Donkey Route: ਡਿਪੋਰਟ ਹੋਏ ਲੋਕ ਕੀ ਮੁੜ ਕੇ ਵਿਦੇਸ਼ ਜਾ ਵੀ ਸਕਣਗੇ ਜਾਂ ਨਹੀਂ?
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ- ਬਿੱਲੋ ਦੁੱਕੀ-ਤਿੱਕੀ-ਛਿੱਕੀ ਦੀ ਤਾਂ ਗੱਲ ਛੱਡ ਦੇ.....
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਦੀ ਵਡਿਆਈ ਕਰਦੇ ਇਹ ਪੰਜਾਬੀ ਗਾਣਿਆਂ ਦੇ ਬੋਲ ਨੇ...ਆਖਰੀ ਗਾਣੇ ਵਿੱਚ ਤਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੰਗਾਰਿਆ ਵੀ ਗਿਆ ਹੈ....ਰਿਪਲਾਈ ਟਰੰਪ ਨੇ ਵੀ ਦੇ ਦਿੱਤਾ ਹੈ...ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ—ਅੰਮ੍ਰਿਤਸਰ ਏਅਰਪੋਰਟ ਉੱਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਉਤਾਰ ਕੇ...ਉਹ ਵੀ ਫੌਜੀ ਜਹਾਜ਼ ਵਿੱਚ....ਇਸ ਵੀਡੀਓ ਦਾ ਮਕਸਦ ਡਿਪੋਰਟ ਹੋਏ ਲੋਕਾਂ ਨੂੰ ਨੀਵਾਂ ਨਹੀਂ ਦਿਖਾਉਣਾ ਹੈ, ਮਕਸਦ ਹੈ ਉਨ੍ਹਾਂ ਉਨ੍ਹਾਂ ਲੋਕਾਂ ਦੇ ਕੰਨ੍ਹ ਖੋਲ੍ਹਣੇ ਜੋ ਅਜਿਹੇ ਰਸਤੇ ਅਖਤਿਆਰ ਕਰਨ ਦੀ ਸੋਚ ਰਹੇ ਨੇ ਜਾਂ ਉਹ ਲੋਕ ਜੋ ਇਸ ਗੈਰ-ਕਾਨੂੰਨੀ ਕਾਰੋਬਾਰ ਬਾਰੇ ਥੋੜ੍ਹਾ ਬਹੁਤ ਸਮਝਣਾ ਚਾਹੁੰਦੇ ਨੇ...ਇਸ ਘਟਨਾ ਨਾਲ ਸਬੰਧਿਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ਾਂ ਕਰਾਂਗਾ।
ਡਿਪੋਰਟ ਹੋਏ 104 ਭਾਰਤੀਆਂ ਦੀ ਲਿਸਟ ਸ਼ਾਇਦ ਤੁਹਾਡੇ ਕੋਲ ਵੀ ਪਹੁੰਚੀ ਹੋਵੇਗੀ,ਇਨ੍ਹਾਂ ਵਿੱਚ 12 ਬੱਚੇ 23 ਔਰਤਾਂ ਵੀ ,ਇੱਕ ਬੱਚੇ ਦੀ ਉਮਰ ਤਾਂ ਚਾਰ ਸਾਲ ਹੈ ਅਤੇ ਇੱਕ ਬੱਚੀ ਦੀ ਉਮਰ ਮਹਿਜ਼ ਪੰਜ ਸਾਲ ਹੈ,ਜਦੋਂ ਇਨ੍ਹਾਂ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਨਾਲ ਵਾਲਿਆਂ ਨੂੰ ਜ਼ੰਜੀਰਾਂ ਵਿੱਚ ਜਕੜਿਆਂ ਦੇਖਿਆ ਹੋਣਾਂ ਤਾਂ ਉਹ ਤਸਵੀਰ ਉਨ੍ਹਾਂ ਦੇ ਜਿਹਨ ਵਿੱਚ ਹਮੇਸ਼ਾ ਲਈ ਛਪ ਗਈ ਹੋਵੇਗੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਅਪਰਾਧੀਆਂ ਵਾਂਗ ਪੁਲਿਸ ਵੈਨਾਂ ਵਿੱਚ ਬਿਠਾ ਕੇ ਉਨ੍ਹਾਂ ਦੇ ਘਰਾਂ ਵੱਲ ਤੋਰ ਦਿੱਤਾ ਗਿਆ।
ਇਸ ਹਾਲਤ ਵਿੱਚ ਅਮਰੀਕਾ ਤੋਂ ਡਿਪੋਰਟ ਕਰਨ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਹੋਇਆ ਤਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਜਵਾਬ ਵੀ ਦੇਣਾ ਪੈ ਗਿਆ,ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਤਰੀਕਾ ਸਾਲ 2012 ਤੋ ਹੀ ਜਾਰੀ ਹੈ, ਬੱਚਿਆਂ ਤੇ ਔਰਤਾਂ ਨੂੰ ਹਥਕੜੀਆਂ ਨਹੀਂ ਲੱਗੀਆਂ ਸਨ।
ਡਿਪੋਰਟਡ ਦਾ ਠੱਪਾ ਲਗਵਾ ਕੇ ਵਾਪਸ ਪਰਤੇ ਲੋਕ ਕੀ ਮੁੜ ਵਿਦੇਸ਼ ਜਾ ਸਕਣਗੇ?*
ਡਿਪੋਰਟ ਕੀਤੇ ਗਏ ਲੋਕਾਂ ਦੇ ਬਾਇਓਮ੍ਰਿਟਿਕ ਸਕੈਨ ਯਾਨੀ ਫਿੰਗਰ ਪ੍ਰਿੰਟ, ਅੱਖਾਂ ਦੀ ਸੈਕਨਿੰਗ ਵਗੈਰਾ-ਵਗੈਰਾ,ਸਾਰਾ ਰਿਕਾਰਡ ਰੱਖ ਲਿਆ ਗਿਆ ਹੈ, ਭਵਿੱਖ ਵਿੱਚ ਜੇਕਰ ਵੈਲਿਡ ਡਾਕੂਮੈਂਟ ਤੇ ਵੀ ਉਹ ਅਮਰੀਕਾ ਜਾਣਾ ਚਾਹੁਣ ਤਾਂ ਨਹੀਂ ਜਾ ਸਕਦੇ,ਕੈਨੇਡਾ, ਨਿਈਜੀਲੈਂਡ, ਆਸਟਰੇਲੀਆ, ਯੂਕੇ ਸਣੇ 20 ਮੁਲਕ ਅਜਿਹੇ ਨੇ ਜੋ ਅਮਰੀਕਾ ਦੀ ਵੀਜਾ ਨੀਤੀ ਨੂੰ ਹੀ ਫਾਲੋ ਕਰਦੇ ਨੇ, ਮਤਲਬ ਹੋਇਆ ਕਿ ਇਨ੍ਹਾਂ ਲੋਕਾਂ ਦੇ ਵਿਦੇਸ਼ ਜਾਣ ਦੀ ਉਮੀਦ ਲਗਭਗ ਨਾ ਦੇ ਬਰਾਬਰ ਹੈ।
ਕੀ ਹੁਣ ਵਾਪਸ ਪਰਤੇ ਲੋਕਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਵੇਗੀ?
ਹੁਣ ਜਾਂਚ ਹੋਵੇਗੀ ਕਿ ਇਹ ਲੋਕ ਅਮਰੀਕਾ ਕਿਵੇਂ ਪਹੁੰਚੇ,ਜੇਕਰ ਇਨ੍ਹਾਂ ਵਿੱਚ ਕਈ ਲੋਕ ਬਾਰਤ ਤੋਂ ਟੂਰਿਸਟ ਵੀਜਾ ਲੈ ਕੇ ਇੱਥੋਂ ਜਹਾਜ਼ ਚੜ੍ਹੇ ਫਿਰ ਅਮਰੀਕਾ ਪਹੁੰਚ ਗਏ ਤਾਂ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੇ ਭਾਰਤ ਦੀ ਜ਼ਮੀਨ ਉੱਤੇ ਕੋਈ ਅਪਰਾਧ ਨਹੀਂ ਕੀਤਾ,ਹਾਂ ਇਹ ਜਾਂਚ ਹੋਵੇਗੀ ਕਿ ਇੱਥੋਂ ਕੋਈ ਅਪਰਾਧ ਕਰਕੇ ਤਾਂ ਨਹੀਂ ਭੱਜੇ ਸੀ ਜਾਂ ਕਿਸੇ ਮਨੂੱਖੀ ਤਸਕਰੀ ਗਿਰੋਹ ਦੀ ਮਦਦ ਲਈ ਸੀ ਤਾਂ ਕਾਨੁੰਨੀ ਕਾਰਵਾਈ ਹੋ ਸਕਦੀ ਹੈ,ਜਾਂ ਪਾਸਪੋਰਟ ਵਿੱਚ ਹੇਰਾਫੇਰੀ ਕੀਤੀ ਹੋਵੇਗੀ ਤਾਂ ਵੀ ਕਾਰਵਾਈ ਹੋ ਸਕਦੀ ਹੈ,ਮਾਮਲਾ ਦਰਜ ਹੋਇਆ ਤਾਂ ਸਜਾ ਵੀ ਹੋ ਸਕਦੀ ਹੈ।
*ਗੈਰ-ਕਾਨੂੰਨੀ ਪਰਵਾਸੀਆਂ ਨੂੰ ਅੰਮ੍ਰਿਤਸਰ ਹੀ ਕਿਉਂ ਲੈਂਡ ਕਰਵਾਇਆ ਗਿਆ?*
ਇਹ ਸਵਾਲ ਬਹੁਤ ਲੋਕ ਪੁੱਛ ਰਹੇ ਨੇ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਸਭ ਤੋਂ ਵੱਧ ਗੁਜਰਾਤ ਦੇ ਅਤੇ ਹਰਿਆਣਾ ਦੇ ਲੋਕ ਨੇ ਤਾਂ ਜਹਾਜ਼ ਪੰਜਾਬ ਕਿਉਂ ਉਤਾਰਿਆ ਗਿਆ,ਇਸ ਪਿੱਛੇ ਕੀ ਕੋਈ ਤਕਨੀਕੀ ਵਜ੍ਹਾ ਹੈ,ਇਸ ਬਾਰੇ ਸਾਫ ਸਾਫ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਜ਼ਰੂਰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਸਭ ਤੋਂ ਵੱਧ ਗੁਜਰਾਤ ਦੇ ਲੋਕ ਸਨ ਤਾਂ ਗੁਜਰਾਤ ਵਿੱਚ ਜਹਾਜ਼ ਕਿਉਂ ਨਹੀਂ ਉਤਰਿਆ,ਇਲਜਾਮ ਲਗਾਏ ਜਾ ਰਹੇ ਨੇ ਕਿ ਇਹ ਕੰਮ ਕਰਕੇ ਪੰਜਾਬ ਮੱਥੇ ਇੱਕ ਹੋਰ ਠੱਪਾ ਲਾਉਣ ਹੈ ਕਿ ਪੰਜਾਬੀ ਤਾਂ ਹਰ ਹਾਲ ਵਿੱਚ ਵਿਦੇਸ਼ ਜਾਣਾ ਚਾਹੁੰਦੇ ਨੇ।
*ਡੌਂਕੀ ਰੂਟ ਚਲਾ ਰਹੇ ਲੋਕਾਂ ਬਾਰੇ ਕੀ ਕੀਤਾ ਜਾ ਰਿਹਾ ਹੈ?*
