Farmers Punjab Bandh Highlights : 'ਪੰਜਾਬ ਬੰਦ' ਸਫ਼ਲ, 'ਸਰਕਾਰਾਂ ਨੂੰ ਸੁਨੇਹਾ', ਹੁਣ 4 ਜਨਵਰੀ ਦੀ ਤਿਆਰੀ, ਪਹੁੰਚੋ ਖਨੌਰੀ
ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ।
ਬੀਤੇ ਦਿਨ ਵੀ ਡੱਲੇਵਾਲ ਨਾਲ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ, ਪਰ ਕਿਸਾਨ ਆਗੂ ਨੇ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਰਾਜਪੁਰਾ ਦੇ ਗਗਨ ਚੌਂਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਹੈ ਅਤੇ ਸੜਕ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਤਾਰਾਂ ਬੱਸਾਂ ਚੱਲ ਪਈਆਂ ਹਨ
ਖਨੌਰੀ ਸੰਗਰੂਰ : ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣ ਲਈ ਸਾਬਕਾ ਏਡੀਜੀਪੀ ਜਸਕਰਨ ਸਿੰਘ ਉਨ੍ਹਾਂ ਕੋਲ ਟਰਾਲੀ 'ਚ ਪਹੁੰਚੇ।

ਉਨ੍ਹਾਂ ਨਾਲ ਸਰਕਾਰੀ ਡਾਕਟਰਾਂ ਦੀ ਟੀਮ ਹੈ, ਜੋ ਕਿ ਕਿਸਾਨ ਆਗੂ ਡੱਲੇਵਾਲ ਦਾ ਚੈੱਕਅਪ ਕਰ ਰਹੀ ਹੈ।
ਤਲਵੰਡੀ ਸਾਬੋ - ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਹੱਕ ਚ ਜਿੱਥੇ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਓਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਤਲਵੰਡੀ ਸਾਬੋ ਦੀ ਦਾਣਾ ਮੰਡੀ ਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਆਰੰਭ ਦਿੱਤਾ ਹੈ।ਪ੍ਰਦਰਸ਼ਨ ਉਪਰੰਤ ਜਥੇਬੰਦੀ ਵੱਲੋਂ ਕਚਿਹਰੀ ਕੰਪਲੈਕਸ ਤੱਕ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।,
ਕਿਸਾਨ ਆਗੂਆਂ ਨੇ ਦੱਸਿਆ ਕਿ SKM ਵੱਲੋਂ 4 ਜਨਵਰੀ ਨੂੰ ਢੋਹਾਣੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। 9 ਜਨਵਰੀ ਨੂੰ ਮੋਗੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।
ਕਿਸਾਨ ਦੇ ਪੰਜਾਬ ਬੰਦ ਦੇ ਮੱਦੇਨਜ਼ਰ ਭਾਰਤੀ ਰੇਲਵੇ ਵੱਲੋਂ ਪੰਜਾਬ ਵਿੱਚ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਵਿੱਚ ਜੰਮੂ-ਕੱਟੜਾ ਅਤੇ ਲੁਧਿਆਣਾ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਵੀ ਸ਼ਾਮਲ ਹਨ।

ਰੇਲਵੇ ਵੱਲੋਂ ਹੁਣ ਕੁੱਝ ਰੇਲ ਗੱਡੀਆਂ ਨੂੰ ਦੂਜੇ ਦਿਨ ਭਾਵ 31 ਦਸੰਬਰ ਨੂੰ ਵੀ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੋ ਟ੍ਰੇਨਾਂ ਹਨ। ਪਹਿਲੀ ਟ੍ਰੇਨ ਲੋਹੀਆਂ ਖਾਸ ਤੋਂ ਲੁਧਿਆਣਾ ਤੱਕ ਵਾਲੀ ਹੈ, ਜਦਕਿ ਦੂਜੀ ਟ੍ਰੇਨ ਲੁਧਿਆਣਾ ਤੋਂ ਫਿਰੋਜ਼ਪੁਰ ਕੈਂਟ ਤੱਕ ਦੀ ਹੈ, ਜਿਨ੍ਹਾਂ ਨੂੰ ਰੱਦ ਕੀਤਾ ਗਿਆ ਹੈ।

