Mon, Jun 16, 2025
Whatsapp

ਉੱਤਰ ਪ੍ਰਦੇਸ਼ ਦੇ ਇਟਾਵਾ ‘ਚ ਵੈਸ਼ਾਲੀ ਐਕਸਪ੍ਰੈਸ ‘ਚ ਲੱਗੀ ਅੱਗ, ਹਾਦਸੇ ‘ਚ 19 ਯਾਤਰੀ ਜ਼ਖਮੀ

Reported by:  PTC News Desk  Edited by:  Shameela Khan -- November 16th 2023 09:38 AM -- Updated: November 16th 2023 09:44 AM
ਉੱਤਰ ਪ੍ਰਦੇਸ਼ ਦੇ ਇਟਾਵਾ ‘ਚ ਵੈਸ਼ਾਲੀ ਐਕਸਪ੍ਰੈਸ ‘ਚ ਲੱਗੀ ਅੱਗ, ਹਾਦਸੇ ‘ਚ 19 ਯਾਤਰੀ ਜ਼ਖਮੀ

ਉੱਤਰ ਪ੍ਰਦੇਸ਼ ਦੇ ਇਟਾਵਾ ‘ਚ ਵੈਸ਼ਾਲੀ ਐਕਸਪ੍ਰੈਸ ‘ਚ ਲੱਗੀ ਅੱਗ, ਹਾਦਸੇ ‘ਚ 19 ਯਾਤਰੀ ਜ਼ਖਮੀ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਇਟਾਵਾ ਨੇੜੇ ਬੁੱਧਵਾਰ ਦੇਰ ਰਾਤ ਵੈਸ਼ਾਲੀ ਐਕਸਪ੍ਰੈਸ ਦੇ ਇੱਕ ਡੱਬੇ ਨੂੰ ਅੱਗ ਲੱਗ ਗਈ। ਹਾਦਸੇ ‘ਚ 19 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕਈ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਟਰੇਨ ਸਵੇਰੇ ਦਿੱਲੀ ਤੋਂ ਸਹਰਸਾ ਲਈ ਰਵਾਨਾ ਹੋਈ ਸੀ। ਚਸ਼ਮਦੀਦ ਗਵਾਹਾਂ ਮੁਤਾਬਿਕ ਅੱਗ ਵੈਸ਼ਾਲੀ ਐਕਸਪ੍ਰੈਸ ਦੀ S-6 ਬੋਗੀ ਵਿੱਚ ਲੱਗੀ। ਰਾਤ ਕਰੀਬ 2:30 ਵਜੇ ਫਰੈਂਡਜ਼ ਕਲੋਨੀ ਦੇ ਰੇਲਵੇ ਫਾਟਕ ਨੇੜੇ ਸਵਾਰੀਆਂ ਨੇ ਧੂੰਆਂ ਉੱਠਦਾ ਦੇਖਿਆ। ਇਸ ਤੋਂ ਬਾਅਦ ਕੋਚ ‘ਚ ਹਫੜਾ-ਦਫੜੀ ਮਚ ਗਈ। ਉਸ ਸਮੇਂ ਰੇਲਗੱਡੀ ਦੀ ਰਫ਼ਤਾਰ  ਲਗਭਗ 25 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਲੋਕਾਂ ਨੇ ਟੀਟੀਈ ਅਤੇ ਟਰੇਨ ਡਰਾਈਵਰ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਰੇਲਗੱਡੀ ਨੂੰ ਬਾਹਰੀ ਪਲੇਟਫਾਰਮ ਤੋਂ ਠੀਕ ਪਹਿਲਾਂ ਰੋਕ ਦਿੱਤਾ ਗਿਆ।

