Sun, Dec 14, 2025
Whatsapp

Faridkot News : ਮਨੀ ਮਹੇਸ਼ ਯਾਤਰਾ 'ਤੇ ਗਏ ਪਿੰਡ ਪੰਜਗਰਾਂਈ ਕਲਾਂ ਦੇ 15 ਨੌਜਵਾਨ ਲਾਪਤਾ, ਪਰਿਵਾਰਾਂ ਨਾਲੋਂ ਟੁੱਟਿਆ ਸੰਪਰਕ

Faridkot News : ਫਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕਾਂ ਦਾ ਆਪਣੇ ਪਰਿਵਾਰਾਂ ਨਾਲੋਂ ਇਹਨੀ ਦਿਨੀਂ ਸੰਪਰਕ ਟੁੱਟ ਚੁੱਕਿਆ ਅਤੇ ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਲਾਪਤਾ ਹੋਣ ਵਾਲਿਆਂ ਵਿਚ ਇਕ 7 ਸਾਲ ਦਾ ਨਾਬਾਲਿਗ ਵੀ ਮੌਜੂਦ ਹੈ। ਪੀੜਤ ਪਰਿਵਾਰਾਂ ਨੇ ਆਪਣੇ ਪਰਿਵਾਰ ਮੈਂਬਰਾਂ ਦੀ ਭਾਲ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ

Reported by:  PTC News Desk  Edited by:  Shanker Badra -- August 29th 2025 07:11 PM
Faridkot News : ਮਨੀ ਮਹੇਸ਼ ਯਾਤਰਾ 'ਤੇ ਗਏ ਪਿੰਡ ਪੰਜਗਰਾਂਈ ਕਲਾਂ ਦੇ 15 ਨੌਜਵਾਨ ਲਾਪਤਾ, ਪਰਿਵਾਰਾਂ ਨਾਲੋਂ ਟੁੱਟਿਆ ਸੰਪਰਕ

Faridkot News : ਮਨੀ ਮਹੇਸ਼ ਯਾਤਰਾ 'ਤੇ ਗਏ ਪਿੰਡ ਪੰਜਗਰਾਂਈ ਕਲਾਂ ਦੇ 15 ਨੌਜਵਾਨ ਲਾਪਤਾ, ਪਰਿਵਾਰਾਂ ਨਾਲੋਂ ਟੁੱਟਿਆ ਸੰਪਰਕ

Faridkot News : ਫਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕਾਂ ਦਾ ਆਪਣੇ ਪਰਿਵਾਰਾਂ ਨਾਲੋਂ ਇਹਨੀ ਦਿਨੀਂ ਸੰਪਰਕ ਟੁੱਟ ਚੁੱਕਿਆ ਅਤੇ ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਲਾਪਤਾ ਹੋਣ ਵਾਲਿਆਂ ਵਿਚ ਇਕ 7 ਸਾਲ ਦਾ ਨਾਬਾਲਿਗ ਵੀ ਮੌਜੂਦ ਹੈ। ਪੀੜਤ ਪਰਿਵਾਰਾਂ ਨੇ ਆਪਣੇ ਪਰਿਵਾਰ ਮੈਂਬਰਾਂ ਦੀ ਭਾਲ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ।  

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਵਿਅਕਤੀ ਮੋਟਰਸਾਇਕਲਾਂ 'ਤੇ ਹਿਮਾਚਲ ਪ੍ਰਦੇਸ਼ ਵਿਚ ਸਥਿਤ ਮਨੀ ਮਹੇਸ਼ ਮੰਦਰ ਦੇ ਦਰਸ਼ਨਾਂ ਲਈ ਗਏ ਸਨ ,ਜਿਨ੍ਹਾਂ ਦਾ ਬੀਤੇ ਐਤਵਾਰ ਤੋਂ ਆਪਣੇ ਪਰਿਵਾਰਾਂ ਨਾਲ ਕੋਈ ਵੀ ਰਾਬਤਾ ਨਹੀਂ ਹੋਇਆ ਅਤੇ ਉਹਨਾਂ ਸਭ ਦੇ ਫੋਨ ਵੀ ਨਹੀਂ ਲੱਗ ਰਹੇ। ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਕਾਫੀ ਸਹਿਮੇ ਹੋਏ ਹਨ ਕਿਉਕਿ ਇਹਨੀ ਦਿਨੀ ਹਿਮਾਚਲ ਵਿਚ ਕਾਫੀ ਬਾਰਸ਼ ਹੋ ਰਹੀ ਹੈ ਅਤੇ ਪਹਾੜ ਖਿਸਕਣ ਦੀਆਂ ਖ਼ਬਰਾਂ ਵੀ ਲਗਾਤਾਰ ਆ ਰਹੀਆਂ ਹਨ। ਜਿਸ ਕਾਰਨ ਪਰਿਵਾਰਾਂ ਦਾ ਆਪਣੇ ਜੀਆਂ ਲਈ ਫਿਕਰ ਹੋਰ ਵੀ ਵੱਧ ਗਿਆ ਹੈ।