ਰਾਜਪੁਰਾ ਦੇ ਟਾਲੀ ਵਾਲਾ ਚੌਂਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਸਾਰਾ ਮੋਟਰਸਾਈਕਲਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਤਕਰੀਬਨ ਬਾਜ਼ਾਰ ਸਾਰਾ ਬੰਦ ਹੈ ਅਤੇ ਕਿਸਾਨ ਜਥੇਬੰਦੀਆਂ ਬੰਦਿਆਂ ਦੇ ਆਗੂਆਂ ਵੱਲੋਂ ਬਾਜ਼ਾਰ ਬੰਦ ਵੀ ਕਰਵਾਏ ਜਾ ਰਹੇ ਹਨ।

ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਹੋਰ ਆਗੂਆਂ ਸਮੇਤ ਮੁਹਾਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਪਾਰਟੀ ਦਾ ਸਮਰਥਨ ਦੇਣ ਲਈ ਧਰਨੇ ਵਾਲੀ ਥਾਂ ਪਹੁੰਚੇ


ਮਾਨਸਾ ਵਿੱਚ ਪੰਜਾਬ ਬੰਦ ਦੇ ਸਮਰਥਨ ਵਿੱਚ ਮਾਨਸਾ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ

ਅੰਮ੍ਰਿਤਸਰ 32
ਮੋਗਾ 10
ਫਿਰੋਜ਼ਪੁਰ 8
ਤਰਨ ਤਾਰਨ 4
ਕਪੂਰਥਲਾ 6
ਰੋਪੜ 2
ਮੋਹਾਲੀ 2
ਜਲੰਧਰ 9
ਹੁਸ਼ਿਆਰਪੁਰ 9
ਗੁਰਦਾਸਪੁਰ 9
ਫਰੀਦਕੋਟ 1
ਪਠਾਨਕੋਟ 1
ਪਟਿਆਲਾ 12
ਨਵਾਂ ਸ਼ਹਿਰ 2
ਲੁਧਿਆਣਾ 6
ਬਠਿੰਡਾ 3
ਮਾਨਸਾ 2
ਫਾਜ਼ਿਲਕਾ 3
ਮੁਕਤਸਰ 2
ਸੰਗਰੂਰ 9
ਸ੍ਰੀ ਫਤਿਹਗੜ੍ਹ ਸਾਹਿਬ 2
'ਪੰਜਾਬੀਆਂ ਨੇ ਟਰੈਫਿਕ ਤੇ ਬਜ਼ਾਰ ਬੰਦ ਕਰਕੇ ਦਿੱਤਾ ਸਹਿਯੋਗ'
'ਰੇਲ ਆਵਾਜਾਈ ਵੀ ਬੰਦ ਹੈ'
'ਬਿਆਸ , ਮਾਨਾਵਾਲਾ ਸਮੇਤ ਵੱਖ-ਵੱਖ ਸਟੇਸ਼ਨਾਂ ਤੇ ਕਿਸਾਨ ਡਟੇ'
'ਚਾਰੋਂ ਪਾਸਿਆਂ ਤੋਂ ਰੇਲ ਆਵਾਜਾਈ ਜਾਮ ਕੀਤੀ ਗਈ'
'ਟੋਲ ਪਲਾਜਿਆ ਤੇ ਕਿਸਾਨਾਂ ਨੇ ਧਰਨੇ ਦਿੱਤੇ'
'ਆਮ ਲੋਕ ਧਰਨਿਆਂ ਚ ਸ਼ਾਮਿਲ ਹੋ ਰਹੇ'
'ਸ਼ਾਂਤੀਪੂਰਵਕ ਬੰਦ ਰਹੇਗਾ'
ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਦੇ ਮੱਦੇਨਜ਼ਰ ਟਾਂਡਾ ਉੜਮੁੜ, ਦਸੂਹਾ, ਅਤੇ ਮੁਕੇਰੀਆਂ ਪੂਰੀ ਤਰ੍ਹਾਂ ਬੰਦ ਹੈ ਇਨ੍ਹਾਂ ਹੀ ਨਹੀਂ ਬੱਸ ਸਟੈਂਡ, ਰੇਲਵੇ ਸਟੇਸ਼ਨ ਸਬਜ਼ੀ ਮੰਡੀਆਂ ਵਿੱਚ ਸਨਾਟਾ ਪਸਰਿਆ ਹੋਇਆ ਹੈ।

ਅੱਜ ਪੂਰੇ ਸੂਬੇ ਭਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਤੇ ਮੋਗਾ ਪੂਰਨ ਤੌਰ ’ਤੇ ਬੰਦ
ਮੋਗਾ ਦੇ ਮੇਨ ਚੌਂਕ ਵਿੱਚ ਕਿਸਾਨ ਪਹੁੰਚਣੇ ਸ਼ੁਰੂ, ਧਰਨੇ ਦੀਆਂ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ

#WATCH | Visuals from the Khanauri border as farmers continue to protest over their various demands. pic.twitter.com/9jfmhDxmE2
— ANI (@ANI) December 29, 2024


ਰਾਜਪੁਰਾ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ’ਤੇ ਧਰਨਾ ਲਗਾ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਰੇਲਵੇ ਟਰੈਕ ’ਤੇ ਬੈਠ ਗਏ ਹਨ
ਜਿਲ੍ਹਾ ਅੰਮ੍ਰਿਤਸਰ ਵਿਚ :
ਕੋਟਲਾ ਗੁੱਜਰਾਂ, ਪੰਧੇਰ ਕਲਾਂ ( ਰੇਲ ਸੜਕ ) ਵਡਾਲਾ, ਨੰਗਲ ਪਨਵਾ ਟੋਲ ਪਲਾਜ਼ਾ ਕੱਥੂ ਨੰਗਲ, ਜਹਾਂਗੀਰ ਰੇਲ ਲਾਈਨ, ਟਾਹਲੀ ਸਾਹਿਬ ਅੱਡਾ, ਉਧੋਕੇ ਕਲਾਂ, ਬੋਪਾਰਾਏ , ਗੱਗੋਮਾਹਲ, ਗੁੱਜਰਪੁਰਾ, ਚਮਿਆਰੀ, ਅਜਨਾਲਾ ਚੌਕ, ਵਿਸ਼ੋਆ, ਰਾਮਤੀਰਥ, ਲੋਪੋਕੇ, ਕੱਕੜ, ਬੱਚੀਵਿੰਡ, ਚੋਗਾਵਾਂ, ਭੀਲੋਵਾਲ, ਟੋਲ ਪਲਾਜ਼ਾ ਸ਼ਿੱਡਣ, ਰਾਜਾਤਾਲ, ਬੋਹਰੂ , ਚੱਬਾ, ਬਾਸਰਕੇ, ਬੰਡਾਲਾ, ਟੋਲ ਪਲਾਜ਼ਾ ਮਾਨਾਂਵਾਲਾ, ਨਿਰਜਨਪੁਰਾ ( ਅੰਮ੍ਰਿਤਸਰ ਹਾਈਵੇਅ), ਬਿਆਸ ਸਟੇਸ਼ਨ, ਬੁਤਾਲਾ, ਮਹਿਤਾ ਚੌਂਕ, ਖ਼ੁਜਾਲਾ ਅੱਡਾ
ਜਿਲ੍ਹਾ ਮੋਗਾ ਵਿੱਚ :
ਸ਼ਾਹ ਬੁੱਕਰ, ਕੋਟ ਈਸੇ ਖਾਂ, ਬੁੱਟਰ, ਨਿਹਾਲ ਸਿੰਘ ਵਾਲਾ, ਚੌਕ ਧਰਮ ਕੋਟ, ਜੀਰਾ ਮੇਨ ਚੌਕ, ਅਜਿਤਵਾਲ, ਜਲਾਲਾਬਾਦ, ਡਗਰੂ, ਬੁੱਘੀਪੁਰਾ ਚੌਕ, ਬਧਨੀ
ਜਿਲ੍ਹਾ ਫਿਰੋਜ਼ਪੁਰ ਵਿੱਚ:
ਮਖੂ, ਤਲਵੰਡੀ, ਅਰੀਫਕੇ, ਮੱਲਾਂਵਾਲਾ, ਬਸਤੀ ਟੈਂਕਾ ਵਾਲੀ, ਗੁਰੂ ਹਰ ਸਹਾਏ, ਮੁਦਕੀ, ਫਿਰੋਜ਼ਸ਼ਾਹ ਟੋਲ ਪਲਾਜ਼ਾ
ਜਿਲ੍ਹਾ ਤਰਨ ਤਾਰਨ ਵਿੱਚ:
ਉਸਮਾ ਟੋਲ ਪਲਾਜ਼ਾ, ਮੰਨਣ ਟੋਲ ਪਲਾਜ਼ਾ, ਤਰਨ ਤਾਰਨ ਸਿਟੀ ਰੇਲ ਲਾਈਨ, ਪੱਟੀ ਟੋਲ ਪਲਾਜ਼ਾ।
ਜਿਲ੍ਹਾ ਕਪੂਰਥਲਾ ਵਿੱਚ :
