Delhi ਦੇ 20 ਕਾਲਜਾਂ ਨੂੰ ਬੰਬ ਦੀ ਧਮਕੀ, ਈਮੇਲ ਤੋਂ ਦਹਿਸ਼ਤ ਦਾ ਮਾਹੌਲ
Delhi Bomb Threat News : ਰਾਜਧਾਨੀ ਦਿੱਲੀ ਦੇ ਚਾਣਕਿਆਪੁਰੀ ਵਿੱਚ ਸਥਿਤ ਜੀਸਸ ਐਂਡ ਮੈਰੀ ਕਾਲਜ ਸਮੇਤ ਲਗਭਗ 20 ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਸਾਰੇ ਕਾਲਜਾਂ ਨੂੰ ਈ-ਮੇਲ ਰਾਹੀਂ ਧਮਕੀਆਂ ਦਿੱਤੀਆਂ ਗਈਆਂ ਹਨ।
ਧਮਕੀ ਮਿਲਣ ਤੋਂ ਬਾਅਦ ਸਾਰੇ ਕਾਲਜ ਪ੍ਰਸ਼ਾਸਨ ਘਬਰਾਹਟ ਵਿੱਚ ਹਨ। ਸਾਰੇ ਕਾਲਜਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲਿਸ ਦੇ ਅਨੁਸਾਰ, ਕਾਲਜਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਦੀ ਜਾਂਚ ਕੀਤੀ ਗਈ ਸੀ ਪਰ ਜਾਂਚ ਵਿੱਚ ਪਾਇਆ ਗਿਆ ਕਿ ਧਮਕੀ ਫਰਜ਼ੀ ਸੀ। ਦੱਸਿਆ ਗਿਆ ਕਿ ਈ-ਮੇਲ ਭੇਜਣ ਵਾਲੇ ਵਿਅਕਤੀ ਨੇ VPN ਦੀ ਵਰਤੋਂ ਕੀਤੀ ਸੀ।
ਇਸ ਤੋਂ ਪਹਿਲਾਂ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਮਿਲੀਆਂ ਹਨ। ਪਰ ਸਵਾਲ ਇਹ ਹੈ ਕਿ ਹੁਣ ਤੱਕ ਦਿੱਲੀ ਪੁਲਿਸ ਧਮਕੀ ਦੇਣ ਵਾਲੇ ਲੋਕਾਂ ਨੂੰ ਨਹੀਂ ਫੜ ਸਕੀ ਹੈ।
ਇਹ ਵੀ ਪੜ੍ਹੋ : Maharashtra Virar Building Collapse : ਚਾਰ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ, ਇੰਝ ਵਾਪਰਿਆ ਹਾਦਸਾ
- PTC NEWS