Explainer: ਹੁਣ ਇਲੈਕਟ੍ਰਿਕ ਸੜਕਾਂ ਰਾਹੀਂ ਲੰਬੀ ਦੂਰੀ ਲਈ ਚਾਰਜ ਹੋਣਗੇ ਇਲੈਕਟ੍ਰਿਕ ਵਾਹਨ
Electric Roads Concept Explained: ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਇਲੈਕਟ੍ਰਿਕ ਵਾਹਨਾਂ ਦਾ ਦੌਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਅਜਿਹੇ 'ਚ ਇਲੈਕਟ੍ਰਿਕ ਸੜਕਾਂ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਕਿਉਂਕਿ ਕਿ ਇਹ ਸੜਕਾਂ ਸੀਮਤ ਰੇਂਜ ਅਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਮੇਂ ਦੀਆਂ ਸਮੱਸਿਆਵਾਂ ਦਾ ਸੰਭਾਵੀ ਹੱਲ ਹਨ, ਖਾਸ ਕਰਕੇ ਲੰਬੀ ਦੂਰੀ ਦੀ ਯਾਤਰਾ ਲਈ।
ਇਲੈਕਟ੍ਰਿਕ ਸੜਕਾਂ ਨੇ ਭਾਰਤ ਸਰਕਾਰ ਦੇ ਨਾਲ ਨਾਲ ਵੋਕਸਵੈਗਨ ਅਤੇ ਵੋਲਵੋ ਸਮੇਤ ਦੁਨੀਆ ਭਰ ਦੀਆਂ ਕਈ ਕੰਪਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਵੀਨਤਾਵਾਂ ਨੂੰ ਲਾਗੂ ਕਰਨ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਭਾਰਤ ਵਿੱਚ ਇਲੈਕਟ੍ਰਿਕ ਸੜਕਾਂ ਦੀ ਚਰਚਾ ਦੀ ਅਗਵਾਈ ਵੀ ਕੀਤੀ ਹੈ। 
ਇਹ ਵੀ ਪੜ੍ਹੋ: ਚੋਣਾਂ ਦੌਰਾਨ ਦੋ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲਣ 'ਤੇ ਇੰਝ ਕੀਤਾ ਜਾਂਦਾ ਜਿੱਤ ਜਾਂ ਹਾਰ ਦਾ ਫੈਸਲਾ, ਇੱਥੇ ਜਾਣੋ
ਉਹ ਕਈ ਮੌਕਿਆਂ 'ਤੇ ਇਲੈਕਟ੍ਰਿਕ ਸੜਕਾਂ ਬਾਰੇ ਗੱਲ ਕਰ ਚੁਕੇ ਹਨ ਅਤੇ ਉਹ ਫਿਲਹਾਲ ਟਾਟਾ ਸਮੇਤ ਕੁਝ ਕੰਪਨੀਆਂ ਨਾਲ ਇਲੈਕਟ੍ਰਿਕ ਸੜਕਾਂ ਦੀ ਸੰਭਾਵਨਾ 'ਤੇ ਗੱਲਬਾਤ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਸੜਕਾਂ ਆਵਾਜਾਈ ਲਈ ਬਿਹਤਰ ਵਿਕਲਪ ਪ੍ਰਦਾਨ ਕਰ ਸਕਦੀਆਂ ਹਨ। ਪਰ ਉਹ ਕੀ ਹਨ ਅਤੇ ਕਿਵੇਂ ਕੰਮ ਕਰਨਗੀਆਂ ਇਸ ਬਾਰੇ ਕੋਈ ਨਹੀਂ ਜਾਂਦਾ ਹੋਵੇਗਾ ਤਾਂ ਅਸੀਂ ਤੁਹਾਨੂੰ ਇਸ ਲੇਖ 'ਚ ਉਨ੍ਹਾਂ ਬਾਰੇ ਦਸਾਂਗੇ।
