Advertisment

Farmers' Protest 2.0 Day 7 Update: ਸਾਡੇ ਮੁੱਦਿਆਂ ਨੂੰ 2 ਦਿਨਾਂ ਦੇ ਅੰਦਰ ਹੱਲ ਕਰ ਲਿਆ ਜਾਵੇ ਨਹੀਂ ਤਾਂ ਧਰਨਾ ਮੁੜ ਸ਼ੁਰੂ ਹੋਵੇਗਾ - ਕਿਸਾਨ

Farmers' Protest 2.0 Update: ਕਿਸਾਨ ਆਗੂਆਂ ਨੇ ਦਿੱਲੀ ਚਲੋ ਮਾਰਚ ਨੂੰ ਰੋਕਦੇ ਹੋਏ ਅਗਲੇ ਦੋ ਦਿਨਾਂ ਵਿੱਚ ਕੇਂਦਰ ਵੱਲੋਂ ਨਵੇਂ ਐਮਐਸਪੀ ਯੋਜਨਾ ਪ੍ਰਸਤਾਵ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ।

author-image
Aarti
Updated On
New Update
farmers protest 2.0

File Image

Advertisment

Farmers' Protest 2.0 Update: ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਨਵੀਂ ਯੋਜਨਾ ਦੀ ਤਜਵੀਜ਼ ਕੀਤੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਆਉਂਦੇ ਦੋ ਦਿਨਾਂ ਵਿੱਚ ਇਸ ਪ੍ਰਸਤਾਵ ਦਾ ਅਧਿਐਨ ਕਰਨਗੇ ਅਤੇ ਕਿਹਾ ਕਿ ਦਿੱਲੀ ਚੱਲੋ (Dilli Chalo) ਮਾਰਚ ਉਦੋਂ ਤੱਕ ਟਾਲ ਦਿੱਤਾ ਗਿਆ ਹੈ।

Advertisment

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਚੌਥੇ ਦੌਰ ਦੀ ਗੱਲਬਾਤ ਕੀਤੀ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਵੀ ਸ਼ਾਮਲ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਹਨ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਪੈਨਲ ਨੇ ਕਿਸਾਨਾਂ ਨਾਲ ਸਮਝੌਤਾ ਕਰਨ ਤੋਂ ਬਾਅਦ ਪੰਜ ਸਾਲਾਂ ਲਈ ਸਰਕਾਰੀ ਏਜੰਸੀਆਂ ਦੁਆਰਾ ਦਾਲਾਂ, ਮੱਕੀ ਅਤੇ ਕਪਾਹ ਦੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ।

ਜੇਕਰ ਕਿਸਾਨਾਂ ਦੀਆਂ 12 ਮੰਗਾਂ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹਨ

 • ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਅਨੁਸਾਰ MSP ਲਈ ਕਾਨੂੰਨ ਬਣਾਇਆ ਜਾਵੇ।
 • ਦੇਸ਼ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ
 • ਭੂਮੀ ਗ੍ਰਹਿਣ ਐਕਟ 2013 ਨੂੰ ਮੁੜ ਲਾਗੂ ਕਰਨਾ
 • ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ, ਕਿਸਾਨਾਂ ਨੂੰ ਇਨਸਾਫ਼
 • WTO ਤੋਂ ਬਾਹਰ ਨਿਕਲੋ, ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰੋ
 • ਕਿਸਾਨਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਜਾਵੇ
 • ਮਨਰੇਗਾ ਤਹਿਤ 200 ਦਿਨ ਦਾ ਰੁਜ਼ਗਾਰ, 700 ਰੁਪਏ ਦਿਹਾੜੀ
 • ਪਿਛਲੇ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ
 • ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ
 • ਨਕਲੀ ਬੀਜ ਅਤੇ ਕੀਟਨਾਸ਼ਕ ਬਣਾਉਣ ਵਾਲੀਆਂ 10 ਕੰਪਨੀਆਂ ਖਿਲਾਫ ਕਾਰਵਾਈ
 • ਮਿਰਚਾਂ, ਹਲਦੀ ਵਰਗੇ ਮਸਾਲਿਆਂ 'ਤੇ ਰਾਸ਼ਟਰੀ ਕਮਿਸ਼ਨ
 • Feb 19, 2024 11:47 IST
  'ਸਾਡੇ ਮੁੱਦਿਆਂ ਨੂੰ 2 ਦਿਨਾਂ ਦੇ ਅੰਦਰ ਹੱਲ ਕਰ ਲਿਆ ਜਾਵੇਗਾ ਨਹੀਂ ਤਾਂ ਧਰਨਾ ਮੁੜ ਸ਼ੁਰੂ ਹੋਵੇਗਾ'

  ਸਰਕਾਰ ਵੱਲੋਂ ਦਾਲਾਂ, ਮੱਕੀ ਅਤੇ ਕਪਾਹ ਦੀਆਂ ਫ਼ਸਲਾਂ ਨੂੰ ਸਰਕਾਰੀ ਏਜੰਸੀਆਂ ਵੱਲੋਂ ਪੰਜ ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਮਾਰਚ ਅਸਥਾਈ ਤੌਰ 'ਤੇ ਰੋਕ ਦਿੱਤਾ। ਕੇਂਦਰੀ ਮੰਤਰੀ ਪਿਊਸ਼ ਗੋਇਲ, ਨਿਤਿਆਨੰਦ ਰਾਏ ਅਤੇ ਅਰਜੁਨ ਮੁੰਡਾ ਨੇ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਮੀਟਿੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਆਪਣਾ ਧਰਨਾ ਬੰਦ ਕਰ ਦੇਣਗੇ ਅਤੇ ਅਗਲੇ ਦੋ ਦਿਨਾਂ ਵਿੱਚ ਪ੍ਰਸਤਾਵ ਦਾ ਅਧਿਐਨ ਕਰਕੇ ਭਵਿੱਖ ਦੀ ਕਾਰਵਾਈ ਤੈਅ ਕਰਨਗੇ। ਕਿਸਾਨਾਂ ਨੇ ਉਮੀਦ ਜਤਾਈ ਕਿ ਦੋ ਦਿਨਾਂ ਵਿੱਚ ਉਨ੍ਹਾਂ ਦੇ ਮਸਲੇ ਹੱਲ ਹੋ ਜਾਣਗੇ ਨਹੀਂ ਤਾਂ ਉਹ 21 ਫਰਵਰੀ ਨੂੰ ਸਵੇਰੇ 11 ਵਜੇ ਆਪਣਾ ‘ਦਿੱਲੀ ਚਲੋ’ ਮਾਰਚ ਮੁੜ ਸ਼ੁਰੂ ਕਰਨਗੇ।  • Feb 19, 2024 08:23 IST
  ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ

  ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨ 13 ਫਰਵਰੀ ਤੋਂ ਹਰਿਆਣਾ ਨਾਲ ਲੱਗਦੀ ਰਾਜ ਦੀ ਸਰਹੱਦ 'ਤੇ ਸ਼ੰਭੂ ਅਤੇ ਖਨੌਰੀ ਪੁਆਇੰਟਾਂ 'ਤੇ ਡੇਰੇ ਲਾਏ ਹੋਏ ਹਨ ਜਦੋਂ ਉਨ੍ਹਾਂ ਦੇ 'ਦਿੱਲੀ ਚਲੋ' ਮਾਰਚ ਨੂੰ ਪੁਲਿਸ ਨੇ ਰੋਕ ਦਿੱਤਾ ਸੀ। ਇਸ ਮਾਰਚ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਤਾ ਗਿਆ ਸੀ। ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫੀ, ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ, ਪੁਲਿਸ ਕੇਸ ਵਾਪਸ ਲੈਣ ਅਤੇ 2021 ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ "ਇਨਸਾਫ", ਭੂਮੀ ਗ੍ਰਹਿਣ ਐਕਟ, 2013 ਦੀ ਬਹਾਲੀ ਅਤੇ 2020-21 ਵਿੱਚ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

    • Feb 19, 2024 08:19 IST
  ਭਗਵੰਤ ਮਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ

  ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਗੱਲਬਾਤ ਲਈ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ, ਜੋ ਐਤਵਾਰ ਰਾਤ 8.15 ਵਜੇ ਸ਼ੁਰੂ ਹੋਈ ਅਤੇ ਸੋਮਵਾਰ ਨੂੰ ਕਰੀਬ 1 ਵਜੇ ਸਮਾਪਤ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਪੈਨਲ ਨੇ ਕਿਸਾਨਾਂ ਨਾਲ ਸਮਝੌਤਾ ਕਰ ਕੇ ਪੰਜ ਸਾਲਾਂ ਲਈ ਸਰਕਾਰੀ ਏਜੰਸੀਆਂ ਵੱਲੋਂ ਦਾਲਾਂ, ਮੱਕੀ ਅਤੇ ਕਪਾਹ ਦੀਆਂ ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਅਗਲੇ ਦੋ ਦਿਨਾਂ ਵਿੱਚ ਆਪਣੇ ਫੋਰਮ ਵਿੱਚ ਸਰਕਾਰ ਦੀ ਤਜਵੀਜ਼ ’ਤੇ ਚਰਚਾ ਕਰਨਗੇ ਅਤੇ ਉਸ ਤੋਂ ਬਾਅਦ ਭਵਿੱਖ ਦੀ ਰਣਨੀਤੀ ਤੈਅ ਕਰਨਗੇ। • Feb 19, 2024 08:18 IST
  ਮੰਗਾਂ ਨੂੰ ਲੈ ਕੇ ਚੌਥੇ ਦੌਰ ਦੀ ਗੱਲਬਾਤ

  ਕੇਂਦਰੀ ਮੰਤਰੀਆਂ ਦੇ ਇੱਕ ਪੈਨਲ ਨੇ ਐਤਵਾਰ ਨੂੰ ਇੱਥੇ ਕਿਸਾਨ ਆਗੂਆਂ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਚੌਥੇ ਦੌਰ ਦੀ ਗੱਲਬਾਤ ਕੀਤੀ, ਜਿਸ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ, ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਸਨ। • Feb 18, 2024 20:59 IST
  ਸਭ ਤੋਂ ਪਹਿਲਾਂ ਐਮਐਸਪੀ (MSP) 'ਤੇ ਹੋ ਰਹੀ ਚਰਚਾ

  ਕਿਸਾਨ ਆਗੂਆਂ ਵੱਲੋਂ ਸਭ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਨਾਲ ਘੱਟੋ-ਘੱਟ ਸਮਰਥਨ ਮੁੱਲ 'ਤੇ ਚਰਚਾ ਕੀਤੀ ਜਾ ਰਹੀ ਹੈ। ਮੀਟਿੰਗ 'ਚ ਕੇਂਦਰੀ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਵੀ ਮੌਜੂਦ ਹਨ। ਜਦਕਿ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਤੇ ਹੋਰ ਉੱਘੇ ਕਿਸਾਨ ਆਗੂ ਹਾਜ਼ਰ ਹਨ। • Feb 18, 2024 20:42 IST
  ਮੀਟਿੰਗ 'ਚ ਸਭ ਤੋਂ ਪਹਿਲਾਂ ਦਿੱਤੀ ਗਈ ਗਿਆਨ ਸਿੰਘ ਨੂੰ ਸ਼ਰਧਾਂਜਲੀ

  ਮੀਟਿੰਗ ਵਿੱਚ ਮੰਗਾਂ 'ਤੇ ਗੱਲਬਾਤ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਬਜ਼ੁਰਗ ਕਿਸਾਨ ਗਿਆਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਕਿਸਾਨ ਗਿਆਨ ਸਿੰਘ ਦੀ ਕਿਸਾਨ ਅੰਦੋਲਨ ਵਿੱਚ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਪਰੰਤ ਸਭ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਘੱਟੋ ਘੱਟ ਸਮਰਥਨ ਮੁੱਲ 'ਤੇ ਚਰਚਾ ਕੀਤੀ ਜਾ ਰਹੀ ਹੈ। • Feb 18, 2024 20:16 IST
  ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਹੋਈ ਸ਼ੁਰੂ

