Jagraon ’ਚ NRI ਦੇ ਘਰ ’ਤੇ ਫਾਇਰਿੰਗ; ਮੋਟਰਸਾਈਕਲ ਸਵਾਰਾਂ ਨੇ ਚਲਾਈਆਂ 6 ਗੋਲੀਆਂ, ਇਲਾਕੇ ’ਚ ਫੈਲੀ ਦਹਿਸ਼ਤ
Jagraon News : ਪੰਜਾਬ ’ਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਹਨ, ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਜਗਰਾਓ ਦੇ ਪਿੰਡ ਰੂਮੀ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜਗਰਾਓਂ ਦੇ ਪਿੰਡ ਰੂਮੀ ਵਿੱਚ ਅੱਜ ਤੜਕਸਾਰ ਇਕ ਘਰ ਦੇ ਗੇਟ ਤੇ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਨਾਲ ਪਿੰਡ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਦਰਅਸਲ ਜਿਸ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਹਨ,ਉਸ ਘਰ ਦੇ ਵਿਚ ਇਕ ਬਜਰੁਗ ਮਾਤਾ ਮਲਕੀਤ ਕੌਰ ਆਪਣੀ ਨੂੰਹ ਅਤੇ ਦੋ ਪੋਤਿਆਂ ਨਾਲ ਰਹਿੰਦੀ ਹੈ ਤੇ ਮਾਤਾ ਦਾ ਬੇਟਾ ਕੈਨੇਡਾ ਵਿਚ ਰਹਿੰਦਾ ਹੈ।
ਇਸ ਮੌਕੇ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਗੇਟ ’ਤੇ 6 ਗੋਲੀਆਂ ਮਾਰੀਆਂ ਗਈਆਂ ਹਨ ,ਜਿਸ ਨਾਲ ਉਹ ਕਾਫੀ ਡਰੇ ਹੋਏ ਹਨ ,ਜਦਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਤੇ ਫਿਰ ਇਸ ਤਰ੍ਹਾਂ ਉਨ੍ਹਾਂ ਦੇ ਘਰ ਦੇ ਗੇਟ ਤੇ ਕਿਸਨੇ ਤੇ ਕਿਉਂ ਗੋਲੀਆਂ ਚਲਾਈਆਂ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋ ਨੌਜ਼ਵਾਨ ਮੋਟਰਸਾਈਕਲ ’ਤੇ ਆਏ ਸਨ ਅਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਤੋਂ ਜਲਦੀ ਇਨ੍ਹਾਂ ਗੋਲੀਆਂ ਚਲਾਉਣ ਵਾਲਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ।
ਇਸ ਮੌਕੇ ਜਗਰਾਓਂ ਦੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੁਲਿਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਅਤੇ ਇਲਾਕੇ ਦੀ ਸੀਸੀਟੀਵੀ ਕੈਮਰਿਆਂ ਜ਼ਰੀਏ ਜਲਦੀ ਇਹ ਫਾਇਰਿੰਗ ਕਰਨ ਵਾਲਿਆਂ ਨੂੰ ਕਾਬੂ ਕਰਕੇ ਖੁਲਾਸਾ ਕੀਤਾ ਜਾਵੇਗਾ ਕਿ ਇਨ੍ਹਾਂ ਨੇ ਇਹ ਗੋਲੀਆਂ ਕਿਉਂ ਚਲਾਈਆਂ।
ਇਹ ਵੀ ਪੜ੍ਹੋ : Rajpura Railway Track ’ਤੇ ਧਮਾਕੇ ਦੇ ਮਾਮਲੇ ’ਚ ਅਪਡੇਟ; ISI ਮਡਿਊਲ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਜਗਰੂਪ ਸਿੰਘ ਸੀ ਮਡਿਊਲ ਦਾ ਹਿੱਸਾ
- PTC NEWS