Sat, Mar 21, 2026
Whatsapp

Eid ul Fitr 2026 : ਦੇਸ਼ ਭਰ ਵਿੱਚ ਈਦ-ਉਲ-ਫਿਤਰ ਦੀ ਰੌਣਕ; ਪੰਜਾਬ ’ਚ ਵੀ ਵੱਖ-ਵੱਖ ਮਸਜਿਦਾਂ ’ਚ ਅਦਾ ਕੀਤੀ ਗਈ ਨਮਾਜ਼

ਅੱਜ ਸਵੇਰ ਤੋਂ ਹੀ ਮਸਜਿਦਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਮੌਲਾਨਾ ਸਾਬ੍ਹ ਵੱਲੋਂ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ।

Reported by:  PTC News Desk  Edited by:  Aarti -- March 21st 2026 01:04 PM
Eid ul Fitr 2026 : ਦੇਸ਼ ਭਰ ਵਿੱਚ ਈਦ-ਉਲ-ਫਿਤਰ ਦੀ ਰੌਣਕ; ਪੰਜਾਬ ’ਚ ਵੀ ਵੱਖ-ਵੱਖ ਮਸਜਿਦਾਂ ’ਚ ਅਦਾ ਕੀਤੀ ਗਈ ਨਮਾਜ਼

Eid ul Fitr 2026 : ਦੇਸ਼ ਭਰ ਵਿੱਚ ਈਦ-ਉਲ-ਫਿਤਰ ਦੀ ਰੌਣਕ; ਪੰਜਾਬ ’ਚ ਵੀ ਵੱਖ-ਵੱਖ ਮਸਜਿਦਾਂ ’ਚ ਅਦਾ ਕੀਤੀ ਗਈ ਨਮਾਜ਼

Eid ul Fitr 2026 : ਅੱਜ ਪੂਰੇ ਦੇਸ਼ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਅੱਜ ਭਾਈਚਾਰਕ ਸਾਂਝ ਦਾ ਪ੍ਰਤੀਕ ਇਹ ਤਿਉਹਾਰ  ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।

ਸੰਗਰੂਰ ’ਚ ਅੱਜ ਸਵੇਰ ਤੋਂ ਹੀ ਮਸਜਿਦਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਮੌਲਾਨਾ ਸਾਬ੍ਹ ਵੱਲੋਂ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ। ਈਦ ਦੀ ਨਮਾਜ਼ ਤੋਂ ਬਾਅਦ ਖਾਸ ਦੁਆਵਾਂ ਮੰਗੀਆਂ ਗਈਆਂ ਤਾਂ ਜੋ ਦੇਸ਼ ਵਿੱਚ ਖੁਸ਼ਹਾਲੀ ਬਣੀ ਰਹੇ। ਇਸ ਮੌਕੇ ਬੱਚੇ, ਜਵਾਨ ਅਤੇ ਬਜ਼ੁਰਗ ਸਭ ਦੇ ਚਿਹਰਿਆਂ 'ਤੇ ਖੁਸ਼ੀ ਸਾਫ ਝਲਕ ਰਹੀ ਹੈ। ਲੋਕਾਂ ਨੇ ਇੱਕ-ਦੂਜੇ ਨੂੰ ਮਿਠਾਈਆਂ ਖੁਆ ਕੇ ਮੂੰਹ ਮਿੱਠਾ ਕਰਵਾਇਆ। ਈਦ ਦਾ ਇਹ ਦਿਨ ਸਾਨੂੰ ਨਫ਼ਰਤਾਂ ਨੂੰ ਭੁਲਾ ਕੇ ਮੁਹੱਬਤ ਦੇ ਰੰਗ ਵਿੱਚ ਰੰਗਣ ਦਾ ਸਬਕ ਦਿੰਦਾ ਹੈ।


ਮਸਜਿਦ ਵਿੱਚ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਤਿਉਹਾਰ ਸਿਰਫ ਇੱਕ ਭਾਈਚਾਰੇ ਦਾ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਹੈ। ਅਰਬੀ ਪਹਿਰਾਵੇ ਵਿੱਚ ਸਜੇ ਨੌਜਵਾਨ ਅਤੇ ਰਵਾਇਤੀ ਲਿਬਾਸ ਪਹਿਨੇ ਬਜ਼ੁਰਗਾਂ ਨੇ ਅੱਜ ਦੀ ਇਸ ਖੁਸ਼ੀ ਨੂੰ ਸਾਂਝਾ ਕੀਤਾ।