  ਕਿਸਾਨੀ ਮੰਗਾਂ ਦੇ ਹੱਲ ਲਈ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋ ਰਹੀ ਹੈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਸ਼ਾਮਲ ਹਨ। ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਹਿੱਸਾ ਲੈ ਰਹੇ ਹਨ। ਦੱਸ ਦਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ ਕਿਸਾਨੀ ਮਸਲੇ ਦੇ ਹੱਲ ਲਈ ਚੌਥੀ ਮੀਟਿੰਗ ਹੋ ਰਹੀ ਹੈ। ਹਾਲੇ ਤੱਕ ਪਹਿਲੀਆਂ ਤਿੰਨ ਮੀਟਿੰਗਾਂ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਚਰਚਾ ਹੈ ਕਿ ਇਸ ਮੀਟਿੰਗ 'ਚ ਕੁੱਝ ਹੱਲ ਨਿਕਲਣ ਦੀ ਸੰਭਾਵਨਾ ਹੈ। • Feb 18, 2024 19:58 IST
  ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ, ਕੁੱਝ ਹੀ ਮਿੰਟਾਂ 'ਚ ਸ਼ੁਰੂ ਹੋਵੇਗੀ ਗੱਲਬਾਤ

  ਕਿਸਾਨਾਂ ਨਾਲ ਗੱਲਬਾਤ ਲਈ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ, ਚੰਡੀਗੜ੍ਹ ਦੇ ਹਯਾਤ ਹੋਟਲ ਪਹੁੰਚ ਗਏ ਹਨ। ਮੀਟਿੰਗ ਵਿੱਚ ਭਾਗ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ। ਦੱਸ ਦਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ ਕਿਸਾਨੀ ਮਸਲੇ ਦੇ ਹੱਲ ਲਈ ਚੌਥੀ ਮੀਟਿੰਗ ਕੀਤੀ ਜਾਵੇਗੀ। ਹਾਲੇ ਤੱਕ ਪਹਿਲੀਆਂ ਤਿੰਨ ਮੀਟਿੰਗਾਂ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਚਰਚਾ ਹੈ ਕਿ ਇਸ ਮੀਟਿੰਗ 'ਚ ਕੁੱਝ ਹੱਲ ਨਿਕਲਣ ਦੀ ਸੰਭਾਵਨਾ ਹੈ। • Feb 18, 2024 19:25 IST
  ਕਿਸਾਨ ਆਗੂ ਗੁਰਨਾਮ ਚਢੂਨੀ ਦਾ ਵੱਡਾ ਬਿਆਨ, ਕਿਹਾ - ਅੱਜ ਦੀ ਮੀਟਿੰਗ 'ਚ ਕੋਈ ਗੱਲ ਨਹੀਂ ਬਣੀ ਤਾਂ... • Feb 18, 2024 18:25 IST
  Shambhu Border 'ਤੇ ਪਹੁੰਚੀਆਂ ਔਰਤਾਂ, ਪੰਜਾਬ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ • Feb 18, 2024 18:23 IST
  ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਬੋਲੇ Jagjeet Singh Dallewal • Feb 18, 2024 18:22 IST
  ਕਿਸਾਨਾਂ ਦੇ ਹੱਕ 'ਚ ਪਹੁੰਚੇ ਕੱਚੇ ਮੁਲਾਜ਼ਮ, ਹੋਮਗਾਰਡ ਦੀ ਨੌਕਰੀ ਕਰਦਾ ਬਾਪੂ ਹੋਇਆ ਮੂਹਰੇ • Feb 18, 2024 17:52 IST
  ਮੀਟਿੰਗ ਲਈ ਚੰਡੀਗੜ੍ਹ ਰਵਾਨਾ ਹੋਏ ਕਿਸਾਨ ਆਗੂ

  ਦਿੱਲੀ ਤੋਂ ਚੰਡੀਗੜ੍ਹ 'ਚ ਕਿਸਾਨਾਂ ਨਾਲ ਮੀਟਿੰਗ ਲਈ ਕੇਂਦਰੀ ਮੰਤਰੀ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਰਵਾਨਾ ਹੋ ਗਏ ਹਨ। ਦੱਸ ਦਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ ਕਿਸਾਨੀ ਮਸਲੇ ਦੇ ਹੱਲ ਲਈ ਚੌਥੀ ਮੀਟਿੰਗ ਕੀਤੀ ਜਾਵੇਗੀ। ਹਾਲੇ ਤੱਕ ਪਹਿਲੀਆਂ ਤਿੰਨ ਮੀਟਿੰਗਾਂ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਚਰਚਾ ਹੈ ਕਿ ਇਸ ਮੀਟਿੰਗ 'ਚ ਕੁੱਝ ਹੱਲ ਨਿਕਲਣ ਦੀ ਸੰਭਾਵਨਾ ਹੈ। • Feb 18, 2024 17:01 IST
  SKM ਵੱਲੋਂ ਵੱਡੇ ਐਲਾਨ, ਦੱਸੀ ਅਗਲੀ ਰਣਨੀਤੀ • Feb 18, 2024 16:57 IST
  ਚੰਡੀਗੜ੍ਹ ਦੇ ਸੈਕਟਰ 26 'ਚ ਸ਼ਾਮ 5.30 ਵਜੇ ਸ਼ੁਰੂ ਹੋਵੇਗੀ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ

