Sun, May 18, 2025
Whatsapp

Manipur Violence : ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਗੋਲੀਬਾਰੀ 'ਚ 9 ਲੋਕਾਂ ਦੀ ਮੌਤ, ਕਈ ਜ਼ਖਮੀ

ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਬੀਤੀ ਰਾਤ ਫਿਰ ਤੋਂ ਹਿੰਸਾ ਭੜਕ ਗਈ। ਗੋਲੀਬਾਰੀ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਬੀਤੀ ਰਾਤ ਕਰੀਬ 10 ਵਜੇ ਹੋਈ।

Reported by:  PTC News Desk  Edited by:  Aarti -- June 14th 2023 12:18 PM -- Updated: June 14th 2023 12:34 PM
Manipur Violence : ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਗੋਲੀਬਾਰੀ 'ਚ 9 ਲੋਕਾਂ ਦੀ ਮੌਤ, ਕਈ ਜ਼ਖਮੀ

Manipur Violence : ਮਣੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਗੋਲੀਬਾਰੀ 'ਚ 9 ਲੋਕਾਂ ਦੀ ਮੌਤ, ਕਈ ਜ਼ਖਮੀ

Manipur Violence: ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਬੀਤੀ ਰਾਤ ਫਿਰ ਤੋਂ ਹਿੰਸਾ ਭੜਕ ਗਈ। ਗੋਲੀਬਾਰੀ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਬੀਤੀ ਰਾਤ ਕਰੀਬ 10 ਵਜੇ ਹੋਈ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਸਪੀ ਦੇ ਸ਼ਿਵਕਾਂਤਾ ਸਿੰਘ ਨੇ ਦੱਸਿਆ ਕਿ ਰਾਜਧਾਨੀ ਇੰਫਾਲ ਵਿੱਚ ਬੀਤੀ ਰਾਤ ਕਰੀਬ 10 ਵਜੇ ਗੋਲੀਬਾਰੀ ਹੋਈ। ਲੰਬੇ ਸਮੇਂ ਤੱਕ ਚੱਲੀ ਗੋਲੀਬਾਰੀ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 10 ਲੋਕ ਜ਼ਖਮੀ ਵੀ ਹੋਏ ਹਨ।


ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਇੰਫਾਲ ਲਿਜਾਇਆ ਗਿਆ ਹੈ। ਕੁਝ ਮ੍ਰਿਤਕ ਵਿਅਕਤੀਆਂ ਦੇ ਸਰੀਰ 'ਤੇ ਕੱਟ ਦੇ ਨਿਸ਼ਾਨ ਅਤੇ ਕਈ ਗੋਲੀਆਂ ਦੇ ਜ਼ਖ਼ਮ ਵੀ ਹਨ, ਜੋ ਹਿੰਸਾ ਦੀ ਗੰਭੀਰਤਾ ਨੂੰ ਦਰਸਾ ਰਹੇ ਹਨ।

ਹਿੰਸਾ ਦੀ ਦੱਸੀ ਜਾ ਰਹੀ ਹੈ ਇਹ ਕਾਰਨ 

ਮਣੀਪੁਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਹਿੰਸਾ ਵਿੱਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 310 ਹੋਰ ਜ਼ਖ਼ਮੀ ਹੋ ਗਏ ਹਨ। ਦਰਅਸਲ, ਮਣੀਪੁਰ ਦਾ ਮੀਤੀ ਭਾਈਚਾਰਾ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਕਰ ਰਿਹਾ ਹੈ। ਇਸ ਦੇ ਖਿਲਾਫ 3 ਮਈ ਨੂੰ ਸੂਬੇ ਦੇ ਪਹਾੜੀ ਜ਼ਿਲਿਆਂ 'ਚ ਕਬਾਇਲੀ ਏਕਤਾ ਮਾਰਚ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਸੂਬੇ 'ਚ ਹਿੰਸਾ ਭੜਕ ਗਈ ਸੀ। ਸੂਬੇ ਦੇ 16 ਵਿੱਚੋਂ 11 ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ।

ਇਹ ਵੀ ਪੜ੍ਹੋ: Ludhiana Loot: ਲੁਧਿਆਣਾ ਲੁੱਟ ਮਾਮਲੇ 'ਚ ਵੱਡੀ ਅਪਡੇਟ; ਪੁਲਿਸ ਨੇ 10 'ਚੋਂ 5 ਮੁਲਜ਼ਮਾਂ ਨੂੰ ਦਬੋਚਿਆ

- PTC NEWS

Top News view more...

Latest News view more...

PTC NETWORK