ਗੱਲਬਾਤ ਕਰਦਿਆਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹਰ ਸਾਲ ਹੀ ਮਨੀ ਮਹੇਸ਼ ਮੰਦਰ ਦੀ ਯਾਤਰਾ 'ਤੇ ਜਾਂਦੇ ਹਨ ਅਤੇ ਹਰ ਵਾਰ ਉਹ ਮਹਿਜ 6 ਕੁ ਦਿਨਾਂ ਵਿਚ ਵਾਪਸ ਆ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਮਨੀ ਮਹੇਸ਼ ਦੀ ਯਾਤਰਾ 'ਤੇ ਗਿਆ ਨੂੰ 10 ਤੋਂ ਵੱਧ ਦਿਨ ਹੋ ਗਏ ਹਨ ਅਤੇ ਬੀਤੇ ਐਤਵਾਰ ਤੋਂ ਉਹਨਾਂ ਨਾਲ ਕਿਸੇ ਦਾ ਸੰਪਰਕ ਵੀ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਹਾਲਾਤਾਂ ਨੂੰ ਵੇਖ ਕੇ ਪਰਿਵਾਰਾਂ ਨੂੰ ਆਪਣੇ ਜੀਆਂ ਦੀ ਚਿੰਤਾ ਹੋ ਰਹੀ ਹੈ। ਉਹਨਾਂ ਭਾਵੁਕ ਹੁੰਦਿਆ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਪਰਿਵਾਰ ਜੀਆਂ ਦੀ ਭਾਲ ਕਰਕੇ ਪਤਾ ਲਗਾਉਣ ਅਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਜਸਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਕਰੀਬ 15 ਵਿਅਕਤੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਨੀ ਮਹੇਸ਼ ਦੀ ਯਾਤਰਾ 'ਤੇ ਗਏ ਸਨ। ਜਿੰਨਾਂ ਦਾ ਬੀਤੇ ਐਤਵਾਰ ਤੋਂ ਪਰਿਵਾਰਾਂ ਨਾਲ ਸੰਪਰਕ ਟੁਟ ਗਿਆ ਹੈ। ਜਿਸ ਨੂੰ ਲੈ ਕੇ ਪੂਰਾ ਪਿੰਡ ਸਦਮੇਂ ਵਿਚ ਹੈ। ਉਹਨਾਂ ਕਿਹਾ ਕਿ ਜਲਦ ਹੀ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਕਿ ਉਹ ਸਾਰਾ ਮਾਮਲਾ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਗੇ ਤਾਂ ਜੋ ਹਿਮਾਚਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਲਾਪਤਾ ਹੋਏ ਲੋਕਾਂ ਦੀ ਭਾਲ ਕੀਤੀ ਜਾ ਸਕੇ।

ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐਸਡੀਐਮ ਕੋਟਕਪੂਰਾ ਸੂਰਜ ਨਾਲ ਫੋਨ 'ਤੇ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਲਿਖਤੀ ਸ਼ਿਕਾਇਤ ਤਾਂ ਨਹੀਂ ਦਿੱਤੀ ਪਰ ਪਤਾ ਚੱਲਿਆ ਕਿ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕ ਜੋ ਮਨੀ ਮਹੇਸ਼ ਯਾਤਰਾ 'ਤੇ ਗਏ ਸਨ। ਉਨ੍ਹਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਪੀੜਤ ਪਰਿਵਾਰਾਂ ਨਾਲ ਹੈ।


- PTC NEWS

Top News view more...

Latest News view more...

PTC NETWORK
PTC NETWORK