ਇਲੈਕਟ੍ਰਿਕ ਸੜਕਾਂ 'ਤੇ ਕੀਤਾ ਜਾ ਰਿਹਾ ਕੰਮ
ਦੱਸ ਦਈਏ ਕਿ ਦੁਨੀਆ ਭਰ ਦੀਆਂ ਕਈ ਕੰਪਨੀਆਂ ਇਲੈਕਟ੍ਰਿਕ ਸੜਕਾਂ 'ਤੇ ਕੰਮ ਕਰ ਰਹੀਆਂ ਹਨ, ਜਿਸ ਵਿੱਚ Volkswagen ਅਤੇ Volvo ਸ਼ਾਮਲ ਹਨ। ਸਟਾਕਹੋਮ, ਸਵੀਡਨ ਅਤੇ ਡੀਟਰੋਇਟ, ਅਮਰੀਕਾ 'ਚ ਪ੍ਰਯੋਗਾਤਮਕ ਆਧਾਰ 'ਤੇ ਇਲੈਕਟ੍ਰਿਕ ਸੜਕਾਂ ਬਣਾਈਆਂ ਗਈਆਂ ਹਨ। ਸਵੀਡਿਸ਼ ਸਰਕਾਰ 3000 ਕਿਲੋਮੀਟਰ ਲੰਬਾ ਇਲੈਕਟ੍ਰਿਕ ਹਾਈਵੇ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਲੈਕਟ੍ਰਿਕ ਸੜਕਾਂ ਲਈ ਦੋ ਧਾਰਨਾਵਾਂ ਹਨ। ਪਹਿਲੀ ਧਾਰਨਾ ਇੱਕ ਓਵਰਹੈੱਡ ਇਲੈਕਟ੍ਰਿਕ ਤਾਰ 'ਤੇ ਅਧਾਰਤ ਹੈ, ਜੋ ਟ੍ਰੇਨਾਂ ਜਾਂ ਮੈਟਰੋ ਵਿੱਚ ਵਰਤੀ ਜਾਂਦੀ ਹੈ।

ਵੋਲਕਸਵੈਗਨ ਦਾ ਸੰਕਲਪ ਇਸ 'ਤੇ ਅਧਾਰਤ ਹੈ ਅਤੇ ਇਸ ਵਿੱਚ ਹਾਈਬ੍ਰਿਡ ਵਾਹਨ ਚਲਾਉਣਾ ਸ਼ਾਮਲ ਹੈ। ਜਿੱਥੇ ਓਵਰਹੈੱਡ ਤਾਰਾਂ ਹਨ, ਉੱਥੇ ਵਾਹਨ ਬਿਜਲੀ ਨਾਲ ਚੱਲਣਗੇ ਅਤੇ ਜਿੱਥੇ ਓਵਰਹੈੱਡ ਤਾਰਾਂ ਨਹੀਂ ਹਨ, ਉਹ ਬੈਟਰੀਆਂ ਜਾਂ ਪੈਟਰੋਲ-ਡੀਜ਼ਲ 'ਤੇ ਚੱਲਣਗੀਆਂ। ਦੂਜੀ ਸਕੀਮ ਵਿੱਚ ਟਾਇਰਾਂ ਰਾਹੀਂ ਵਾਹਨ ਦੇ ਇੰਜਣ ਤੱਕ ਬਿਜਲੀ ਸੰਚਾਰਿਤ ਕਰਨਾ ਸ਼ਾਮਲ ਹੈ।
_1581ff81540311c71382b4615341f746_1280X720.webp)
