Hoshiarpur News : ਸੁੱਤੇ ਪਏ ਪਰਿਵਾਰ 'ਤੇ ਡਿੱਗੀ 2 ਮੰਜਿਲਾ ਇਮਾਰਤ ਦੀ ਛੱਤ, ਮਲ੍ਹਬੇ ਹੇਠ ਆਉਣ ਕਾਰਨ ਪਿਤਾ ਤੇ ਦੋ ਧੀਆਂ ਦੀ ਮੌਤ, 3 ਜ਼ਖ਼ਮੀ
Hoshiarpur News : ਹੁਸ਼ਿਆਰਪੁਰ ਦੇ ਟਾਂਡਾ ਦੇ ਮੁਹੱਲਾ ਅਈਆਪੁਰ ਵਿੱਚ ਸਵੇਰੇ 5:30 ਵਜੇ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ 4 ਧੀਆਂ ਅਤੇ ਪਤਨੀ ਨਾਲ ਇਸ ਘਰ ਵਿੱਚ ਰਹਿੰਦਾ ਸੀ। ਸ਼ੰਕਰ ਮੰਡਲ ਮਜ਼ਦੂਰੀ ਦਾ ਕੰਮ ਕਰਦਾ ਸੀ। ਅੱਜ ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਪੂਰਾ ਘਰ ਡਿੱਗ ਗਿਆ, ਜਿਸ ਵਿੱਚ ਪੂਰਾ ਪਰਿਵਾਰ ਦੱਬ ਗਿਆ।
ਮੁਹੱਲੇ ਦੇ ਵਸਨੀਕਾਂ ਨੇ ਤੁਰੰਤ ਪਰਿਵਾਰ ਦੀ ਮਦਦ ਕੀਤੀ ਅਤੇ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਸ਼ੰਕਰ ਮੰਡਲ ਅਤੇ ਉਸ ਦੀਆਂ 2 ਧੀਆਂ ਸ਼ਿਵਾਨੀ ਅਤੇ ਪੂਜਾ ਦੀ ਮੌਤ ਹੋ ਗਈ। ਸ਼ੰਕਰ ਮੰਡਲ ਦੀ ਪਤਨੀ ਅਤੇ 2 ਹੋਰ ਧੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
- PTC NEWS