Ferozepur : ਫ਼ੂਡ ਸੇਫ਼ਟੀ ਵਿਭਾਗ ਵੱਲੋਂ ਮਸ਼ਹੂਰ Online ਸਟੋਰ 'ਤੇ ਚੈਕਿੰਗ, ਕਈ ਮਿਆਦ ਪੁੱਗੀਆਂ ਚੀਜ਼ਾਂ ਜ਼ਬਤ
Ferozepur : ਫਿਰੋਜ਼ਪੁਰ ਸ਼ਹਿਰ ਵਿੱਚ ਫੂਡ ਸੇਫਟੀ ਵਿਭਾਗ ਨੇ ਅੱਜ ਇੱਕ ਬਲਿੰਕਟ ਸਟੋਰ (Blinkit Store) ’ਤੇ ਅਚਾਨਕ ਚੈਕਿੰਗ ਕੀਤੀ। ਜਾਂਚ ਦੌਰਾਨ ਐਕਸਪਾਇਰ ਡੇਟ ਵਾਲੀ ਬ੍ਰੈੱਡ ਅਤੇ ਹੋਰ ਕਈ ਖਾਣ-ਪੀਣ ਦੀਆਂ ਵਸਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਮੌਕੇ ਤੋਂ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਹਨ। ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਬਲਿੰਕਟ 'ਤੇ ਕਈ ਮਿਆਦ ਪੁੱਗੇ ਖਾਧ ਪਦਾਰਥ ਮਿਲੇ
ਫਿਰੋਜ਼ਪੁਰ ਦੇ ਇੱਕ ਬਲਿੰਕਟ ਸਟੋਰ ਵਿੱਚ ਸ਼ਿਕਾਇਤ ਮਿਲਣ ਉਪਰੰਤ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਖਾਣ-ਪੀਣ ਵਾਲੇ ਸਮਾਨ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਟੀਮ ਨੂੰ ਐਕਸਪਾਇਰ ਡੇਟ ਵਾਲੀ ਬ੍ਰੈੱਡ ਸਮੇਤ ਹੋਰ ਕਈ ਖਾਧ ਪਦਾਰਥ ਮਿਲੇ, ਜਿਨ੍ਹਾਂ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਲੈਬ ਲਈ ਭੇਜੇ ਖਾਧ ਪਦਾਰਥਾਂ ਦੇ ਸੈਂਪਲ
ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਖਾਧ ਪਦਾਰਥਾਂ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਹੁਣ ਲੈਬ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਖਰੀਦਣ ਤੋਂ ਪਹਿਲਾਂ ਮਿਆਦ ਚੈਕ ਕਰੋ : ਫੂਡ ਇੰਸਪੈਕਟਰ
ਇਸ ਮੌਕੇ ਫੂਡ ਸੇਫਟੀ ਇੰਸਪੈਕਟਰ ਅਭਿਨਵ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਣ-ਪੀਣ ਦਾ ਸਮਾਨ ਖਰੀਦਣ ਸਮੇਂ ਹਮੇਸ਼ਾ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਜੇਕਰ ਕੋਈ ਐਕਸਪਾਇਰ ਹੋਇਆ ਜਾਂ ਸ਼ੱਕੀ ਖਾਧ ਪਦਾਰਥ ਵੇਚਦਾ ਨਜ਼ਰ ਆਵੇ ਤਾਂ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰੋ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ... CRPF Companies: ਦਿੱਲੀ 'ਚ ਧਰਨਿਆਂ ਦਾ ਦੌਰ, ਬੰਗਾਲ ਤੋਂ ਬੁਲਾਏ ਗਏ CRPF ਦੇ 20 ਦਸਤੇ
- PTC NEWS