Sun, Dec 7, 2025
Whatsapp

HC On Ram Rahim Parole: ਫਰਲੋ ਖਤਮ ਹੋਣ ਮਗਰੋਂ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, HC ਨੇ ਹਰਿਆਣਾ ਸਰਕਾਰ 'ਤੇ ਚੁੱਕੇ ਸਵਾਲ

Reported by:  PTC News Desk  Edited by:  Aarti -- December 13th 2023 05:11 PM
HC On Ram Rahim Parole: ਫਰਲੋ ਖਤਮ ਹੋਣ ਮਗਰੋਂ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, HC ਨੇ ਹਰਿਆਣਾ ਸਰਕਾਰ 'ਤੇ ਚੁੱਕੇ ਸਵਾਲ

HC On Ram Rahim Parole: ਫਰਲੋ ਖਤਮ ਹੋਣ ਮਗਰੋਂ ਮੁੜ ਜੇਲ੍ਹ ਪਹੁੰਚਿਆ ਰਾਮ ਰਹੀਮ, HC ਨੇ ਹਰਿਆਣਾ ਸਰਕਾਰ 'ਤੇ ਚੁੱਕੇ ਸਵਾਲ

HC On Ram Rahim Parole: ਸਾਧਵੀ ਬਲਾਤਕਾਰ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਫਰਲੋ 'ਤੇ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਨੂੰ 21 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ 'ਚ ਡੀਐਸਪੀ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਉਤਾਰਿਆ ਸੀ। ਜੋ ਕਿ ਅੱਜ ਪੂਰੀ ਹੋ ਗਈ। ਨਾਲ ਹੀ ਰਾਮ ਰਹੀਮ ਵਾਪਸ ਜੇਲ੍ਹ ਪਹੁੰਚ ਚੁੱਕਿਆ ਹੈ। ਜਿਸ ਨੂੰ ਅੱਜ ਪੂਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਦਿੱਤੀ ਜਾਣ ਵਾਲੀ ਫਰਲੋ ’ਤੇ ਸਵਾਲ ਚੁੱਕੇ ਹਨ। 

ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਪਹਿਲਾਂ ਸਰਕਾਰ ਦੱਸੇ ਕਿ ਕਿੰਨੇ ਕੈਦੀਆਂ ਨੇ ਪੈਰੋਲ ਅਤੇ ਫਰਲੋ ਲਈ ਅਰਜ਼ੀਆਂ ਪ੍ਰਾਪਤ ਕੀਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਿੰਨੇ ਨੂੰ ਪੈਰੋਲ ਅਤੇ ਫਰਲੋ ਦਿੱਤੀ ਗਈ ਹੈ।


ਹਾਲਾਂਕਿ ਸਰਕਾਰ ਨੇ ਕਿਹਾ ਕਿ ਇਸ ਦਾ ਫੈਸਲਾ ਕੇਸ-ਦਰ-ਕੇਸ ਦੇ ਆਧਾਰ 'ਤੇ ਕੀਤਾ ਜਾਂਦਾ ਹੈ, ਪਰ ਡੇਰਾ ਮੁਖੀ ਕੋਈ ਹਾਰਡ ਕੋਰ ਅਪਰਾਧੀ ਨਹੀਂ ਹੈ। ਇਸ ਦੇ ਬਾਵਜੂਦ ਹਾਈਕੋਰਟ ਨੇ ਹੁਣ ਹਰਿਆਣਾ ਸਰਕਾਰ ਤੋਂ ਇਹ ਜਾਣਕਾਰੀ ਮੰਗੀ ਹੈ। ਜਿਸ ਕੇਸ ਵਿੱਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਸੇ ਅਪਰਾਧ ਦੇ ਹੋਰ ਕਿੰਨੇ ਦੋਸ਼ੀਆਂ ਨੂੰ ਅੱਜ ਤੱਕ ਪੈਰੋਲ ਅਤੇ ਫਰਲੋ ਦਿੱਤੀ ਗਈ ਹੈ ਅਤੇ ਕਿੰਨੀਆਂ ਅਰਜ਼ੀਆਂ ਅਜੇ ਵੀ ਪੈਂਡਿੰਗ ਹਨ, ਆਓ ਪਹਿਲਾਂ ਜਾਣਕਾਰੀ ਦਿੰਦੇ ਹਾਂ।

ਦੱਸ ਦਈਏ ਕਿ ਡੇਰਾ ਮੁਖੀ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਡੇਰਾ ਮੁਖੀ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਹੈ, ਫਿਰ ਵੀ ਉਹ ਪੈਰੋਲ ਦੌਰਾਨ ਉਪਦੇਸ਼ ਦੇ ਰਿਹਾ ਹੈ।

ਇਹ ਵੀ ਪੜ੍ਹੋ: ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ , ਦਰਸ਼ਕ ਗੈਲਰੀ 'ਚੋਂ ਛਾਲ ਮਾਰ ਕੇ ਸਦਨ 'ਚ ਦਾਖਲ ਹੋਏ ਅਣਪਛਾਤੇ ਵਿਅਕਤੀ

- PTC NEWS

Top News view more...

Latest News view more...

PTC NETWORK
PTC NETWORK