ਇਸ ਘਟਨਾ ਤੋਂ ਬਾਅਦ ਪੰਜਾਬ, ਹਰਿਆਣਾ ਸਣੇ ਹੋਰ ਸੂਬਿਆਂ ਵਿੱਚ ਡੌਂਕੀ ਰਾਹੀਂ ਲੋਕਾਂ ਨੂੰ ਅਮਰੀਕਾ ਜਾਂ ਹੋਰ ਮੁਲਕਾਂ ਵਿੱਚ ਭੇਜਣ ਵਾਲੇ ਕਰੀਬ ਢਾਈ ਸੌ ਲੋਕਾਂ ਦੀ ਲਿਸਟ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਣਾਈ ਹੈ,ਸਰਕਾਰ ਹੁਣ ਇਨ੍ਹਾਂ ਫਰਜੀ ਏਜੰਟਾਂ ਅਤੇ ਧੋਖੇਬਾਜਾ ਉੱਤੇ ਨੱਥ ਪਾਉਣ ਦੀ ਤਿਆਰੀ ਵਿੱਚ ਹੈ।
ਡੌਂਕੀ ਕੀ ਚੀਜ਼ ਹੈ, ਡੌਂਕੀ ਰੂਟ ਹੈ ਕੀ, ਕਿੰਨਾ ਖ਼ਤਰਨਾਕ ਹੈ?*
ਡੌਂਕੀ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ- ਕੈਨੇਡਾ- ਯੂਕੇ- ਅਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਬਗੈਰ ਕਾਗਜਾਤ ਪੂਰੇ ਕੀਤੇ ਵੜਨਾ,ਉਹ ਵੀ ਲੁਕ ਛਿਪ ਕੇ, ਭਾਰਤੀਆਂ ਲਈ ਡੌਂਕੀ ਰੂਟ ਦਾ ਸਭ ਤੋਂ ਅਸਾਨ ਮੰਜ਼ਿਲ ਹਨ ਲੈਟਿਨ ਅਮਰੀਕੀ ਮੁਲਕ, ਭਾਰਤ ਦੇ ਲੋਕ ਖ਼ਾਸ ਤੌਰ 'ਤੇ ਇਕੁਆਡੋਰ, ਬੋਲੀਵੀਆ,ਗਯਾਨਾ ਜਾਂਦੇ ਨੇ,ਇੰਨ੍ਹਾਂ ਮੁਲਕਾਂ 'ਚ ਭਾਰਤੀਆਂ ਨੂੰ ਵੀਜਾ ਆਨ ਅਰਾਈਵਲ ਦੀ ਸੁਵਿਧਾ ਉਪਲਬਧ ਹੈ, ਇੱਥੋਂ ਹੀ ਕਵਾਇਦ ਸ਼ੁਰੂ ਹੁੰਦੀ ਹੈ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ,ਬ੍ਰਾਜੀਲ ਅਤੇ ਵੈਨੇਜੁਏਲਾ ਵਰਗੇ ਮੁਲਕ ਅਸਾਨੀ ਨਾਲ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਦਿੰਦੇ ਹਨ,ਇੱਥੋਂ ਵੀ ਡੌੰਕੀ ਲਾਉਣ ਦੀ ਤਿਆਰੀ ਖਿੱਚੀ ਜਾਂਦੀ ਹੈ,ਜੋ ਲੋਕ ਵਾਪਸ ਪਰਤੇ ਨੇ ਉਨ੍ਹਾਂ ਵਿਚ ਇੱਕ ਸ਼ਖਸ ਗਿਆ ਤਾਂ ਪਹਿਲਾਂ ਇਟਲੀ ਸੀ..ਫਿਰ ਫੜਿਆ ਅਮਰੀਕਾ ਵਿੱਚ ਗਿਆ,ਇੱਕ ਬਾਰੇ ਕਿਹਾ ਜਾ ਰਿਹਾ ਹੈ ਔੜਤ ਗਈ ਤਾਂ ਯੂਕੇ ਸੀ ਡਿਪੋਰਟ ਅਮਰੀਕਾ ਤੋਂ ਹੋ ਗਈ,ਇਸ ਦਾ ਕਾਰਨ ਹੈ ਯੂਰੋਪ ਤੋਂ ਲੋਕ ਸਿੱਧਾ ਮੈਕਸੀਕੋ ਜਾਂਦੇ ਹਨ ਅਤੇ ਉੱਥੋਂ ਅਮਰੀਕਾ ਵਿੱਚ ਦਾਖਲ ਹੁੰਦੇ ਹਨ,ਇਸੇ ਕਰਕੇ ਦੂਜਾ ਡੌਂਕੀ ਰੂਟ ਇਹ ਵੀ ਹੈ,ਕਈ ਮਾਮਲਿਆਂ ਵਿੱਚ ਤਾਂ ਦੁਬਈ ਜਾਂ ਇੰਝ ਕਹਿ ਲਈਆ ਕੀ ਯੂਏਈ ਵੀ ਟਰਾਂਜਿਟ ਪੁਆਇਂਟ ਬਣਦਾ ਹੈ..