Samana School Van Accident : PTC News ਦੇ ਪ੍ਰੋਗਰਾਮ ਦਾ ਅਸਰ, ਪਟਿਆਲਾ-ਸਮਾਣਾ ਰੋਡ 'ਤੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਲੱਗੀ ਪਾਬੰਦੀ
Samana School Van Accident : ਸਮਾਣਾ ਰੋਡ 'ਤੇ ਸਕੂਲ ਵੈਨ ਹਾਦਸੇ (Samana Road Accident) ਵਿੱਚ 8 ਬੱਚਿਆਂ ਸਮੇਤ ਇੱਕ ਵਿਅਕਤੀ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜਿਸ ਤੋਂ ਬਾਅਦ ਅਦਾਰਾ ਪੀਟੀਸੀ ਨਿਊਜ਼ ਵੱਲੋਂ ਇਸ ਸੜਕ ਹਾਦਸੇ ਦੀ ਗੰਭੀਰਤਾ ਨੂੰ ਸਮਝਦਿਆਂ ਪ੍ਰਸ਼ਾਸਨ ਨੂੰ ਜਗਾਉਣ ਲਈ ਪ੍ਰੋਗਰਾਮ ਕੀਤੇ ਗਏ ਸਨ, ਜਿਸ 'ਤੇ ਅੱਜ ਪਟਿਆਲਾ ਪ੍ਰਸ਼ਾਸਨ ਨੇ ਇੱਕ ਹੁਕਮ ਜਾਰੀ ਕਰਕੇ ਪਟਿਆਲਾ-ਸਮਾਣਾ ਰੋਡ (Patiala Samana Road) 'ਤੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਰੋਕ (Ban on Heavy Vehicle in Samana) ਲਗਾ ਦਿੱਤੀ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਸ਼ਾ ਸਿੰਗਲ ਨੇ ਜਾਰੀ ਹੁਕਮਾਂ 'ਚ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ, ਸਮਾਣਾਂ-ਪਟਿਆਲਾ ਰੋਡ (SH-10) ਪਸਿਆਣਾ ਚੋਂਕੀ ਤੱਕ, ਸਮਾਣਾਂ-ਪਾਤੜਾਂ ਰੋਡ ਪਿੰਡ ਕਕਰਾਲਾ ਤੱਕ, ਸਮਾਣਾਂ-ਭਵਾਨੀਗੜ ਰੋਡ ਪਿੰਡ ਫਤਿਹਗੜ ਛੰਨਾਂ ਤੱਕ ਅਤੇ ਸਮਾਣਾਂ-ਚੀਕਾ ਰੋਡ ਸੇਂਟ ਲਾਰੇਂਸ ਸਕੂਲ ਤੱਕ ਸਵੇਰੇ 06 ਵਜੇ ਤੋਂ ਸਵੇਰੇ 09.00 ਵਜੇ ਤੱਕ ਅਤੇ ਦੁਪਿਹਰ 01.00 ਵਜੇ ਤੋਂ 04.00 ਵਜੇ ਤੱਕ ਭਾਰੀ ਵਾਹਨਾਂ (ਟਿੱਪਰ, ਟਰੱਕ ਆਦਿ) ਦੇ ਅੰਦਰ ਆਉਣ ਤੇ ਪਾਬੰਦੀ ਲਗਾਉਂਦੀ ਹਾਂ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਐਸ.ਐਸ.ਪੀ, ਪਟਿਆਲਾ ਅਤੇ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ, ਪਟਿਆਲਾ ਦੀ ਡਿਊਟੀ ਲਗਾਈ ਹੈ। ਇਹ ਹੁਕਮ ਮਿਤੀ 23.05.2025 ਤੋਂ 22.07.2025 ਤੱਕ ਲਾਗੂ ਰਹੇਗਾ।
ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਇੱਕ ਟਿੱਪਰ ਤੇ ਸਕੂਲ ਵੈਨ ਦੀ ਟੱਕਰ ਦੌਰਾਨ ਸੱਤ ਸਕੂਲੀ ਬੱਚਿਆਂ ਅਤੇ ਇਨੋਵਾ ਡਰਾਈਵਰ ਦੀ ਮੌਤ ਹੋ ਗਈ ਸੀ।
- PTC NEWS