  ਕਿਸਾਨਾਂ ਦੀ ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿੱਚ ਸ਼ਾਮ 5.30 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ। ਜਿਸ ਵਿੱਚ ਮੁੱਖ ਮੰਗਾਂ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ। ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕੁਝ ਹਾਂ-ਪੱਖੀ ਜਵਾਬ ਮਿਲਣਗੇ। ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ | ਸਰਕਾਰ ਨੂੰ ਢਿੱਲਮੱਠ ਦੀ ਨੀਤੀ ਤੋਂ ਬਚਣਾ ਚਾਹੀਦਾ ਹੈ। ਕਿਸਾਨ ਅੰਦੋਲਨ ਦਾ ਹੱਲ ਸਿਰਫ਼ ਦੋ ਗੱਲਾਂ ਹਨ। ਇੱਕ ਐਮਐਸਪੀ ਗਾਰੰਟੀ ਕਾਨੂੰਨ 'ਤੇ ਆਰਡੀਨੈਂਸ ਜਾਰੀ ਕਰਨਾ ਅਤੇ ਦੂਜਾ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਨੋਟੀਫਿਕੇਸ਼ਨ ਜਾਰੀ ਕਰਨਾ। • Feb 18, 2024 15:35 IST
  ਮੀਟਿੰਗ ਲਈ ਚੰਡੀਗੜ੍ਹ ਰਵਾਨਾ ਹੋਏ ਕਿਸਾਨ ਆਗੂ

  ਸ਼ੰਭੂ ਬਾਰਡਰ ਤੋਂ ਚੰਡੀਗੜ੍ਹ 'ਚ ਮੀਟਿੰਗ ਲਈ ਕਿਸਾਨ ਆਗੂ ਰਵਾਨਾ ਹੋ ਗਏ ਹਨ। ਦੱਸ ਦਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਇਹ ਕਿਸਾਨੀ ਮਸਲੇ ਦੇ ਹੱਲ ਲਈ ਚੌਥੀ ਮੀਟਿੰਗ ਕੀਤੀ ਜਾਵੇਗੀ। ਹਾਲੇ ਤੱਕ ਪਹਿਲੀਆਂ ਤਿੰਨ ਮੀਟਿੰਗਾਂ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਅੱਜ ਦੀ ਮੀਟਿੰਗ 5:30 ਵਜੇ ਹੋਣ ਦੀ ਸੰਭਾਵਨਾ ਹੈ। • Feb 18, 2024 15:33 IST
  22 ਨੂੰ ਬਣਾਈ ਜਾਵੇਗੀ ਅਗਲੀ ਰਣਨੀਤੀ, ਛੇੜਿਆ ਜਾਵੇਗਾ ਦੇਸ਼ ਵਿਆਪੀ ਅੰਦੋਲਨ: ਰਾਜੇਵਾਲ

  ਟੋਲ ਪਲਾਜ਼ਾ ਬੰਦ ਕੀਤੇ ਜਾਣ ਦੇ ਐਲਾਨ 'ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ 22 ਤਰੀਕ ਨੂੰ ਸ਼ਾਮ ਸਮੇਂ ਕਿਸਾਨਾਂ ਵੱਲੋਂ ਇੱਕ ਵੱਡੀ ਮੀਟਿੰਗ ਵੀ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਦੇਸ਼ ਵਿਆਪੀ ਇੱਕ ਵੱਡਾ ਅੰਦੋਲਨ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ 'ਤੇ ਧਰਨੇ ਚੱਲਣਗੇ, ਪਰ ਇਸ ਦੌਰਾਨ ਰੇਲ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਕੋਈ ਵੀ ਬੀਜੇਪੀ ਦਾ ਵੱਡਾ ਲੀਡਰ ਘਰ ਨਾ ਹੋਇਆ ਤਾ ਡੀਸੀ ਦਫਤਰਾਂ ਦੇ ਬਾਹਰ ਧਰਨੇ ਲਾਏ ਜਾਣਗੇ। • Feb 18, 2024 15:29 IST
  ਪੁਲਿਸ ਨੇ ਕਿਸਾਨ ਆਗੂ ਸੁਰੇਸ਼ ਕੌਥ ਨੂੰ ਹਿਰਾਸਤ 'ਚ ਲਿਆ

  ਹਿਸਾਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਹੈ। ਟਰੈਕਟਰਾਂ ਦੇ ਕਾਫਲੇ ਵਿੱਚ ਖੇੜੀ ਚੋਪਟਾ ਜਾ ਰਹੇ ਕਿਸਾਨ ਆਗੂ ਸੁਰੇਸ਼ ਕੌਥ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦਈਏ ਕਿ ਕਈ ਪਿੰਡਾਂ ਦੇ ਕਿਸਾਨ ਖੇੜੀ ਚੋਪਟਾ ਵਿੱਚ ਇਕੱਠੇ ਹੋ ਰਹੇ ਹਨ। ਹਿਸਾਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਪੰਚਾਇਤ ਕਰਕੇ ਖੇੜੀ ਚੋਪਟਾ ਪਿੰਡ ਤੋਂ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਇਹ ਕਿਸਾਨ ਚੋਪਟਾ ਪਿੰਡ ਟਰੈਕਟਰਾਂ 'ਤੇ ਪਹੁੰਚ ਰਹੇ ਸਨ, ਜਿਥੇ ਕਿਸਾਨ ਮੀਟਿੰਗ ਕਰਨਗੇ। • Feb 18, 2024 15:21 IST
  SKM ਵੱਲੋਂ ਪੰਜਾਬ 'ਚ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ

  ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ 20, 21 ਅਤੇ 22 ਫਰਵਰੀ ਨੂੰ 3 ਦਿਨ ਲਗਾਤਾਰ ਪੰਜਾਬ ਭਰ ਵਿੱਚ ਟੋਲ ਪਲਾਜ਼ੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਦੌਰਾਨ ਭਾਜਪਾ ਦੇ ਵੱਡੇ ਲੀਡਰਾਂ ਸਮੇਤ ਜ਼ਿਲ੍ਹਾ ਭਾਜਪਾ ਆਗੂਆਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। • Feb 18, 2024 15:19 IST
  ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਦੀਆਂ ਜਥੇਬੰਦੀਆਂ ਦਾ ਵੱਡਾ ਐਲਾਨ

