Mon, Jan 5, 2026
Whatsapp

Sri Muktsar News : ਪਿੰਡ ਮਿੱਡੇ 'ਚ ਪਿਓ ਨੇ ਧੀ ਨੂੰ ਕਹੀ ਨਾਲ ਵੱਢਿਆ, ਧੀ ਨੂੰ ਅੱਗੇ ਪੜ੍ਹਦੀ ਨਹੀਂ ਵੇਖਣਾ ਚਾਹੁੰਦਾ ਸੀ ਮੁਲਜ਼ਮ

Sri Muktsar News : ਹਲਕਾ ਲੰਬੀ ਦੇ ਪਿੰਡ ਮਿੱਡਾ ਦੇ ਰਹਿਣ ਵਾਲੇ ਹਰਪਾਲ ਸਿੰਘ ਵੱਲੋਂ ਅੱਜ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਆਪਣੀ ਸੁੱਤੀ ਪਈ ਹੋਈ ਧੀ ਦੇ ਉੱਪਰ ਜ਼ੋਰਦਾਰ ਕਹੀ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਕੁੜੀ ਦੀ ਪਹਿਚਾਨ ਚਮਨਦੀਪ ਕੌਰ ਵਜੋਂ ਹੋਈ ਹੈ।

Reported by:  PTC News Desk  Edited by:  KRISHAN KUMAR SHARMA -- January 04th 2026 06:16 PM -- Updated: January 04th 2026 07:01 PM
Sri Muktsar News : ਪਿੰਡ ਮਿੱਡੇ 'ਚ ਪਿਓ ਨੇ ਧੀ ਨੂੰ ਕਹੀ ਨਾਲ ਵੱਢਿਆ, ਧੀ ਨੂੰ ਅੱਗੇ ਪੜ੍ਹਦੀ ਨਹੀਂ ਵੇਖਣਾ ਚਾਹੁੰਦਾ ਸੀ ਮੁਲਜ਼ਮ

Sri Muktsar News : ਪਿੰਡ ਮਿੱਡੇ 'ਚ ਪਿਓ ਨੇ ਧੀ ਨੂੰ ਕਹੀ ਨਾਲ ਵੱਢਿਆ, ਧੀ ਨੂੰ ਅੱਗੇ ਪੜ੍ਹਦੀ ਨਹੀਂ ਵੇਖਣਾ ਚਾਹੁੰਦਾ ਸੀ ਮੁਲਜ਼ਮ

Father killed Daughter : ਹਲਕਾ ਲੰਬੀ ਦੇ ਥਾਣਾ ਕਬਰ ਵਾਲੇ ਦੇ ਵਿੱਚ ਅਧੀਨ ਆਉਂਦੇ ਪਿੰਡ ਮਿੱਡੇ ਵਿੱਚ ਅੱਜ ਸਵੇਰੇ ਤੜਕਸਾਰ ਹੀ ਇੱਕ ਪਿਤਾ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ 18 ਸਾਲਾਂ ਦੀ ਧੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ ਹਲਕਾ ਲੰਬੀ ਦੇ ਪਿੰਡ ਮਿੱਡਾ ਦੇ ਰਹਿਣ ਵਾਲੇ ਹਰਪਾਲ ਸਿੰਘ ਵੱਲੋਂ ਅੱਜ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਆਪਣੀ ਸੁੱਤੀ ਪਈ ਹੋਈ ਧੀ ਦੇ ਉੱਪਰ ਜ਼ੋਰਦਾਰ ਕਹੀ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਕੁੜੀ ਦੀ ਪਹਿਚਾਨ ਚਮਨਦੀਪ ਕੌਰ ਵਜੋਂ ਹੋਈ ਹੈ। ਪੁਲਿਸ ਮੌਕੇ 'ਤੇ ਘਟਨਾ ਸਥਾਨ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਦੇ ਹੋਏ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਉੱਪਰ ਪਿਤਾ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਪਾਵਰ ਲਿਫ਼ਟਿੰਗ 'ਚ ਜਿੱਤ ਚੁੱਕੀ ਸੀ ਸੋਨ ਤਗਮਾ

ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਚਮਨਦੀਪ ਕੌਰ ਖੇਡਾਂ ਅਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਅਤੇ ਪਾਵਰ ਲਿਫਟਿੰਗ ਦੇ ਵਿੱਚ ਸੋਨ ਤਗਮਾ ਵੀ ਹਾਸਲ ਕਰ ਚੁੱਕੀ ਹੈ ਤੇ ਕੁੜੀ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਪਣੀ ਅਗਲੀ ਪੜ੍ਹਾਈ ਕਰ ਰਹੀ ਸੀ ਅਤੇ ਛੁੱਟੀਆਂ ਕਰਕੇ ਧੀ ਘਰ ਆਈ ਹੋਈ ਸੀ।

ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਕਬਰਵਾਲਾ ਦੇ ਐਸਐਚਓ ਹਰਪ੍ਰੀਤ ਕੌਰ ਦੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਤੁਰੰਤ ਹੀ ਉਹ ਘਟਨਾ ਸਥਾਨ 'ਤੇ ਪਹੁੰਚੇ ਤੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਬਰੀਕੀ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦਾ ਪਿਤਾ ਨਹੀਂ ਚਾਹੁੰਦਾ ਸੀ ਕਿ ਉਸ ਦੀ ਬੇਟੀ ਹੋਰ ਅੱਗੇ ਪੜ੍ਹਾਈ ਕਰੇ, ਜਿਸ ਦੇ ਚਲਦੇ ਇਹ ਕਦਮ ਪਿਤਾ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਕੁੜੀ ਦੀ ਮਾਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ, ਜੋ ਕਿ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਬੀਕਾਮ ਦੀ ਪੜ੍ਹਾਈ ਕਰ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਦੇ ਲਈ ਮਲੋਟ ਦੇ ਸਿਵਿਲ ਹਸਪਤਾਲ ਵਿੱਚ ਭਿੱਜਵਾ ਦਿੱਤਾ ਹੈ।

- PTC NEWS

Top News view more...

Latest News view more...

PTC NETWORK
PTC NETWORK