ਲੋਕ ਟੂਰਿਸਟ ਵੀਜਾ ਲੈ ਕੇ ਦੁਬਈ ਜਾਂਦੇ ਨੇ ਅੱਗੋਂ ਰਾਹ ਬਣਾਏ ਜਾਂਦੇ ਨੇ ਡੌਂਕੀ ਲਾਉਣ ਦੇ, ਹੁਣ ਗੱਲ਼ ਖ਼ਤਰਿਆਂ ਦੀ,50 ਲੱਖ ਤੋਂ 1 ਕਰੋੜ ਰੁਪਏ ਖ਼ਰਚ ਕੇ ਭਾਰਤੀ ਲੋਕ ਗੈਰ-ਕਾਨੂੰਨੀ ਰਸਤੇ ਅਖ਼ਤਿਆਰ ਕਰਕੇ ਅਮਰੀਕਾ ਜਾਂਦੇ ਹਨ। ਇਸ ਸਫ਼ਰ ਵਿੱਚ ਕਈ ਮਹੀਨੇ ਇੱਥੋਂ ਤੱਕ ਕੀ ਦੋ-ਦੋ ਸਾਲ ਲੱਗ ਜਾਂਦੇ ਹਨ,ਮਨੁੱਖੀ ਤਸਕਰਾਂ ਦੇ ਕਹੇ ਮੁਤਾਬਕ ਹਰ ਕੰਮ ਕਰਨਾ ਹੁੰਦਾ ਹੈ
ਰਾਹ ਵਿੱਚ ਕਈਆਂ ਦੀਆਂ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਜਾਂ ਗੈਂਗਸਟਰ ਕਤਲ ਕਰ ਦਿੰਦੇ ਹਨ,ਔਰਤਾਂ ਨੂੰ ਬੇਹੱਦ ਔਖੇ ਹਾਲਾਤ ਦੇਖਣੇ ਪੈਂਦੇ ਹਨ, ਕਈਆਂ ਦਾ ਤਾਂ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ,ਕਈ ਲੋਕ ਭੁੱਖੇ ਭਾਣੇ ਜੰਗਲੀ ਇਲਾਕਿਆਂ ਵਿੱਚ ਹੀ ਮਰ ਜਾਂਦੇ ਹਨ,ਡਿਪੋਰਟ ਹੋਏ ਕਈ ਲੋਕ ਦੱਸਦੇ ਨੇ ਕਿ ਰਾਹ ਵਿੱਚ ਹੀ ਲਾਸ਼ਾਂ ਪਈਆ ਦੇਖੀਆਂ ਨੇ,ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਡੌਂਕੀ ਰੂਟ ਕੋਈ ਨਵਾਂ ਨਹੀਂ ਸ਼ੁਰੂ ਹੋਇਆ,25 ਦਸੰਬਰ 1996 ਨੂੰ ਮਾਲਟਾ ਦੇ ਸਮੁੰਦਰ ਵਿੱਚ ਇੱਕ ਕਿਸ਼ਤੀ ਡੁੱਬ ਗਈ 283 ਲੋਕ ਸਵਾਰ ਹੋ ਕੇ ਇਟਲੀ ਵੱਲ ਨਿਕਲੇ ਸਨ, ਸਾਰੇ ਮਾਰੇ ਗਏ, ਬਹੁਤੇ ਪੰਜਾਬੀ ਸਨ,ਸਾਲ 2023 ਵਿੱਚ ਤਾਂ ਗੁਜਰਾਤ ਦਾ ਇੱਕ ਪਰਿਵਾਰ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ.,ਠੰਢ ਐਨੀ ਸੀ ਕਿ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਮੌਸਮ ਦੀ ਮਾਰ ਨਹੀਂ ਝੱਲ ਸਕੇ ਅਤੇ ਮਾਰੇ ਗਏ,ਇਹ ਤਾਂ ਸਿਰਫ ਮਿਸਾਲਾਂ ਨੇ...
