Dharna Outside Gurdwara Sohana Sahib: ਸੋਹਾਣਾ ਗੁਰਦੁਆਰਾ ਦੇ ਬਾਹਰ ਰੋਡ ਜਾਮ ਕਰਨ ਦਾ ਮਾਮਲਾ, 33 ਲੋਕਾਂ ਖਿਲਾਫ ਦਰਜ FIR
Dharna Outside Gurdwara Sohana Sahib: ਮੁਹਾਲੀ ਦੇ ਸੋਹਾਣਾ ਗੁਰਦੁਆਰਾ ਦੇ ਬਾਹਰ ਰੋਡ ਜਾਮ ਕਰਨ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ 33 ਲੋਕਾਂ ਦੇ ਖਿਲਾਫ ਨਾਂ ਸਮੇਤ ਐਫਆਈਆਰ ਦਰਜ ਕੀਤਾ ਗਿਆ ਹੈ।
ਨਾਲ ਹੀ ਕਈ ਅਣਪਛਾਤਿਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ 96 ਘੰਟੇ ਤੋਂ ਵੱਧ ਸਮੇਂ ਦੇ ਲਈ ਏਅਰਪੋਰਟ ਜਾਮ ਕਰਨ ਦੇ ਕਾਰਨ ਸੋਹਾਣਾ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਮਗਰੋਂ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਧਰਨਾ ਲਾਇਆ ਗਿਆ ਸੀ।ਜਿਸ ਕਾਰਨ ਏਅਰਪੋਰਟ ਰੋਡ ’ਤੇ ਟ੍ਰੈਫਿਕ ਦਾ ਬੁਰਾ ਹਾਲ ਹੋਇਆ ਪਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ ਧਰਨਾ ਹਟਾ ਦਿੱਤਾ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਸੀ।
ਇਹ ਵੀ ਪੜ੍ਹੋ: Opreation Amritpal: ਅੰਮ੍ਰਿਤਪਾਲ ਦੇ 4 ਸਾਥੀਆਂ ਦਾ ਰਿਮਾਂਡ ਹੋਇਆ ਖ਼ਤਮ, ਅੱਜ ਕੋਰਟ ’ਚ ਕੀਤੇ ਜਾਣਗੇ ਪੇਸ਼
- PTC NEWS