  ਕੁਰੂਕਸ਼ੇਤਰ 'ਚ ਬ੍ਰਹਮਸਰੋਵਰ ਦੇ ਕੰਢੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਵੱਡਾ ਫੈਸਲਾ ਲਿਆ ਗਿਆ ਹੈ। ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਗੁਰਨਾਮ ਚਢੂਨੀ ਨੇ ਕਿਹਾ ਕਿ ਸ਼ਾਮ ਤੱਕ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇਗੀ। • Feb 18, 2024 15:17 IST
  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੰਥਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #MSP #Chandigarh #SKM #PressConference

  Posted by PTC News on Saturday, February 17, 2024 • Feb 18, 2024 15:17 IST
  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੰਥਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #MSP #Chandigarh #SKM #PressConference

  Posted by PTC News on Saturday, February 17, 2024 • Feb 18, 2024 15:17 IST
  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੰਥਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #MSP #Chandigarh #SKM #PressConference

  Posted by PTC News on Saturday, February 17, 2024 • Feb 18, 2024 15:17 IST
  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੰਥਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #MSP #Chandigarh #SKM #PressConference

  Posted by PTC News on Saturday, February 17, 2024 • Feb 18, 2024 15:17 IST
  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

  SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਮੰਥਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #MSP #Chandigarh #SKM #PressConference

  Posted by PTC News on Saturday, February 17, 2024 • Feb 18, 2024 14:59 IST
  ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ 

  ਖੇਤੀਬਾੜੀ ਮੰਤਰੀ ਅਰਜੁਨ ਮੰਡਾ ਨਾਲ ਕਿਸਾਨ ਅੰਦੋਲਨ ਬਾਰੇ ਕੀਤੀ ਗੱਲ਼ਬਾਤ 
  ਦਿੱਲੀ ’ਚ ਭਾਜਪਾ ਦੀ ਕੌਮੀ ਕਨਵੈਨਸ਼ਨ ਦੌਰਾਨ ਕੀਤੀ ਮੁਲਾਕਾਤ 
  ਅੱਜ ਸ਼ਾਮ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਤੋਂ ਕੀਤੀ ਮੰਗ  • Feb 18, 2024 14:31 IST
  ਕੀ ਅੱਜ ਹੋ ਜਾਵੇਗਾ ਕਿਸਾਨਾਂ ਦਾ ਧਰਨਾ ਖ਼ਤਮ! ਸੁਣੋ ਅਗਲੀ ਰਣਨੀਤੀ ਇਸ ਕਿਸਾਨ ਆਗੂ ਤੋਂ? • Feb 18, 2024 14:23 IST
  ਅੱਜ ਹੱਲ ਨਿਕਲਣ ਦੀ ਉਮੀਦ

  ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ਵਿਚਕਾਰ ਚੌਥੇ ਦੌਰੇ ਦੀ ਗੱਲਬਾਤ 'ਤੇ ਸਭ ਦੀ ਨਜ਼ਰ ਹੈ...ਸਰਕਾਰ ਦੀ ਤਰਫ ਤੋਂ ਗੱਲਬਾਤ ਵਿੱਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਸ਼ਾਮਲ ਹੋਣਗੇ। ਕਿਸਾਨਾਂ ਦੀ ਤਰਫ ਸੇ ਜਥੇਬੰਦੀ ਦੇ ਆਗੂ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੱਲਬਾਤ ਵਿੱਚ ਹਿੱਸਾ ਲੈਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਕੋਈ ਹੱਲ ਨਿਕਲ ਸਕਦਾ ਹੈ। • Feb 18, 2024 13:46 IST
  ਜਜ਼ਬੇ ਨੂੰ ਸਲਾਮ, 315 ਕਿ. ਮੀ ਸਾਈਕਲ ਚਲਾ ਕੇ ਪਹੁੰਚਿਆ Shambhu Border • Feb 18, 2024 11:37 IST
  ਪੰਜਾਬ ਦੇ 7 ਜਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ 

  • ਹਰਿਆਣਾ ਬਾਰਡਰ ਦੇ ਨਾਲ ਲਗਦੇ 7 ਜਿਲ੍ਹਿਆਂ ਚ 24 ਫਰਵਰੀ ਤੱਕ ਇੰਟਰਨੈੱਟ ਬੰਦ 
  • ਪਟਿਆਲਾ, ਫਤਿਹਗੜ੍ਹ ਸਾਹਿਬ , ਮੁਕਤਸਰ , ਬਠਿੰਡਾ ਦੇ ਕੁਝ ਹਿੱਸੇ ਮੁਹਾਲੀ ਦੇ ਕੁਝ ਹਿੱਸੇ ਬੰਦ 
  • ਕੇਂਦਰ ਸਰਕਾਰ ਵਲੋ ਨੋਟੀਫਿਕੇਸ਼ਨ ਜਾਰੀ • Feb 18, 2024 09:55 IST
  ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਲਾਇਆ ਵਿਸ਼ੇਸ਼ ਕੈਂਪ 


  ਖਨੌਰੀ ਤੇ ਸ਼ੰਭੂ ਬਾਰਡਰ ’ਤੇ ਜ਼ਖਮੀ ਹੋਏ ਕਿਸਾਨਾਂ ਦੀ ਬਣਾ ਰਹੇ ਸੂਚੀ
  ਕਿਹਾ-ਪੁਲਿਸ ਦੇ ਅਣਮਨੁੱਖੀ ਤਸ਼ੱਦਦ ’ਚ ਕੋਈ ਕਿਸਾਨ ਹੋਏ ਅਪਾਹਿਜ 
  'ਕੇਂਦਰ ਤੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਜ਼ਖਮੀਆਂ ਦੀ ਸੂਚੀ' • Feb 18, 2024 09:09 IST
  ਸ਼ੰਭੂ ਬਾਰਡਰ 'ਤੇ ਕਿਸਾਨਾਂ ਲਈ ਬੀਬੀਆਂ ਨੇ ਲਗਾਇਆ ਮਿੱਠੇ ਚੌਲਾਂ ਦਾ ਲੰਗਰ

