Fri, Dec 5, 2025
Whatsapp

Attack On CM Rekha Gupta : ਜਨਤਕ ਸੁਣਵਾਈ ਦੌਰਾਨ CM ਰੇਖਾ ਗੁਪਤਾ 'ਤੇ ਹਮਲਾ; ਹਮਲਾਵਰ ਨੇ ਜੜਿਆ ਥੱਪੜ, ਪੁਲਿਸ ਹਿਰਾਸਤ ’ਚ ਮੁਲਜ਼ਮ

ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਵੇਰੇ ਲਗਭਗ 8:30 ਵਜੇ ਸੀਐਮ ਸਿਵਲ ਲਾਈਨਜ਼ ਰਿਹਾਇਸ਼ 'ਤੇ ਜਨਤਕ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

Reported by:  PTC News Desk  Edited by:  Aarti -- August 20th 2025 10:07 AM -- Updated: August 20th 2025 11:13 AM
Attack On CM Rekha Gupta : ਜਨਤਕ ਸੁਣਵਾਈ ਦੌਰਾਨ CM ਰੇਖਾ ਗੁਪਤਾ 'ਤੇ ਹਮਲਾ; ਹਮਲਾਵਰ ਨੇ ਜੜਿਆ ਥੱਪੜ, ਪੁਲਿਸ ਹਿਰਾਸਤ ’ਚ ਮੁਲਜ਼ਮ

Attack On CM Rekha Gupta : ਜਨਤਕ ਸੁਣਵਾਈ ਦੌਰਾਨ CM ਰੇਖਾ ਗੁਪਤਾ 'ਤੇ ਹਮਲਾ; ਹਮਲਾਵਰ ਨੇ ਜੜਿਆ ਥੱਪੜ, ਪੁਲਿਸ ਹਿਰਾਸਤ ’ਚ ਮੁਲਜ਼ਮ

Attack On CM Rekha Guptaਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਫੜ ਲਿਆ। ਇਹ ਘਟਨਾ ਅੱਜ ਸਵੇਰੇ 8:30 ਵਜੇ ਵਾਪਰੀ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦਰਅਸਲ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਵੇਰੇ ਲਗਭਗ 8:30 ਵਜੇ ਸੀਐਮ ਸਿਵਲ ਲਾਈਨਜ਼ ਰਿਹਾਇਸ਼ 'ਤੇ ਜਨਤਕ ਸੁਣਵਾਈ ਕਰ ਰਹੀ ਸੀ। ਉਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਸਫਲ ਹੁੰਦਾ, ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਫੜ ਲਿਆ।


ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੌਣ ਸੀ ਅਤੇ ਕਿਸ ਮਕਸਦ ਨਾਲ ਉਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ : Delhi ਦੇ ਦੋ ਸਕੂਲਾਂ ਨੂੰ ਮੁੜ ਮਿਲੀਆਂ ਧਮਕੀਆਂ, ਈ-ਮੇਲ ਨੇ ਮਚਾਇਆ ਦਹਿਸ਼ਤ ਦਾ ਮਾਹੌਲ

- PTC NEWS

Top News view more...

Latest News view more...

PTC NETWORK
PTC NETWORK