ਸੁਲਤਾਨਪੁਰ ਲੋਧੀ, ਤਾਸ਼ਪੁਰ, ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ ਪਲਾਜ਼ਾ, ਸੁਗਰ ਮਿਲ ਚੌਕ,
ਜਿਲ੍ਹਾ ਰੋਪੜ : ਨੂਰਪੁਰ ਬੇਦੀ, ਬਲਾਚੌਰ
ਜਿਲ੍ਹਾ ਮੋਹਾਲੀ ਵਿਚ : ਦੁਬਾੜ ਟੋਲ ਪਲਾਜ਼ਾ, ਇਸਰ ਚੌਕ
ਜਿਲ੍ਹਾ ਜਲੰਧਰ ਵਿੱਚ :
ਲੋਹੀਆਂ, ਸ਼ਾਹ ਕੋਟ, ਨਾਇਤਪੁਰ, ਟੋਲ ਪਲਾਜ਼ਾ ਸ਼ਾਹ ਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੇਂਟ, ਭੋਗਪੁਰ, ਆਦਮਪੁਰ
ਜਿਲ੍ਹਾ ਹੋਸ਼ਿਆਰਪੁਰ : ਟਾਂਡਾ ਸ਼ਹਿਰ 2 ਥਾਵਾਂ, ਗੜਦੀਵਾਲਾ, ਦਸੂਹਾ, ਮੁਕੇਰੀਆਂ, ਖੁੱਡਾ, ਹੋਸ਼ਿਆਰਪੁਰ ਸ਼ਹਿਰ, ਪੁਰ ਹੀਰਾਂ, ਬੁਲ੍ਹੋਵਾਲ, ਮਾਹਲਪੁਰ।
ਜਿਲ੍ਹਾ ਗੁਰਦਾਸਪੁਰ: ਪਠਾਨਕੋਟ ਰੋਡ, ਧਾਰੀਵਾਲ, ਬਬਰੀ, ਪੁਰਾਣਾ ਸ਼ਾਲਾ, ਸ਼੍ਰੀ ਹਰਗੋਬਿੰਦਪੁਰ ਰੋਡ, ਫ਼ਤਹਿਗੜ੍ਹ ਚੂੜੀਆਂ, ਘੁਮਾਣ, ਉਧਨਵਾਲ, ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾਂ ਚੌਕ
ਜਿਲ੍ਹਾ ਫਰੀਦਕੋਟ : ਟਹਿਣਾ ਬਾਈ ਪਾਸ
ਜਿਲ੍ਹਾ ਪਠਾਣਕੋਟ: ਮਾਧੋਪੁਰ
ਜਿਲ੍ਹਾ ਪਟਿਆਲਾ : ਸ਼ੰਭੂ ਰੇਲ ਸਟੇਸ਼ਨ, ਰਾਜਪੁਰਾ, ਧਨੇੜੀ ਟੋਲ ਪਲਾਜ਼ਾ, ਖਨੌਰੀ ਰੋਡ ਅਰਨੋ, ਸਮਾਣਾ ਬਾਬਾ ਬੰਦਾ ਬਹਾਦਰ ਚੌਕ, ਸਰਹੰਦ ਰੋਡ ਹਰਦਾਸਪੁਰਾ, ਨਾਭਾ ਰੋਡ
ਕਲਿਆਣ ਟੋਲ ਪਲਾਜ਼ਾ, ਸੰਗਰੂਰ ਰੋਡ ਮਹੰਦਪੁਰ ਮੰਡੀ, ਜੋੜੀਆਂ ਸੜਕਾਂ ਤੇ ਦੇਵੀਪੁਰ ਰੋਡ, ਭਾਦਸੋਂ ਰੋਡ ਤੇ ਸਦੂਵਾਲਾ, ਫ਼ਰੀਦਕੋਟ ਰੋਡ ਤੇ ਜੈਤੋਵਾਲਾ
ਜਿਲ੍ਹਾ ਨਵਾਂ ਸ਼ਹਿਰ : ਨਵਾਂ ਸ਼ਹਿਰ ਬੱਸ ਸਟੈਂਡ, ਬਹਿਰਾਮ ਟੋਲ
ਜਿਲ੍ਹਾ ਲੁਧਿਆਣਾ : ਲਾਡੋਵਾਲ ਟੋਲ, ਮੁੱਲਾਂਪੁਰ ਦਾਖਾ, ਸੁਧਾਰ, ਖੰਨਾ, ਸਮਰਾਲਾ ਚੌਕ, ਯੋਧਾਂ
ਜਿਲ੍ਹਾ ਬਠਿੰਡਾ : ਰਾਮਪੁਰਾ ਮੌੜ ਚੌਕ, ਜੀਂਦਾ ਟੋਲ ਪਲਾਜ਼ਾ, ਸਲਾਬਤਪੁਰਾ
ਜਿਲ੍ਹਾ ਮਾਨਸਾ : ਤਿੰਨ ਕੰਨੀ ਚੌਕ, ਭੀਖੀ, ITI ਬੁਢਲਾਡਾ
