Bengaluru Airport bomb threat : ਬੰਗਲੁਰੂ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ
Bengaluru Airport bomb threat : ਬੰਗਲੁਰੂ ਦੇ ਕੈਂਪੇਗੌੜਾ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਨੇ ਹੜਕੰਪ ਮਚਾ ਦਿੱਤਾ ਹੈ। ਇਹ ਇੱਕ ਹਫ਼ਤੇ ਵਿੱਚ ਦੂਜੀ ਵਾਰ ਮਿਲੀ ਧਮਕੀ ਮਿਲੀ ਹੈ। ਜਾਂਚ 'ਚ ਦੋਵੇਂ ਹੀ ਵਾਰ ਧਮਕੀ ਦੀ ਗੱਲ ਅਫਵਾਹ ਸਾਬਤ ਹੋਈ। ਇੱਕ ਹਫ਼ਤੇ ਵਿੱਚ ਦੂਜੀ ਵਾਰ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਵਾਲਾ ਇੱਕ ਜਾਅਲੀ ਈਮੇਲ ਭੇਜਿਆ ਗਿਆ ਹੈ। ਬੰਬ ਦੀ ਧਮਕੀ ਵਾਲਾ ਈਮੇਲ ਏਅਰਪੋਰਟ ਦੇ ਸੁਰੱਖਿਆ ਬਲਾਂ ਨੂੰ ਪ੍ਰਾਪਤ ਹੋਇਆ। ਇਸ ਧਮਕੀ ਭਰੇ ਮੇਲ ਵਿੱਚ ਇੱਕ ਅੱਤਵਾਦੀ ਦੇ ਨਾਮ 'ਤੇ ਦਾਅਵਾ ਕੀਤਾ ਗਿਆ ਸੀ ਕਿ "ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦੇਣਾ ਗਲਤ ਸੀ ਅਤੇ ਇਸਦਾ ਬਦਲਾ ਲਿਆ ਜਾਵੇਗਾ।
ਇਸ ਮਹੀਨੇ ਦੀ 13 ਅਤੇ 16 ਤਰੀਕ ਨੂੰ ਬੰਬ ਦੀ ਧਮਕੀ ਵਾਲੇ 2 ਈਮੇਲ ਭੇਜੇ ਗਏ ਸਨ। ਦੋਵਾਂ ਈਮੇਲਾਂ ਵਿੱਚ ਦੋ ਬੰਬ ਰੱਖੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜੇਕਰ ਪਲਾਨ ਏ ਅਸਫਲ ਹੋ ਜਾਂਦਾ ਹੈ ਤਾਂ ਪਲਾਨ ਬੀ ਐਕਟਿਵ ਹੋ ਜਾਵੇਗਾ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਹਵਾਈ ਅੱਡੇ ਦੇ ਟਾਇਲਟ ਦੀ ਪਾਈਪਲਾਈਨ ਦੇ ਅੰਦਰ ਇੱਕ ਬੰਬ ਰੱਖਿਆ ਗਿਆ ਹੈ।
ਧਮਕੀ ਮਿਲਣ 'ਤੇ ਪੂਰੀ ਜਾਂਚ ਕੀਤੀ ਗਈ ਅਤੇ ਅਧਿਕਾਰੀਆਂ ਨੇ ਇਸਨੂੰ ਇੱਕ ਅਫਵਾਹ ਐਲਾਨ ਦਿੱਤਾ। ਉਸ ਈਮੇਲ ਆਈਡੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ,ਜਿਸ ਤੋਂ ਨਕਲੀ ਬੰਬ ਧਮਕੀ ਭੇਜੀ ਗਈ ਸੀ ਅਤੇ ਜਾਂਚ ਜਾਰੀ ਹੈ। ਕੈਂਪੇਗੌੜਾ ਹਵਾਈ ਅੱਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS