Wed, Jul 22, 2026
Whatsapp

ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਅਣਪਛਾਤਿਆਂ ਵੱਲੋਂ ਬੇਸਬਾਲ ਤੇ ਗੰਡਾਸਿਆਂ ਨਾਲ ਹਮਲਾ, ਇੱਕ ਸ਼ਰਧਾਲੂ ਦਾ ਟੁੱਟਿਆ ਮੋਬਾਈਲ

Mukh Mantri Tirath Yatra bus : ਹਾਲਾਂਕਿ, ਕਿਸੇ ਵੀ ਸ਼ਰਧਾਲੂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਬੱਸ 'ਚ ਇੱਕ ਸ਼ਰਧਾਲੂ ਦਾ ਮੋਬਾਈਲ ਟੁੱਟ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- July 22nd 2026 02:58 PM -- Updated: July 22nd 2026 02:59 PM
ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਅਣਪਛਾਤਿਆਂ ਵੱਲੋਂ ਬੇਸਬਾਲ ਤੇ ਗੰਡਾਸਿਆਂ ਨਾਲ ਹਮਲਾ, ਇੱਕ ਸ਼ਰਧਾਲੂ ਦਾ ਟੁੱਟਿਆ ਮੋਬਾਈਲ

ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਅਣਪਛਾਤਿਆਂ ਵੱਲੋਂ ਬੇਸਬਾਲ ਤੇ ਗੰਡਾਸਿਆਂ ਨਾਲ ਹਮਲਾ, ਇੱਕ ਸ਼ਰਧਾਲੂ ਦਾ ਟੁੱਟਿਆ ਮੋਬਾਈਲ

Mukh Mantri Tirath Yatra bus : ਅੰਮ੍ਰਿਤਸਰ 'ਚ ਅਟਾਰੀ-ਵਾਘਾ ਸਰਹੱਦ 'ਤੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ 'ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਕਿਸੇ ਵੀ ਸ਼ਰਧਾਲੂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਬੱਸ 'ਚ ਇੱਕ ਸ਼ਰਧਾਲੂ ਦਾ ਮੋਬਾਈਲ ਟੁੱਟ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਦਿੱਤਾ ਹੈ।

ਬੱਸ ਅੱਗੇ ਖ਼ਤਰਨਾਕ ਡਰਾਈਵਿੰਗ ਨੂੰ ਲੈ ਕੇ ਵਾਪਰੀ ਘਟਨਾ


ਜਾਣਕਾਰੀ ਅਨੁਸਾਰ, ਬੱਸ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 21 ਜੁਲਾਈ 2026 ਨੂੰ ਸਵੇਰੇ ਕਰੀਬ 4:30 ਵਜੇ ਗੱਡੀ ਨੰਬਰ UP-70-LT-0183 ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਚੱਲੇ ਸੀ, ਜਦੋਂ ਉਹ 5:41 ਵਜੇ ਜਦੋਂ ਉਹ ਵਾਘਾ ਸਰਹੱਦ ਨੇੜੇ ਪਹੁੰਚੇ ਤਾਂ ਇੱਕ ਸਵਿਫਟ ਗੱਡੀ ਨੰਬਰ PB10-HH-4477 ਨੇ ਬੱਸ ਅੱਗੇ ਖਤਰਨਾਕ ਡਰਾਈਵਿੰਗ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਗੱਡੀ ਸਵਾਰ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਦੋਵੇਂ ਨੌਜਵਾਨਾਂ ਨੇ ਗੱਡੀ ਬੱਸ ਅੱਗੇ ਲਾ ਕੇ ਰੋਕ ਲਈ ਅਤੇ ਗਾਲੀ-ਗਲੌਚ ਕਰਨ ਲੱਗੇ ਤੇ ਬੇਸਬਾਲ ਤੇ ਗੰਡਾਸੇ ਕੱਢ ਲਿਆਏ।

ਇੱਕ ਵਿਅਕਤੀ 'ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਹਮਲਾ : ਸ਼ਿਕਾਇਤਕਰਤਾ

ਸ਼ਿਕਾਇਤਕਰਤਾ ਨੇ ਕਿਹਾ ਕਿ ਹਮਲੇ 'ਚ ਇੱਕ ਵਿਅਕਤੀ ਮਨਜੀਤ ਸਿੰਘ 'ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ। ਇਸ ਦੌਰਾਨ ਹਮਲਾਵਰ ਦਾ ਵਾਰ ਉਸ ਦੇ ਮੋਬਾਈਲ 'ਤੇ ਹੋਇਆ ਤਾਂ ਮੋਬਾਈਲ ਟੁੱਟ ਗਿਆ। ਘਟਨਾ ਵੇਲੇ ਬੱਸ ਵਿੱਚ ਕਰੀਬ 45 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ 80 ਫ਼ੀਸਦੀ ਮਹਿਲਾਵਾਂ ਅਤੇ 20 ਫ਼ੀਸਦੀ ਬਜ਼ੁਰਗ ਸ਼ਾਮਲ ਸਨ। ਇੱਕ ਦਿਵਿਆਂਗ ਸ਼ਰਧਾਲੂ ਨੂੰ ਵੀ ਧੱਕਾ ਮਾਰ ਕੇ ਸੁੱਟਣ ਦਾ ਦੋਸ਼ ਲਗਾਇਆ ਗਿਆ ਹੈ।

ਪੁਲਿਸ ਨੇ ਦੋਵੇਂ ਅਣਪਛਾਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ BNS ਦੀਆਂ ਧਾਰਾਵਾਂ 281, 125A, 126(2), 351 ਅਤੇ 109 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ... ਹੁਸ਼ਿਆਰਪੁਰ ਵਿੱਚ 'ਆਪ' ਸਰਪੰਚ ਦਾ ਕਤਲ, ਹਮਲਾਵਰ ਤਲਵਾਰਾਂ ਲੈ ਕੇ ਘਰ ਵਿੱਚ ਹੋਏ ਸਨ ਦਾਖਲ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK