Union Budget-2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਲੋਕ ਸਭਾ ਵਿਚ ਕੇਂਦਰੀ ਬਜਟ-2023 (Union Budget-2023) ਪੇਸ਼ ਕਰਨ ਜਾ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਸਰਕਾਰ (Narendra modi government) ਦਾ ਇਹ ਆਖ਼ਰੀ ਪੂਰਨ ਬਜਟ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ ਵਿਚ ਸੰਬੋਧਨ ਕਰਨਗੇ। ਵਿੱਤ ਮੰਤਰੀ ਦੇ ਇਸ ਭਾਸ਼ਣ ਉਤੇ ਪੂਰਾ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਵਰਗ ਵਿੱਤ ਮੰਤਰੀ ਦੇ ਪਟਾਰੇ ਵਿਚੋਂ ਕੁਝ-ਨਾ-ਕੁਝ ਰਾਹਤ ਚਾਹੁੰਦਾ ਹੈ। ਭਾਰਤੀ ਮੱਧ ਵਰਗ ਅਤੇ ਸਨਅਤ ਜਗਤ ਆਲਮੀ ਮੰਦੀ ਦੇ ਮੱਦੇਨਜ਼ਰ ਕੁਝ ਰਾਹਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਕਾਬਿਲੇਗੌਰ ਹੈ ਕਿ ਸਰਕਾਰ ਨੇ ਸੰਸਦ ਵਿਚ ਪੇਸ਼ ਆਰਥਿਕ ਸਰਵੇਖਣ (Economic survey) ਵਿਚ ਦਾਅਵਾ ਕੀਤਾ ਹੈ ਕਿ ਦੇਸ਼ ਦਾ ਅਰਥਚਾਰਾ ਵਿੱਤੀ ਸਾਲ 2023-24 ਵਿਚ 6.5 ਫੀਸਦ ਦੀ ਦਰ ਨਾਲ ਵਿਕਾਸ ਕਰੇਗਾ, ਜਦਕਿ ਮੌਜੂਦਾ ਵਿੱਤੀ ਸਾਲ ਵਿਚ ਸੱਤ ਫੀਸਦੀ ਦੀ ਦਰ ਨਾਲ ਵਾਧਾ ਹੋਵੇਗਾ। ਇਹ ਵੀ ਪੜ੍ਹੋ : Union Budget 2023: ਰੇਲਵੇ ਯਾਤਰੀਆਂ ਨੂੰ ਬਜਟ ਤੋਂ ਹਨ ਵੱਡੀਆਂ ਉਮੀਦਾਂਪਿਛਲੇ ਵਿੱਤੀ ਸਾਲ ਵਿਚ ਵਿਕਾਸ ਦਰ 8.7 ਫੀਸਦੀ ਸੀ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਰਹੇਗਾ, ਕਿਉਂਕਿ ਭਾਰਤ ਕੁੱਲ ਆਲਮ ਨੂੰ ਦਰਪੇਸ਼ ਅਸਧਾਰਨ ਚੁਣੌਤੀਆਂ ਨਾਲ ਕਿਤੇ ਬਿਹਤਰ ਤਰੀਕੇ ਨਾਲ ਸਿੱਝਣ 'ਚ ਕਾਮਯਾਬ ਰਿਹਾ ਹੈ।