Bullet Motocycle Accident : ਫ਼ਤਿਹਗੜ੍ਹ ਚੂੜ੍ਹੀਆਂ 'ਚ ਰੂਹ ਕੰਬਾਊ ਹਾਦਸਾ, ਥਾਰ ਦੀ ਟੱਕਰ 'ਚ 11ਵੀਂ 'ਚ ਪੜ੍ਹਦੇ ਨੌਜਵਾਨ ਦੀ ਮੌਤ, ਬੁਲਟ ਹੋਇਆ ਰਾਖ
Fatehgarh Churian Accident : ਬੀਤੀ ਰਾਤ ਫਤਿਹਗੜ੍ਹ ਚੂੜੀਆਂ 'ਚ ਰੂਹ ਕੰਬਾਊ ਹਾਦਸਾ ਵਾਪਰਨ ਦੀ ਸੂਚਨਾ ਹੈ। ਪਿੰਡ ਸਮਰਾਏ ਦੇ ਇੱਕ 11ਵੀਂ ਜਮਾਤ ਵਿੱਚ ਪੜ੍ਹਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਿਥੇ ਮੌਕੇ 'ਤੇ ਹੀ ਮੌਤ ਹੋ ਗਈ, ਉਥੇ ਹੀ ਧਮਾਕੇ ਕਾਰਨ ਬੁਲਟ ਮੋਟਰਸਾਈਕਲ ਵੀ ਰਾਖ ਹੋ ਗਿਆ।
ਜਾਣਕਾਰੀ ਦਿੰਦਿਆਂ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ਉਪਰ ਪਿੰਡ ਸਮਾਰਏ ਤੋਂ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਬੱਲ ਕਲਾਂ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਪਿੰਡ ਸੋਹੀਆਂ ਦੇ ਅੱਡੇ ਨਜਦੀਕ ਪਹੁੰਚਿਆ ਤਾਂ ਅੱਗੋਂ ਆ ਰਹੀ ਥਾਰ ਨੇ ਜੋਰਦਾਰ ਟੱਕਰ ਮਾਰੀ, ਜਿਸ ਨਾਲ ਇੱਕ ਜੋਰਦਾਰ ਧਮਾਕਾ ਹੋਇਆ ਅਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗ ਗਈ। ਨਤੀਜੇ ਵੱਜੋਂ ਸੁਖਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਨੌਜਵਾਨ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਸੋਗ ਵਿੱਚ ਡੁੱਬਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਅਜੇ ਦਸਵੀਂ ਫਸਟ ਡਵੀਜਨ ’ਚ ਪਾਸ ਕੀਤੀ ਸੀ ਅਤੇ ਗਿਆਰਵੀਂ ’ਚ ਹਰਦੋਰਵਾਲ ਸਕੂਲ ’ਚ ਦਾਖਲਾ ਲਿਆ ਸੀ। ਹੁਣ ਉਹ ਨਾਲ ਹੀ ਪੀਟੀਈ ਦੀਆਂ ਕਲਾਸਾਂ ਵੀ ਲਗਾਉਣ ਲਈ ਅੰਮ੍ਰਿਤਸਰ ਜਾਂਦਾ ਸੀ।
- PTC NEWS