Sun, Aug 23, 2026
Whatsapp

Chandigarh News : ਚੰਡੀਗੜ੍ਹ ’ਚ ਗੋਲੀ ਵੱਜਣ ਕਾਰਨ ਨੌਜਵਾਨ ਦੀ ਮੌਤ; ਹਾਦਸਾ ਜਾਂ ਕਤਲ.. ਕੀਤੀ ਜਾ ਰਹੀ ਜਾਂਚ

ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਕਲੱਬ ਤੋਂ ਵਾਪਸ ਆਉਂਦੇ ਹੋਏ ਸ਼ਰਾਬ ਦੇ ਠੇਕੇ ਦੇ ਕੋਲ ਰੁਕਿਆ ਸੀ। ਗੋਲੀ ਇੱਕ ਲਾਇਸੈਂਸੀ ਪਿਸਤੌਲ ਤੋਂ ਚਲਾਈ ਗਈ ਸੀ। ਪੁਲਿਸ ਨੇ ਮੌਕੇ ਤੋਂ ਹਥਿਆਰ ਬਰਾਮਦ ਕਰ ਲਿਆ ਹੈ।

Reported by:  PTC News Desk  Edited by:  Aarti -- August 23rd 2026 12:45 PM
Chandigarh News : ਚੰਡੀਗੜ੍ਹ ’ਚ ਗੋਲੀ ਵੱਜਣ ਕਾਰਨ ਨੌਜਵਾਨ ਦੀ ਮੌਤ;  ਹਾਦਸਾ ਜਾਂ ਕਤਲ.. ਕੀਤੀ ਜਾ ਰਹੀ ਜਾਂਚ

Chandigarh News : ਚੰਡੀਗੜ੍ਹ ’ਚ ਗੋਲੀ ਵੱਜਣ ਕਾਰਨ ਨੌਜਵਾਨ ਦੀ ਮੌਤ; ਹਾਦਸਾ ਜਾਂ ਕਤਲ.. ਕੀਤੀ ਜਾ ਰਹੀ ਜਾਂਚ

Chandigarh News : ਚੰਡੀਗੜ੍ਹ ਦੇ  ਸੈਕਟਰ 17 ਵਿੱਚ ਸ਼ਨੀਵਾਰ ਦੇਰ ਸ਼ਾਮ ਗੋਲੀ ਲੱਗਣ ਨਾਲ ਇੱਕ 29 ਸਾਲਾ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਅਜੈ ਗਿੱਲ ਵਜੋਂ ਹੋਈ ਹੈ ਜੋ ਕਿ ਸੈਕਟਰ 26 ਦੇ ਇੱਕ ਕਲੱਬ ਤੋਂ ਦੋਸਤਾਂ ਨਾਲ ਵਾਪਸ ਆ ਰਿਹਾ ਸੀ। ਮੱਧ ਮਾਰਗ 'ਤੇ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਆਪਣੀ ਕਾਰ ਰੋਕਦੇ ਸਮੇਂ ਉਸਦੇ ਸਿਰ ਵਿੱਚ ਗੋਲੀ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਗੋਲੀ ਲਾਇਸੈਂਸੀ ਪਿਸਤੌਲ ਤੋਂ ਚਲਾਈ ਗਈ ਸੀ।  

ਗੋਲੀ ਵੱਜਣ ਕਾਰਨ ਨੌਜਵਾਨ ਦੀ ਮੌਤ

ਜਾਣਕਾਰੀ ਮੁਤਾਬਿਕ ਅਜੈ ਗਿੱਲ ਤਿੰਨ-ਚਾਰ ਦੋਸਤਾਂ ਨਾਲ ਮਹਿੰਦਰਾ ਇਲੈਕਟ੍ਰਿਕ ਕਾਰ (PB-22Z-7006) ਵਿੱਚ ਚੰਡੀਗੜ੍ਹ ਆਇਆ ਸੀ। ਉਹ ਸੈਕਟਰ 26 ਦੇ ਡੈਫਲੋ ਕਲੱਬ ਗਏ ਸਨ। ਰਾਤ 9:09 ਵਜੇ ਦੇ ਕਰੀਬ ਵਾਪਸ ਆਉਂਦੇ ਸਮੇਂ, ਉਹ ਸੈਕਟਰ 17 ਦੇ ਮੱਧ ਮਾਰਗ 'ਤੇ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਰੁਕੇ। ਅਜੈ ਦੇ ਹੱਥ ਵਿੱਚ ਪਿਸਤੌਲ ਚੱਲ ਗਿਆ, ਜੋ ਉਸਦੇ ਸਿਰ ਵਿੱਚ ਵਜੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।  

ਲੁਧਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ ਅਜੈ ਗਿੱਲ

ਅਜੈ ਦੇ ਦੋਸਤਾਂ ਨੇ ਤੁਰੰਤ ਉਸਨੂੰ ਉਸੇ ਕਾਰ ਵਿੱਚ ਸੈਕਟਰ 16 ਸਥਿਤ ਜੀਐਮਐਸਐਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਥਾਣਾ 17 ਦੇ ਐਸਐਚਓ ਅਤੇ ਡੀਐਸਪੀ ਸੈਂਟਰਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਮੌਕੇ ਦੀ ਜਾਂਚ ਕੀਤੀ ਅਤੇ ਕਾਰ ਵਿੱਚੋਂ ਇੱਕ ਲਾਇਸੈਂਸੀ ਪਿਸਤੌਲ ਬਰਾਮਦ ਕੀਤੀ। 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਪੁਲਿਸ ਗੋਲੀਬਾਰੀ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਸੀ ਜਾਂ ਜਾਣਬੁੱਝ ਕੇ ਗੋਲੀਬਾਰੀ ਕੀਤੀ ਗਈ, ਇਹ ਜਾਂਚ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਕਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਥੇ ਮੌਜੂਦ ਦੋਸਤਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੇ ਗਏ ਸਬੂਤਾਂ ਨੂੰ ਸੁਰੱਖਿਅਤ ਰੱਖ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ  : Punjab Peak Power Demand : ਪੰਜਾਬ ’ਚ 15,500 ਮੈਗਾਵਾਟ ਦੇ ਨੇੜੇ ਪਹੁੰਚੀ ਬਿਜਲੀ ਦੀ ਮੰਗ; PSPCL ਲਈ ਵੱਡੀ ਚੁਣੌਤੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK