈਜੇਟਸ? ਜਾਣੋ ਕਿਵੇਂ
Bluetooth Devices Side Effects: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਲੂਟੁੱਥ ਸਪੀਕਰਾਂ (bluetooth-device) ਤੋਂ ਨਿਕਲਣ ਵਾਲੀ ਫ੍ਰੀਕੁਐਂਸੀ ਸਾਡੇ ਪਾਲਤੂ ਜਾਨਵਰਾਂ ਲਈ ਨੁਕਸਾਨਦੇਹ ਹੈ। ਕਿਉਂਕਿ ਇਸ ਕਾਰਨ ਪਾਲਤੂ ਜਾਨਵਰਾਂ ਦੇ ਵਿਵਹਾਰ 'ਚ ਵੱਡਾ ਬਦਲਾਅ ਆ ਸਕਦਾ ਹੈ। ਇਸਤੋਂ ਇਲਾਵਾ ਪਾਲਤੂ ਜਾਨਵਰ ਜ਼ਿਆਦਾ ਹਮਲਾਵਰ ਵੀ ਹੋ ਸਕਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਤੁਹਾਨੂੰ ਕੁਝ ਬਲੂਟੁੱਥ ਯੰਤਰਾਂ (Technology) ਬਾਰੇ ਦੱਸਣ ਜਾ ਰਹੇ ਹਾਂ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ...
ਨੀਂਦ 'ਚ ਵਿਘਨ: ਹੈੱਡਫੋਨਾਂ ਤੋਂ ਨਿਕਲਣ ਵਾਲੀਆਂ ਘੱਟ ਫ੍ਰੀਕੁਐਂਸੀ ਕਿਰਨਾਂ ਨੀਂਦ 'ਚ ਵਿਘਨ ਪਾ ਸਕਦੀਆਂ ਹਨ, ਜਿਸ ਨਾਲ ਥਕਾਵਟ, ਸਿਰ ਦਰਦ ਅਤੇ ਇਕਾਗਰਤਾ ਦਾ ਨੁਕਸਾਨ ਹੋ ਸਕਦਾ ਹੈ।
ਕੰਨਾਂ ਦੀ ਸਮੱਸਿਆ: ਹੈੱਡਫੋਨ ਕੰਨਾਂ ਦੇ ਅੰਦਰ ਗੰਦਗੀ ਅਤੇ ਬੈਕਟੀਰੀਆ ਇਕੱਠਾ ਕਰ ਸਕਦੇ ਹਨ, ਜਿਸ ਕਾਰਨ ਕੰਨ ਦੀ ਸਮੱਸਿਆ ਹੋ ਸਕਦੀ ਹੈ।
ਚਮੜੀ ਦੀ ਜਲਣ: ਸਮਾਰਟਵਾਚਾਂ ਤੋਂ ਨਿਕਲਣ ਵਾਲਾ ਨਿਕਲ ਕੁਝ ਲੋਕਾਂ 'ਚ ਚਮੜੀ ਦੀ ਜਲਣ ਦਾ ਕਾਰਨ ਬਣ ਸਕਦਾ ਹੈ।
ਨੀਂਦ 'ਚ ਵਿਘਨ: ਸਮਾਰਟਵਾਚਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ 'ਚ ਵਿਘਨ ਪਾ ਸਕਦੀ ਹੈ।
ਸਿਰ ਦਰਦ ਅਤੇ ਥਕਾਵਟ: ਸਪੀਕਰਾਂ ਤੋਂ ਨਿਕਲਣ ਵਾਲੀਆਂ ਆਰਐਫ ਤਰੰਗਾਂ ਸਿਰ ਦਰਦ ਅਤੇ ਥਕਾਵਟ ਦਾ ਕਾਰਨ ਬਣ ਸਕਦੀਆਂ ਹਨ।
ਇਕਾਗਰਤਾ ਦਾ ਨੁਕਸਾਨ: ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਪੀਕਰ ਤੋਂ ਆਉਣ ਵਾਲੀ ਆਵਾਜ਼ ਇਕਾਗਰਤਾ ਦਾ ਨੁਕਸਾਨ ਕਰ ਸਕਦੀ ਹੈ।
(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
-