ਜਿਲ੍ਹਾ ਸੰਗਰੂਰ : ਸੰਗਰੂਰ ਨਾਨਕੀਆਣਾਂ ਕੈਂਚੀਆਂ , ਲੌਂਗੋਵਾਲ ਸੁਨਾਮ ਬਰਨਾਲਾ ਰੋਡ,ਚੰਨੋ ਪਟਿਆਲਾ ਸੰਗਰੂਰ ਰੋਡ, ਬਡਰੁੱਖਾਂ ਪਟਿਆਲਾ ਮੋਗਾ ਰੋਡ, ਕੁਲਾਰਾਂ ਸੁਨਾਮ ਸੰਗਰੂਰ ਰੋਡ, ਚੀਮਾਂ ਸੁਨਾਮ ਬਠਿੰਡਾ ਰੋਡ, ਦਿੜ੍ਹਬਾ ਪਾਤੜਾਂ ਸੰਗਰੂਰ ਰੋਡ, ਛਾਜਲੀ ਤੇ ਲੈਹਰਾ ਗਾਗਾ ਨਹਿਰ ਦਾ ਪੁਲ ਜਾਖਲ ਸੁਨਾਮ ਰੋਡ, ਗੁਰਨੇ ਕਲਾਂ ਜਾਖਲ ਲੁਧਿਆਣਾ ਰੇਲਵੇ ਲਾਈਨ,
ਜਿਲ੍ਹਾ ਮੁਕਤਸਰ ਵਿੱਚ : ਹਾਕੂਵਾਲਾ, ਕਬਰਾਂਵਾਲਾ
ਜਿਲ੍ਹਾ ਫਾਜ਼ਿਲਕਾ ਵਿੱਚ :
ਜਲਾਲਾਬਾਦ, ਫਾਜ਼ਿਲਕਾ, ਫਾਜ਼ਿਲਕਾ - ਲੁਧਿਆਣਾ ਰੇਲ ਲਾਈਨ
Farmers Punjab Bandh Live Updates : ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਨੀਤੀ ਤੋਂ ਨਾਰਾਜ਼ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਯਾਨੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ ਠੱਪ ਰੱਖੀ ਜਾਵੇਗੀ। ਇਹ ਐਲਾਨ ਤਿੰਨ ਦਿਨ ਪਹਿਲਾਂ ਖਨੌਰੀ ਸਰਹੱਦ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਇਨ੍ਹਾਂ ਸੇਵਾਵਾਂ ’ਤੇ ਪਵੇਗਾ ਅਸਰ
ਇਹ ਸੇਵਾਵਾਂ ਰਹਿਣਗੀਆਂ ਜਾਰੀ
ਕਿਸਾਨ ਆਗੂਆਂ ਨੇ ਕਿਹਾ ਕਿ ਫਸਲਾਂ ’ਤੇ ਐਮਐਸਪੀ ਸਣੇ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 35ਵੇਂ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਇਸ ਸਮੇਂ ਬੇਹੱਦ ਨਾਜ਼ੁਕ ਬਣੀ ਹੋਈ ਹੈ। ਹੁਣ ਉਹ ਗੱਲ ਵੀ ਨਹੀਂ ਕਰ ਪਾ ਰਹੇ ਹਨ। ਉਹ ਸਿਰਫ ਇਸ਼ਾਰਿਆਂ ’ਚ ਹੀ ਗੱਲ ਕਰ ਪਾ ਰਹੇ ਹਨ। ਇਨ੍ਹਾਂ ਹੀ ਨਹੀਂ ਪਹਿਲਾਂ ਉਹ ਥੋੜਾ ਪਾਣੀ ਪੀ ਲੈਂਦੇ ਸੀ ਪਰ ਹੁਣ ਉਨ੍ਹਾਂ ਨੇ ਉਹ ਵੀ ਛੱਡ ਦਿੱਤਾ ਹੈ।
- PTC NEWS