  ਸ਼ੰਭੂ ਬਾਰਡਰ 'ਤੇ ਕਿਸਾਨਾਂ ਲਈ ਬੀਬੀਆਂ ਨੇ ਲਗਾਇਆ ਮਿੱਠੇ ਚੌਲਾਂ ਦਾ ਲੰਗਰ

  ਸ਼ੰਭੂ ਬਾਰਡਰ 'ਤੇ ਕਿਸਾਨਾਂ ਲਈ ਬੀਬੀਆਂ ਨੇ ਲਗਾਇਆ ਮਿੱਠੇ ਚੌਲਾਂ ਦਾ ਲੰਗਰ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #langar #LangarSewa

  Posted by PTC News on Saturday, February 17, 2024 • Feb 17, 2024 18:40 IST
  ਜੀਂਦ 'ਚ ਖਾਪ ਪੰਚਾਇਤਾਂ ਕਿਸਾਨਾਂ ਦੇ ਸਮਰਥਨ 'ਚ ਆਈਆਂ ਸਾਹਮਣੇ

  ਹਰਿਆਣਾ ਦੇ ਜੀਂਦ ਵਿੱਚ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਦਿੱਲੀ ਤੱਕ ਮਾਰਚ ਨੂੰ ਲੈ ਕੇ ਸਰਕਾਰ ਦੇ ਕੰਮਕਾਜ ਤੋਂ ਨਾਰਾਜ਼ਗੀ ਪ੍ਰਗਟਾਈ ਹੈ। ਖਾਪਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਸਰਕਾਰ ਨੂੰ ਕਿਹਾ ਗਿਆ ਹੈ ਕਿ ਪੰਜਾਬ ਨੂੰ ਗਾਜ਼ਾ ਅਤੇ ਯੂਕਰੇਨ ਵਿੱਚ ਨਾ ਬਦਲਿਆ ਜਾਵੇ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਬਣਾਏ ਬੈਰੀਕੇਡ ਹਟਾਉਣ ਦੀ ਮੰਗ ਕੀਤੀ ਗਈ ਹੈ। • Feb 17, 2024 18:39 IST
  ਜੀਂਦ 'ਚ ਖਾਪ ਪੰਚਾਇਤਾਂ ਕਿਸਾਨਾਂ ਦੇ ਸਮਰਥਨ 'ਚ ਆਈਆਂ ਸਾਹਮਣੇ

  ਹਰਿਆਣਾ ਦੇ ਜੀਂਦ ਵਿੱਚ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਦਿੱਲੀ ਤੱਕ ਮਾਰਚ ਨੂੰ ਲੈ ਕੇ ਸਰਕਾਰ ਦੇ ਕੰਮਕਾਜ ਤੋਂ ਨਾਰਾਜ਼ਗੀ ਪ੍ਰਗਟਾਈ ਹੈ। ਖਾਪਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਸਰਕਾਰ ਨੂੰ ਕਿਹਾ ਗਿਆ ਹੈ ਕਿ ਪੰਜਾਬ ਨੂੰ ਗਾਜ਼ਾ ਅਤੇ ਯੂਕਰੇਨ ਵਿੱਚ ਨਾ ਬਦਲਿਆ ਜਾਵੇ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਬਣਾਏ ਬੈਰੀਕੇਡ ਹਟਾਉਣ ਦੀ ਮੰਗ ਕੀਤੀ ਗਈ ਹੈ। • Feb 17, 2024 16:09 IST
  ਭਲਕੇ SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਮੀਟਿੰਗ

  ਬ੍ਰੇਕਿੰਗ ਨਿਊਜ਼ | BREAKING NEWS |

  ਬ੍ਰੇਕਿੰਗ ਨਿਊਜ਼ | BREAKING NEWS |

  Posted by PTC News on Saturday, February 17, 2024 • Feb 17, 2024 16:09 IST
  ਭਲਕੇ SKM ਦੀ ਆਲ ਇੰਡੀਆ 31 ਮੈਂਬਰੀ ਕਮੇਟੀ ਦੀ ਮੀਟਿੰਗ

  ਬ੍ਰੇਕਿੰਗ ਨਿਊਜ਼ | BREAKING NEWS |

  ਬ੍ਰੇਕਿੰਗ ਨਿਊਜ਼ | BREAKING NEWS |

  Posted by PTC News on Saturday, February 17, 2024 • Feb 17, 2024 15:34 IST
  ਮੈਦਾਨ 'ਚ ਨਿੱਤਰੀ ਉਗਰਾਹਾਂ ਜਥੇਬੰਦੀ, ਘੇਰਿਆ ਕੈਪਟਨ ਅਮਰਿੰਦਰ ਸਿੰਘ ਦਾ ਘਰ

  ਮੈਦਾਨ 'ਚ ਨਿੱਤਰੀ ਉਗਰਾਹਾਂ ਜਥੇਬੰਦੀ ਘੇਰਿਆ ਕੈਪਟਨ ਅਮਰਿੰਦਰ ਸਿੰਘ ਦਾ ਘਰ  • Feb 17, 2024 15:32 IST
  BKU (ਏਕਤਾ-ਉਗਰਾਹਾਂ) ਵੱਲੋਂ ਟੋਲ ਪਲਾਜ਼ਾ ਬੰਦ, ਅੱਜ ਤੇ ਕੱਲ੍ਹ ਟੋਲ ਪਲਾਜ਼ਾ 'ਤੇ ਡਟੇ ਰਹਿਣਗੇ ਕਿਸਾਨ