ਅੰਮ੍ਰਿਤਸਰ ’ਚ ਮੁਸਲਿਮ ਭਾਈਚਾਰੇ ਵੱਲੋਂ ਮਨਾਈ ਗਈ ਈਦ 

ਅੰਮ੍ਰਿਤਸਰ ’ਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਨੂੰ ਬੜੀ ਸ਼ਾਨੋ-ਸ਼ੌਕਤ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸਵੇਰੇ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਖਾਸ ਕਰਕੇ ਖੈਰੂਦੀਨ ਜਾਮਾ ਮਸਜਿਦ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਫਿਰ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ।

ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੂਰੀ ਦੁਨੀਆ ਵਿੱਚ ਅਮਨ ਅਤੇ ਸ਼ਾਂਤੀ ਕਾਇਮ ਰਹਿਣ ਲਈ ਖਾਸ ਦੁਆ ਕੀਤੀ। ਲੋਕਾਂ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ 30 ਦਿਨ ਰੋਜ਼ੇ ਰੱਖੇ ਜਾਂਦੇ ਹਨ, ਜਿਨ੍ਹਾਂ ਵਿੱਚ ਹਰ ਰੋਜ਼ ਲਗਭਗ 15 ਘੰਟੇ ਭੁੱਖੇ ਰਹਿ ਕੇ ਅੱਲਾਹ ਦੀ ਇਬਾਦਤ ਕੀਤੀ ਜਾਂਦੀ ਹੈ। ਇਸ ਦੌਰਾਨ ਨਮਾਜ਼ ਪੜ੍ਹ ਕੇ ਅਤੇ ਆਪਣੇ ਆਪ ਨੂੰ ਗੁਨਾਹਾਂ ਤੋਂ ਦੂਰ ਰੱਖ ਕੇ ਆਤਮਿਕ ਸ਼ੁੱਧਤਾ ਹਾਸਲ ਕੀਤੀ ਜਾਂਦੀ ਹੈ।

ਇਸ ਮੌਕੇ ਮਸਜਿਦ ’ਚ ਨਮਾਜ਼ ਅਦਾ ਕਰਨ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਈਦ-ਉਲ-ਫਿਤਰ ਨੂੰ “ਮਿੱਠੀ ਈਦ” ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਖੁਸ਼ੀਆਂ ਵੰਡੀਆਂ ਜਾਂਦੀਆਂ ਹਨ ਅਤੇ ਮਿੱਠੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਤਣਾਅ ਅਤੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ, ਇਸ ਲਈ ਸਭ ਨੂੰ ਮਿਲਜੁਲ ਕੇ ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਭਾਈਚਾਰੇ ਦੇ ਲੋਕਾਂ ਨੇ ਇਹ ਵੀ ਅਪੀਲ ਕੀਤੀ ਕਿ ਨਫਰਤ ਨੂੰ ਛੱਡ ਕੇ ਪਿਆਰ ਅਤੇ ਭਰਾਤਰੀਭਾਵ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਪੋਜ਼ੀਟਿਵ ਸੋਚ ਨਾਲ ਜੀਵਨ ਬਤੀਤ ਕਰੀਏ ਅਤੇ ਪੂਰੀ ਮਨੁੱਖਤਾ ਦੀ ਭਲਾਈ ਲਈ ਦੁਆ ਕਰੀਏ। ਈਦ ਦੇ ਇਸ ਪਵਿੱਤਰ ਮੌਕੇ ‘ਤੇ ਸਭ ਨੇ ਇਕਸੁਰ ਹੋ ਕੇ ਸੰਦੇਸ਼ ਦਿੱਤਾ ਕਿ ਧਰਮ ਕੋਈ ਵੀ ਹੋਵੇ, ਪਰ ਮਨੁੱਖਤਾ ਸਭ ਤੋਂ ਵੱਡੀ ਹੈ।

ਇਹ ਵੀ ਪੜ੍ਹੋ  : Punjab Minister Laljit Singh Bhullar ਨੇ ਦਿੱਤਾ ਅਸਤੀਫਾ; ਮਾਮਲੇ ਮਗਰੋਂ ਭੁੱਲਰ ਦਾ ਸਾਹਮਣੇ ਆਇਆ ਪਹਿਲਾ ਬਿਆਨ

- PTC NEWS

Top News view more...

Latest News view more...

PTC NETWORK
PTC NETWORK