Oommen Chandy Passes Away: ਨਹੀਂ ਰਹੇ ਕੇਰਲ ਦੇ ਸਾਬਕਾ CM ਓਮਾਨ ਚਾਂਡੀ, ਇਸ ਤਰ੍ਹਾਂ ਦਾ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ
Oommen Chandy Passes Away: ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਓਮਨ ਚਾਂਡੀ ਦਾ ਮੰਗਲਵਾਰ ਤੜਕੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੇਟੇ ਚਾਂਡੀ ਓਮਨ ਨੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਫੇਸਬੁੱਕ 'ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਤੇ ਲਿਖਿਆ ਕਿ ਅੱਪਾ ਦਾ ਦਿਹਾਂਤ ਹੋ ਗਿਆ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਓਮਾਨ ਚਾਂਡੀ ਦਾ ਬੈਂਗਲੁਰੂ 'ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਕੇਰਲ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਉਸ ਨੇ ਲਿਖਿਆ, 'ਪ੍ਰੇਮ' ਦੀ ਤਾਕਤ ਨਾਲ ਦੁਨੀਆ ਨੂੰ ਜਿੱਤਣ ਵਾਲੇ ਰਾਜੇ ਦੀ ਕਹਾਣੀ ਦਾ ਅੰਤ ਹੋ ਗਿਆ ਹੈ। ਅੱਜ, ਮੈਂ ਇੱਕ ਮਹਾਨ ਵਿਅਕਤੀ, ਓਮਾਨ ਚਾਂਡੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ।
- PTC NEWS