Sun, Mar 22, 2026
Whatsapp

DM Gagandeep Death Case : ਗ੍ਰਿਫ਼ਤਾਰ ਹੋਣਗੇ ਲਾਲਜੀਤ ਭੁੱਲਰ ! ਮੰਤਰੀ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ, ਜਾਣੋ ਕਿਹੜੀਆਂ ਧਾਰਾਵਾਂ ਲੱਗੀਆਂ ?

DM Gagandeep Death Case : ਪੰਜਾਬ ਦੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਮਾਮਲੇ ਵਿੱਚ ਅਖੀਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- March 22nd 2026 10:17 AM -- Updated: March 22nd 2026 10:38 AM
DM Gagandeep Death Case : ਗ੍ਰਿਫ਼ਤਾਰ ਹੋਣਗੇ ਲਾਲਜੀਤ ਭੁੱਲਰ ! ਮੰਤਰੀ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ, ਜਾਣੋ ਕਿਹੜੀਆਂ ਧਾਰਾਵਾਂ ਲੱਗੀਆਂ ?

DM Gagandeep Death Case : ਗ੍ਰਿਫ਼ਤਾਰ ਹੋਣਗੇ ਲਾਲਜੀਤ ਭੁੱਲਰ ! ਮੰਤਰੀ ਤੇ ਉਸ ਦੇ ਪਿਤਾ ਖਿਲਾਫ਼ FIR ਦਰਜ, ਜਾਣੋ ਕਿਹੜੀਆਂ ਧਾਰਾਵਾਂ ਲੱਗੀਆਂ ?

DM Gagandeep Death Case : ਪੰਜਾਬ ਦੇ ਵੇਅਰ ਹਾਊਸ ਕਾਰਪੋਰੇਸ਼ਨ (Punjab Warehouse Corporation) ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਮਾਮਲੇ ਵਿੱਚ ਅਖੀਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆਮ ਆਦਮੀ ਪਾਰਟੀ (AAP Punjab) ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Bhullar FIR) ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸਤੋਂ ਪਹਿਲਾਂ ਦੇਰ ਸ਼ਾਮ ਮੰਤਰੀ ਨੇ ਗਗਨਦੀਪ ਸਿੰਘ ਦੀ ਮੌਤ ਦਾ ਮਾਮਲਾ ਭਖਣ 'ਤੇ ਅਸਤੀਫਾ ਦਿੱਤਾ ਸੀ।


ਪੁਲਿਸ ਨੇ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਅੱਧੀ ਰਾਤ ਨੂੰ ਮਾਮਲਾ ਦਰਜ ਕੀਤਾ। ਪੁਲਿਸ ਨੇ ਲਾਲਜੀਤ ਭੁੱਲਰ ਦੇ ਨਾਲ ਉਸ ਦੇ ਪਿਤਾ ਸੁਖਦੇਵ ਸਿੰਘ ਸਮੇਤ ਨਿੱਜੀ ਸਕੱਤਰ ਦਿਲਬਾਗ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਤੋਂ ਬਾਅਦ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਐਫਆਈਆਰ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 108 ਤਹਿਤ ਖੁਦਕੁਸ਼ੀ ਲਈ ਉਕਸਾਉਣ, 351(3) ਅਪਰਾਧਿਕ ਧਮਕੀ ਦੇਣ ਅਤੇ 3(5) ਅਪਰਾਧ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਹਨ।

ਰੰਧਾਵਾ ਦੀ ਪਤਨੀ ਨੇ ਕੀ ਦੋਸ਼ ਲਾਏ ?

ਰੰਧਾਵਾ ਦੀ ਪਤਨੀ ਨੇ ਕਿਹਾ ਕਿ ਭੁੱਲਰ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ, "ਇਹ ਗੈਂਗਸਟਰ ਮੇਰੇ ਸਰਪ੍ਰਸਤ ਹਨ। ਤੁਹਾਡੇ ਪਰਿਵਾਰ ਨੂੰ ਤਬਾਹ ਕਰਨ ਲਈ ਇੱਕ ਇਸ਼ਾਰਾ ਕਾਫ਼ੀ ਹੈ। ਜੇਕਰ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦੇ, ਤਾਂ ਤੁਸੀਂ ਜੀਣ ਦੇ ਲਾਇਕ ਨਹੀਂ ਹੋ; ਤੂੰ ਜ਼ਹਿਰ ਖਾ ਲੈ।" ਇਸ ਤੋਂ ਬਾਅਦ, ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ।

ਦੱਸ ਦਈਏ ਕਿ ਸ਼ੀਨਵਾਰ ਸਵੇਰੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਨੇ ਸਲਫਾਸ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਸੀ। ਮੌਤ ਤੋਂ ਪਹਿਲਾਂ ਡੀਐਮ ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਈ ਸੀ, ਜਿਸ ’ਚ ਉਸ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਿਆ। ਨਾਲ ਹੀ ਭੁੱਲਰ ’ਤੇ ਕਈ ਵੱਡੇ ਇਲਜ਼ਾਮ ਵੀ ਲਗਾਏ।

- PTC NEWS

Top News view more...

Latest News view more...

PTC NETWORK
PTC NETWORK