Tue, Dec 9, 2025
Whatsapp

Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ, ਖੁੰਖਾਰ ਗੈਂਗਸਟਰ ਜੱਸਾ ਹੈਪੋਵਾਲ ਹੋਇਆ ਜ਼ਖਮੀ

Reported by:  PTC News Desk  Edited by:  Aarti -- December 13th 2023 11:50 AM -- Updated: December 13th 2023 12:54 PM
Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ, ਖੁੰਖਾਰ ਗੈਂਗਸਟਰ ਜੱਸਾ ਹੈਪੋਵਾਲ ਹੋਇਆ ਜ਼ਖਮੀ

Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ, ਖੁੰਖਾਰ ਗੈਂਗਸਟਰ ਜੱਸਾ ਹੈਪੋਵਾਲ ਹੋਇਆ ਜ਼ਖਮੀ

Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ੀਰਕਪੁਰ ਦੇ ਪੀਰ ਮੁੱਛਲਾ ’ਚ ਐਨਕਾਉਂਟਰ ਹੋਇਆ ਹੈ। ਇਸ  ਮੁੱਠਭੇੜ ਦੌਰਾਨ ਖੁੰਖਾਰ ਗੈਂਗਸਟਰ ਜੱਸਾ ਹੈਪੋਵਾਲ ਜ਼ਖਮੀ ਹੋ ਗਿਆ ਹੈ।ਦੱਸ ਦਈਏ ਕਿ ਮੁੱਠਭੇੜ ਦੌਰਾਨ ਕਈ ਰਾਉਂਡ ਫਾਇਰਿੰਗ ਵੀ ਹੋਈ। ਏਜੀਟੀਐਫ ਵੱਲੋਂ ਇਹ ਵੱਡਾ ਕਾਰਵਾਈ ਕੀਤੀ ਗਈ ਹੈ। 

ਦੱਸ ਦਈਏ ਕਿ ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਜ਼ਿੰਦਾ ਹੈ ਜਾਂ ਮਰਿਆ ਹੈ। ਉਸ ਨੂੰ ਛੇ ਗੋਲੀਆਂ ਲੱਗਣ ਦੀ ਖ਼ਬਰ ਹੈ। ਇਸ ਦੌਰਾਨ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। 


ਕਾਬਿਲੇਗੌਰ ਹੈ ਕਿ ਜੱਸਾ 6 ਕਤਲ ਕੇਸਾਂ ਵਿੱਚ ਮੋਸਟ ਵਾਂਟੇਡ ਸੀ। ਜੱਸਾ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਕਰੀਬੀ ਹੈ। ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਗੋਲੀਬਾਰੀ ਜ਼ੀਰਕਪੁਰ ਦੇ ਪੀਰਮੁਛੱਲਾ ਵਿੱਚ ਹੋਈ।

ਇਹ ਵੀ ਪੜ੍ਹੋ: ਧੋਖਾਧੜੀ ਰਾਹੀਂ ਡੀ-ਫਾਰਮੇਸੀ ਦੀਆਂ ਡਿਗਰੀਆਂ ਲੈਣ ਵਾਲੇ 9 ਕੈਮਿਸਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK
PTC NETWORK