Earthquake hits Pakistan: ਪਾਕਿਸਤਾਨ ’ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਭੂਚਾਲ ਆਇਆ। ਇਹ ਭੂਚਾਲ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਇਸ ਦਾ ਅਸਰ ਰਾਵਲਪਿੰਡੀ ’ਚ ਵੀ ਦੇਖਣ ਨੂੰ ਮਿਲਿਆ। ਭੂਚਾਲ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। <blockquote class=twitter-tweet><p lang=hi dir=ltr>पाकिस्तान के इस्लामाबाद में आज दोपहर 1:24 बजे रिक्टर पैमाने पर 4.1 तीव्रता का भूकंप आया। भूकंप का केंद्र इस्लामाबाद से 37 किमी पश्चिम में था और इसकी गहराई जमीन से 10 किमी नीचे थी: नेशनल सेंटर फॉर सीस्मोलॉजी <a href=https://t.co/xKKgLT26yS>pic.twitter.com/xKKgLT26yS</a></p>&mdash; ANI_HindiNews (@AHindinews) <a href=https://twitter.com/AHindinews/status/1619615562468036611?ref_src=twsrc^tfw>January 29, 2023</a></blockquote> <script async src=https://platform.twitter.com/widgets.js charset=utf-8></script>ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਮੁਤਾਬਿਕ ਇਸਲਾਮਾਬਾਦ, ਪਾਕਿਸਤਾਨ ਵਿਚ ਅੱਜ ਦੁਪਹਿਰ 1:24 ਵਜੇ ਰਿਕਟਰ ਪੈਮਾਨੇ 'ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਇਸਲਾਮਾਬਾਦ ਤੋਂ 37 ਕਿਲੋਮੀਟਰ ਪੱਛਮ ਵਿੱਚ ਸੀ ਅਤੇ ਇਸਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਹ ਵੀ ਪੜ੍ਹੋ: ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ 'ਚ ਰਚਿਆ ਇਤਿਹਾਸ, ਪਹਿਲੀ ਮਹਿਲਾ ਸਿੱਖ ਜੱਜ ਵਜੋਂ ਚੁੱਕੀ ਸਹੁੰ