ਗੈਰ-ਕਾਨੂੰਨੀ ਤਰੀਕੇ ਰਾਹੀਂ ਵਿਦੇਸ਼ ਜਾਣ ਤੋਂ ਬਚਿਆ ਕਿਵੇ ਜਾਵੇ?*
ਉਂਝ ਤਾਂ ਗਲਤ ਰਸਤਾ ਅਖਤਿਆਰ ਕਰਕੇ ਵਿਦੇਸ਼ ਪਹੁੰਚਣ ਵਾਲਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਉਹ ਗੈਰ-ਕਾਨੂੰਨੀ ਕੰਮ ਕਰ ਰਹੇ ਨੇ,ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈਆਂ ਨੂੰ ਠੱਗ ਏਜੰਟਾਂ ਗੱਲਾਂ ਵਿੱਚ ਫਸਾ ਲੈਂਦੇ ਨੇ,ਪਹਿਲੀ ਗੱਲ ਤਾਂ ਅਜਿਹੇ ਏਜੰਟਾਂ ਤੋਂ ਬਚੋ,.ਜੋ ਸਰਕਾਰ ਕੋਲ ਰਜਿਸਟਰਡ ਨੇ ਉਨ੍ਹਾਂ ਨਾਲ ਹੀ ਡੀਲ ਕਰੋ,ਨਹੀਂ ਸਭ ਤੋਂ ਸੌਖਾ ਤਰੀਕਾ ਹੈ ਉਸ ਏਜੰਟ ਦੀ ਡਿਟੇਲ ਲੈ ਕੇ ਆਪਣੇ ਜਿਲੇ ਡੀਸੀ ਦਫ਼ਤਰ ਪਹੁੰਚ ਜਾਓ,ਸਭ ਸਾਫ ਹੋ ਜਾਵੇਗਾ।
ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਅੰਕੜਾ ਕੀ ਹੈ?*
U.S. Immigration and Customs Enforcement ਮੁਤਾਬਕ ਟਰੰਪ ਪ੍ਰਸ਼ਾਸਨ 19000 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਡਿਪੋਰਟ ਕਰੇਗਾ,ਇਹ ਬਸ ਸ਼ੁਰੂਆਤ ਹੈ। ਪਹਿਲਾਂ ਵੀ ਅਮਰੀਕਾ ਅਤੇ ਫਰਾਂਸ ਵਰਗੇ ਮੁਲਕਾਂ ਤੋਂ ਗੈਰ-ਕਾਨੂੰਨੀ ਪਰਵਾਸੀਆਂ ਨਾਲ ਭਰ ਕੇ ਜਹਾਜ ਭਾਰਰਤ ਆਏ ਨੇ,ਇਹ ਕੋਈ ਪਹਿਲੀ ਵਾਰ ਨਹੀਂ ਹੋਇਆ,ਪਿਊ ਰਿਸਰਜ ਏਜੰਸੀ ਮੁਤਾਬਿਕ ਕਰੀਬ ਹਰ ਮੁਲਕ ਵਿੱਚੋਂ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਰਹਿੰਦੇ ਹਨ,ਸਭ ਤੋਂ ਵੱਧ ਮੈਕਸੀਕੋ ਤੋਂ 40 ਲੱਖ ਗੈਰ-ਕਾਨੂੰਨੀ ਪ੍ਰਵਾਸੀ , ਅਲ ਸਲਵਾਡੋਰ ਤੋਂ ਤੋਂ 7.50 ਲੱਖ ਗੈਰ-ਕਾਨੂੰਨੀ ਪ੍ਰਵਾਸੀ,7.25 ਲੱਖ ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ।
ਉੰਝ ਵਿਦੇਸ਼ ਜਾਣਾ ਮਾੜੀ ਗੱਲ਼ ਨਹੀਂ ਹੈ ਪਰ,ਗੈਰਕਾਨੂੰਨੀ ਤਰੀਕੇ ਨਾਲ ਜਾਣ ਦਾ ਇਹੀ ਹਸ਼ਰ ਹੁੰਦਾ ਹੈ,ਵੀਡੀਓ ਦੇ ਅੰਤ ਵਿੱਚ ਇੱਕ ਹੋਰ ਗਾਣੇ ਦੇ ਬੋਲ ਯਾਦ ਆ ਗਏ,ਪੰਜਾਬੀ ਸਿੰਗਰ ਕਹਿੰਦਾ,ਚੈਂਲੰਜ ਮੇਰਾ ਨਾਸਾ ਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਓ,ਪਲਕਾਂ ਨੂੰ ਝਮਕਦੇ ਹੀ ਪੁਚਾਵੇ ਪਿੰਡ ਰਾਜਪੁਰ ਭਾਈਆਂ,ਅਸੀਂ ਵੀ ਚਾਹੁੰਦੇ ਹਾਂ ਤਕਨੀਕ ਤਰੱਕੀ ਕਰੇ ਤੇ ਪਲਕ ਝਪਕਦੇ ਹੀ ਸਾਰੇ ਵਿਦੇਸ਼ ਤੋਂ ਪਿੰਡ ਆ ਜਾਣ,ਉੰਝ ਟਰੰਪ ਵਾਲਾ ਜਹਾਜ ਵੀ ਪਲਕ ਝਪਕਦਿਆਂ ਹੀ ਡਿਪੋਰਟ ਹੋਏ ਲੋਕਾਂ ਨੂੰ ਅੰਮ੍ਰਿਤਰ ਉਤਾਰ ਕੇ ਉੱਡ ਗਿਆ।
- PTC NEWS