ਵੋਲਵੋ ਦਾ ਮਾਡਲ ਓਵਰਹੈੱਡ ਤਾਰਾਂ ਤੋਂ ਬਚਣ ਅਤੇ ਖਾਸ ਕਰਕੇ ਸ਼ਹਿਰਾਂ ਵਿੱਚ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਫਿਲਹਾਲ ਇਹ ਗੱਲ ਚਰਚਾ ਦੇ ਪੱਧਰ ਤੱਕ ਹੀ ਸੀਮਤ ਹੈ, ਸੰਭਵ ਹੈ ਕਿ ਭਵਿੱਖ ਵਿੱਚ ਅਸੀਂ ਭਾਰਤ ਵਿੱਚ ਅਜਿਹੀਆਂ ਇਲੈਕਟ੍ਰਿਕ ਸੜਕਾਂ ਦੇਖ ਸਕਦੇ ਹਾਂ।
ਇਹ ਵੀ ਪੜ੍ਹੋ: ਕਿਵੇਂ ਦੀ ਹੁੰਦੀ ਹੈ ਨਕਲੀ ਬਾਰਿਸ਼ ? ਕਿਵੇਂ ਕਰੇਗੀ ਦਿੱਲੀ ਦੇ ਪ੍ਰਦੂਸ਼ਣ ਨੂੰ ਖ਼ਤਮ, ਇੱਥੇ ਸਮਝੋ
ਇਲੈਕਟ੍ਰਿਕ ਵਾਹਨ ਈਕੋ-ਅਨੁਕੂਲ
ਇਲੈਕਟ੍ਰਿਕ ਵਾਹਨ ਪੂਰੀ ਦੁਨੀਆ 'ਚ ਇਸ ਲਈ ਪ੍ਰਸਿੱਧ ਹਨ ਕਿਉਂਕਿ ਉਨ੍ਹਾਂ ਦਾ ਵਾਤਾਵਰਣ-ਅਨੁਕੂਲ ਸੁਭਾਅ ਹੈ। ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਹਵਾ 'ਚ ਬਹੁਤ ਪ੍ਰਦੂਸ਼ਣ ਕਰਦੇ ਹਨ। ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਕਾਰਨ ਦੁਨੀਆ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਯਤਨ ਕਰ ਰਹੀ ਹੈ। ਸਰਕਾਰਾਂ ਇਲੈਕਟ੍ਰਿਕ ਵਾਹਨਾਂ ਨੂੰ ਇਸ ਲਈ ਉਤਸ਼ਾਹਿਤ ਕਰਦੇ ਨੇ, ਕਿਉਂਕਿ ਇਹ ਧੂੰਆਂ ਨਹੀਂ ਛੱਡਦੀਆਂ।
_d04bbff6f1fb87d4f3e073946c068760_1280X720.webp)
ਇਲੈਕਟ੍ਰਿਕ ਵਾਹਨਾਂ ਦੀ ਲਾਗਤ ਵੀ ਘੱਟ
ਦੱਸ ਦਈਏ ਕਿ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿੱਚ ਲਾਗਤ ਵੀ ਇੱਕ ਪ੍ਰਮੁੱਖ ਕਾਰਕ ਹੈ। ਭਾਰਤ ਵਿੱਚ ਸਰਕਾਰ ਕੱਚੇ ਤੇਲ 'ਤੇ ਵੱਡੀ ਮਾਤਰਾ ਵਿੱਚ ਪੈਸਾ ਖਰਚ ਕਰਦੀ ਹੈ ਕਿਉਂਕਿ ਡੀਜ਼ਲ ਅਤੇ ਪੈਟਰੋਲ ਦੀ ਖਪਤ ਦਾ 80% ਤੋਂ ਵੱਧ ਦਰਾਮਦ ਕੀਤੇ ਕੱਚੇ ਤੇਲ ਦੁਆਰਾ ਪੂਰਾ ਕੀਤਾ ਜਾਂਦਾ ਹੈ। ਇਸ ਖਰਚੇ ਨੂੰ ਘਟਾਉਣ ਨਾਲ ਭਾਰਤ ਦੀ ਦੂਜੇ ਦੇਸ਼ਾਂ 'ਤੇ ਨਿਰਭਰਤਾ ਘਟੇਗੀ ਅਤੇ ਕੀਮਤੀ ਵਿਦੇਸ਼ੀ ਮੁਦਰਾ ਭੰਡਾਰ ਦੀ ਬਚਤ ਹੋਵੇਗੀ।