  BKU (ਏਕਤਾ-ਉਗਰਾਹਾਂ) ਵੱਲੋਂ ਟੋਲ ਪਲਾਜ਼ਾ ਬੰਦ

  BKU (ਏਕਤਾ-ਉਗਰਾਹਾਂ) ਵੱਲੋਂ ਟੋਲ ਪਲਾਜ਼ਾ ਬੰਦ ਅੱਜ ਤੇ ਕੱਲ੍ਹ ਟੋਲ ਪਲਾਜ਼ਾ 'ਤੇ ਡਟੇ ਰਹਿਣਗੇ ਕਿਸਾਨ 3 ਬੀਜੇਪੀ ਆਗੂਆਂ ਦੇ ਘਰਾਂ ਬਾਹਰ ਵੀ ਪ੍ਰਦਰਸ਼ਨ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #TollPlaza #ludhiana #LudhianaNews

  Posted by PTC News on Saturday, February 17, 2024 • Feb 17, 2024 14:52 IST
  ਕਿਸਾਨਾਂ ਦੇ ਹੱਕ 'ਚ ਨਿਤਰੇ ਗੁਰਨਾਮ ਸਿੰਘ ਚਡੂਨੀ

  ਖੁਦ ਟਰੈਕਟਰ ਚਲਾ ਕੇ ਮਾਰਚ 'ਚ ਹੋਏ ਸ਼ਾਮਿਲ ਗੁਰਨਾਮ ਸਿੰਘ ਚਡੂਨੀ
  ਹਰਿਆਣਾ ਦੀਆਂ ਸੜਕਾਂ 'ਤੇ ਟਰੈਕਟਰ ਮਾਰਚ ਦੀਆਂ ਦੇਖੋ LIVE ਤਸਵੀਰਾਂ
  ਕਿਸਾਨਾਂ ਦੇ ਹੱਕ 'ਚ ਨਿਤਰੇ ਗੁਰਨਾਮ ਸਿੰਘ ਚਡੂਨੀ

  ਕਿਸਾਨਾਂ ਦੇ ਹੱਕ 'ਚ ਨਿਤਰੇ ਗੁਰਨਾਮ ਸਿੰਘ ਚਡੂਨੀ ਖੁਦ ਟਰੈਕਟਰ ਚਲਾ ਕੇ ਮਾਰਚ 'ਚ ਹੋਏ ਸ਼ਾਮਿਲ ਹਰਿਆਣਾ ਦੀਆਂ ਸੜਕਾਂ 'ਤੇ ਟਰੈਕਟਰ ਮਾਰਚ ਦੀਆਂ ਦੇਖੋ LIVE ਤਸਵੀਰਾਂ #GurnamSinghCharuni #FarmersProtest #KisanAndolan #tractorMarch #Latestnews #PTCNews

  Posted by PTC News on Saturday, February 17, 2024 • Feb 17, 2024 13:42 IST
  ਕਿਸਾਨਾਂ ਨੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਦਾ ਕੀਤਾ ਘਿਰਾਓ

  ਹਰਿਆਣਾ ਪੁਲਿਸ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ 'ਤੇ ਤਸ਼ੱਦਦ ਕਰਨ ਤੋਂ ਗੁੱਸੇ 'ਚ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਦਾ ਬੀਕੇਯੂ ਉਗਰਾਹਾਂ ਦਾ ਘਿਰਾਓ ਕੀਤਾ ਗਿਆ ਹੈ। ਬਰਨਾਲਾ ਵਿੱਚ ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਅੱਗੇ ਸੈਂਕੜੇ ਕਿਸਾਨ ਮਜ਼ਦੂਰ ਤੇ ਔਰਤਾਂ ਹੜਤਾਲ ’ਤੇ ਬੈਠ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਆਗੂ ਦੇ ਘਰ ਦੇ ਬਾਹਰ 2 ਦਿਨਾਂ ਤੱਕ ਕੇਂਦਰ ਸਰਕਾਰ ਖਿਲਾਫ ਦਿਨ-ਰਾਤ ਰੋਸ ਪ੍ਰਦਰਸ਼ਨ ਕਰਨਗੇ।  • Feb 17, 2024 12:53 IST
  ਵੇਖੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦਾ ਹਾਲ

  ਪੰਜਾਬੀਆਂ ਲਈ ਵੱਡੀ ਖ਼ਬਰ! 2 ਦਿਨ ਹੋਰ ਟੋਲ ਕੀਤੇ ਜਾਣਗੇ ਫ੍ਰੀ

  ਪੰਜਾਬੀਆਂ ਲਈ ਵੱਡੀ ਖ਼ਬਰ! 2 ਦਿਨ ਹੋਰ ਟੋਲ ਕੀਤੇ ਜਾਣਗੇ ਫ੍ਰੀ BKU ਉਗਰਾਹਾਂ ਦੇ ਐਲਾਨ ਤੋਂ ਬਾਅਦ ਵੇਖੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦਾ ਹਾਲ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #TollPlaza #ludhiana #LudhianaNews #TollPlaza

  Posted by PTC News on Friday, February 16, 2024 • Feb 17, 2024 12:51 IST
  ਲਾਡੋਵਾਲ ਟੋਲ ਪਲਾਜਾ ਨੂੰ ਕਿਸਾਨਾਂ ਨੇ ਕਰਵਾਇਆ ਫ੍ਰੀ

  ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ’ਤੇ ਦਰੀਆਂ ਵਿਛਾ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਬੈਠੇ ਅਤੇ ਨਾਲ ਹੀ ਲੰਗਰ ਦਾ ਪ੍ਰਬੰਧ ਵੀ ਸ਼ੁਰੂ ਕੀਤਾ ਗਿਆ। ਕੱਲ੍ਹ ਸ਼ਾਮ ਪੰਜ ਵਜੇ ਤੱਕ ਬੈਠੇ ਰਹਿਣਗੇ। ਕਿਸਾਨ ਆਗੂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ’ਤੇ ਧਰਨਾ ਲਗਾ ਲਿਆ ਹੈ।  • Feb 17, 2024 12:40 IST
  ਹੈਲੀਕਾਪਟਰ 'ਚ ਲੈਕੇ ਜਾਣੀ ਸੀ ਬਾਰਾਤ ਪਰ ਕਿਸਾਨਾਂ ਦੇ ਸਮਰਥਨ 'ਚ ਲਾੜੇ ਨੇ ਚੁੱਕਿਆ ਇਹ ਕਦਮ • Feb 17, 2024 12:08 IST
  ਬਹੁਤ ਸਾਰੀਆਂ ਅਣਉਚਿਤ ਗੱਲਾਂ ਹੋ ਰਹੀਆਂ ਹਨ: ਪੰਧੇਰ

  • ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ LIVE
  • ਕਿਸਾਨ ਆਗੂ ਕਰ ਰਹੇ ਮੀਡਿਆ ਨੂੰ ਸੰਬੋਧਨ
  • ਸਰਕਾਰ ਤਤਕਾਲ ਪ੍ਰਭਾਵ ਨਾਲ ਆਰਡੀਨੈਂਸ ਜਾਰੀ ਕਰੇ ਕਿ ਅਸੀਂ ਖਰੀਦ ਦੀ ਲੀਗਲ ਗਰੰਟੀ ਦਿੰਦੇ ਹਾਂ:ਪੰਧੇਰ
  • ਬਹੁਤ ਸਾਰੀਆਂ ਅਣਉਚਿਤ ਗੱਲਾਂ ਹੋ ਰਹੀਆਂ ਹਨ: ਪੰਧੇਰ
  • ਆਰਡੀਨੈਂਸ ਓਵਰਨਾਈਟ ਵੀ ਆ ਸਕਦਾ ਹੈ: ਪੰਧੇਰ

  ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ LIVE

  ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ LIVE ਕਿਸਾਨ ਆਗੂ ਕਰ ਰਹੇ ਮੀਡਿਆ ਨੂੰ ਸੰਬੋਧਨ ਸਰਕਾਰ ਤਤਕਾਲ ਪ੍ਰਭਾਵ ਨਾਲ ਆਰਡੀਨੈਂਸ ਜਾਰੀ ਕਰੇ ਕਿ ਅਸੀਂ ਖਰੀਦ ਦੀ ਲੀਗਲ ਗਰੰਟੀ ਦਿੰਦੇ ਹਾਂ:ਪੰਧੇਰ ਬਹੁਤ ਸਾਰੀਆਂ ਅਣਉਚਿਤ ਗੱਲਾਂ ਹੋ ਰਹੀਆਂ ਹਨ: ਪੰਧੇਰ ਆਰਡੀਨੈਂਸ ਓਵਰਨਾਈਟ ਵੀ ਆ ਸਕਦਾ ਹੈ: ਪੰਧੇਰ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #TollPlaza

  Posted by PTC News on Friday, February 16, 2024 • Feb 17, 2024 11:33 IST
  ਕਿਸਾਨਾਂ ਵੱਲੋਂ ਤਿੰਨ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ

  ਤਿੰਨ ਬੀਜੇਪੀ ਆਗੂਆਂ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਕਰ ਰਹੇ ਹਨ। ਕੈਪਟਨ, ਸੁਨੀਲ ਜਾਖੜ ਤੇ ਕੇਵਲ ਢਿੱਲੋਂ ਦੇ ਘਰਾਂ ਬਾਹਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ।  • Feb 17, 2024 11:33 IST
  ਕਿਸਾਨਾਂ ਵੱਲੋਂ ਤਿੰਨ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ

  ਤਿੰਨ ਬੀਜੇਪੀ ਆਗੂਆਂ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਕਰ ਰਹੇ ਹਨ। ਕੈਪਟਨ, ਸੁਨੀਲ ਜਾਖੜ ਤੇ ਕੇਵਲ ਢਿੱਲੋਂ ਦੇ ਘਰਾਂ ਬਾਹਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ।  • Feb 17, 2024 11:03 IST
  ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ

  #PTC News LIVE | BREAKING NEWS

  #PTC News LIVE | BREAKING NEWS

  Posted by PTC News on Friday, February 16, 2024 • Feb 17, 2024 10:33 IST
  ਸਮਾਣਾ – ਪਾਤੜਾ ‘ਚ 24 ਫਰਵਰੀ ਤੱਕ ਇੰਟਰਨੈੱਟ ਸੇਵਾ ਬੰਦ

  ਸਮਾਣਾ – ਪਾਤੜਾ ‘ਚ 24 ਫਰਵਰੀ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਬਰਾਡਬੈਂਡ ਵਾਈ-ਫਾਈ ਵੀ ਬੰਦ ਰਿਹਾ ਹੈ। ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ। ਪ੍ਰਭਾਵਿਤ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਈ-ਫਾਈ ਚਾਲੂ ਕੀਤਾ ਜਾਵੇ। • Feb 17, 2024 10:33 IST
  ਸਮਾਣਾ – ਪਟੜਾ ‘ਚ 24 ਫਰਵਰੀ ਤੱਕ ਇੰਟਰਨੈੱਟ ਸੇਵਾ ਬੰਦ

  ਸਮਾਣਾ – ਪਟੜਾ ‘ਚ 24 ਫਰਵਰੀ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਬਰਾਡਬੈਂਡ ਵਾਈ-ਫਾਈ ਵੀ ਬੰਦ ਰਿਹਾ ਹੈ। ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ। ਪ੍ਰਭਾਵਿਤ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਈ-ਫਾਈ ਚਾਲੂ ਕੀਤਾ ਜਾਵੇ। • Feb 17, 2024 10:20 IST
  ਖਨੌਰੀ ਬਾਰਡਰ 'ਤੇ ਵੇਖਣ ਨੂੰ ਮਿਲੀ 2020 ਦੀ ਤਸਵੀਰfarmers-protest dilli-chalo Farmers' Protest 2.0 Update
Advertisment

Stay updated with the latest news headlines.

Follow us:
Advertisment