11 ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸ ਦੇ ਨਾਲ ਹੀ 8 ਦਾ ਇਟਾਵਾ ਦੇ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਟਾਵਾ ‘ਚ ਦਿੱਲੀ ਤੋਂ ਕਾਨਪੁਰ ਜਾ ਰਹੀ 12554 ਵੈਸ਼ਾਲੀ ਟਰੇਨ ਦੇ ਐੱਸ-6 ਕੋਚ ਦੇ ਬਾਥਰੂਮ ‘ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਰੇਲਗੱਡੀ ਨੂੰ ਇਕ ਘੰਟੇ ਤੋਂ ਵੱਧ ਰੁਕਣ ਤੋਂ ਬਾਅਦ ਰਵਾਨਾ ਕਰ ਦਿੱਤਾ ਗਿਆ। ਇਹ ਹਾਦਸਾ ਥਾਣਾ ਸਦਰ ਦੇ ਫਰੈਂਡਜ਼ ਕਲੋਨੀ ਇਲਾਕੇ ਦੇ ਮੈਨਪੁਰੀ ਗੇਟ ਦੇ ਬਾਹਰੀ ਪਾਸੇ ਵਾਪਰਿਆ।


ਇੱਕ ਯਾਤਰੀ ਨੇ ਦੱਸਿਆ ਕਿ ਮੈਂ ਦਿੱਲੀ ਤੋਂ ਲਖਨਊ ਜਾ ਰਿਹਾ ਸੀ। ਪਤਾ ਨਹੀਂ ਅਚਾਨਕ ਅੱਗ ਕਿਵੇਂ ਲੱਗ ਗਈ। ਸਾਰੀ ਗੱਡੀ ਨੂੰ ਅੱਗ ਲੱਗ ਗਈ। ਮੇਰੇ ਨਾਲ 10 ਲੋਕ ਸਨ। ਮੈਂ ਇਮਤਿਹਾਨ ਦੇਣ ਜਾ ਰਿਹਾ ਸੀ। ਅਚਾਨਕ ਗੈਂਸ ਨਿਕਲੀ, ਜਿਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਧੂੰਏਂ ‘ਚ ਬਦਲ ਗਈ। ਇਸ ਤੋਂ ਬਾਅਦ ਆਰਪੀਐਫ ਨੇ ਸਾਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ। 

ਦੱਸ ਦਈਏ ਕਿ ਬੁੱਧਵਾਰ ਨੂੰ ਇਟਾਵਾ ‘ਚ ਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ (02570) ‘ਚ ਅੱਗ ਲੱਗ ਗਈ ਸੀ। ਟਰੇਨ ਦਾ ਐੱਸ-1 ਕੋਚ ਪੂਰੀ ਤਰ੍ਹਾਂ ਸੜ ਗਿਆ ਸੀ। ਚਲਦੀ ਟਰੇਨ ‘ਚ ਧੂੰਆਂ ਉੱਠਦਾ ਦੇਖ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸੇ ‘ਚ 8 ਯਾਤਰੀ ਜ਼ਖਮੀ ਹੋ ਗਏ ਸਨ। ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਸ਼ਾਮ 6 ਵਜੇ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਟਰੇਨ ਦੀ ਰਫਤਾਰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਸੀ। ਛੱਠ ਦੇ ਤਿਉਹਾਰ ਕਾਰਨ ਕੋਚ ਵਿੱਚ ਯਾਤਰੀਆਂ ਦੀ ਸਮਰੱਥਾ ਦੁੱਗਣੀ ਸੀ। ਹਾਦਸੇ ਤੋਂ ਬਾਅਦ ਕਾਨਪੁਰ-ਦਿੱਲੀ ਰੇਲਵੇ ਮਾਰਗ ‘ਤੇ ਓਵਰਹੈੱਡ ਇਲੈਕਟ੍ਰਿਕ ਲਾਈਨ ਨੂੰ ਬੰਦ ਕਰ ਦਿੱਤਾ ਗਿਆ। ।

ਇਸ ਟਰੇਨ ਰਾਹੀਂ ਵੱਡੀ ਗਿਣਤੀ ‘ਚ ਲੋਕ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ। ਟਰੇਨ ਦੇ ਐੱਸ-1 ਕੋਚ ‘ਚ ਧੂੰਆਂ ਉੱਠਦਾ ਦੇਖ ਕੇ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਜਿਵੇਂ ਹੀ ਟਰੇਨ ਹੌਲੀ ਹੋਈ ਤਾਂ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਸਾਰੀ ਰੇਲਗੱਡੀ ਖਾਲੀ ਹੋ ਗਈ। 

- PTC NEWS

Top News view more...

Latest News view more...

PTC NETWORK