ਇਸ ਤੋਂ ਇਲਾਵਾ ਪੈਟਰੋਲ ਜਾਂ ਡੀਜ਼ਲ ਵਾਹਨ ਚਲਾਉਣ ਨਾਲੋਂ ਇਲੈਕਟ੍ਰਿਕ ਵਾਹਨ ਚਲਾਉਣ ਦੀ ਲਾਗਤ ਬਹੁਤ ਘੱਟ ਹੈ, ਕਿਉਂਕਿ ਬੈਟਰੀ ਚਾਰਜ ਕਰਨ ਦੀ ਲਾਗਤ ਪੈਟਰੋਲ ਜਾਂ ਡੀਜ਼ਲ ਭਰਨ ਦੀ ਲਾਗਤ ਦੇ ਮੁਕਾਬਲੇ ਮਾਮੂਲੀ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੀ ਸਰਵਿਸਿੰਗ ਲਾਗਤ ਵੀ ਬਹੁਤ ਘੱਟ ਹੈ।
ਇਹ ਵੀ ਪੜ੍ਹੋ: ਸਰਦੀਆਂ ਆਉਂਦੇ ਸਾਰ ਭਾਰਤ 'ਚ ਕਿਉਂ ਵੱਧ ਜਾਂਦਾ ਹਵਾ ਪ੍ਰਦੂਸ਼ਣ? ਚੀਨ ਨੇ ਇਸ ਸਮੱਸਿਆ ਤੋਂ ਕਿਵੇਂ ਪਾਈ ਨਿਜਾਤ? ਸਭ ਜਾਣੋ
ਪਰ ਇਲੈਕਟ੍ਰਿਕ ਵਾਹਨਾਂ ਦੀਆਂ ਸੀਮਾਵਾਂ
ਇਲੈਕਟ੍ਰਿਕ ਵਾਹਨਾਂ ਦੀਆਂ ਆਪਣੀਆਂ ਸੀਮਾਵਾਂ ਹਨ। ਕਿਉਂਕਿ ਸਭ ਤੋਂ ਵੱਡੀ ਕਮੀ ਬੈਟਰੀ ਦੀ ਸੀਮਤ ਰੇਂਜ ਅਤੇ ਚਾਰਜ ਹੋਣ ਵਿੱਚ ਲੱਗਣ ਵਾਲਾ ਸਮਾਂ ਹੈ। ਚੰਗੇ ਇਲੈਕਟ੍ਰਿਕ ਵਾਹਨ ਇਸ ਸਮੇਂ 500-700 ਕਿਲੋਮੀਟਰ ਦੀ ਰੇਂਜ ਦੀ ਪੇਸ਼ਕਸ਼ ਕਰਦੇ ਹਨ, ਜਿਸਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪਵੇ ਤਾਂ ਤੁਹਾਨੂੰ ਕਈ ਵਾਰ ਰੁਕ ਕੇ ਬੈਟਰੀ ਚਾਰਜ ਕਰਨੀ ਪਵੇਗੀ।
ਇਹ ਵਪਾਰਕ ਵਾਹਨਾਂ ਜਿਵੇਂ ਕਿ ਟਰੱਕਾਂ ਲਈ ਖਾਸ ਤੌਰ 'ਤੇ ਮੁਸ਼ਕਲ ਸਾਬਤ ਹੋਵੇਗਾ, ਜੋ ਅਕਸਰ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ ਅਤੇ ਦੂਜੀ ਸਮੱਸਿਆ ਬੈਟਰੀਆਂ ਵਿੱਚ ਲਿਥੀਅਮ ਦੀ ਵਰਤੋਂ ਦੀ ਹੈ, ਜੋ ਕੱਚੇ ਤੇਲ ਵਾਂਗ ਦਰਾਮਦ ਕੀਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਕਾਰਬਨ ਨਿਕਾਸੀ ਦੀ ਸਮੱਸਿਆ ਘੱਟ ਗਈ ਹੈ, ਪਰ ਦਰਾਮਦ 'ਤੇ ਨਿਰਭਰਤਾ ਬਣੀ ਹੋਈ ਹੈ।
- ਸਚਿਨ ਜਿੰਦਲ ਦੇ ਸਹਿਯੋਗ ਨਾਲ
- PTC NEWS