Sun, Dec 14, 2025
Whatsapp

Fauja Singh Death : ਸਿੱਖ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਹਾਲ ਹੀ 'ਚ ਕੈਨੇਡਾ ਤੋਂ ਆਇਆ ਸੀ ਪੰਜਾਬ

Fauja Singh Death : ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਢਿੱਲੋਂ ਹਾਲ ਹੀ ਵਿੱਚ ਕੈਨੇਡਾ ਤੋਂ ਭਾਰਤ ਆਇਆ ਸੀ ਅਤੇ ਕਰਤਾਰਪੁਰ ਵਿੱਚ ਰਹਿ ਰਿਹਾ ਸੀ। ਪੁਲਿਸ ਸੂਤਰਾਂ ਅਨੁਸਾਰ ਹਾਦਸੇ ਸਮੇਂ ਉਹ ਭੋਗਪੁਰ ਤੋਂ ਆਪਣਾ ਮੋਬਾਈਲ ਵੇਚ ਕੇ ਘਰ ਪਰਤ ਰਿਹਾ ਸੀ।

Reported by:  PTC News Desk  Edited by:  KRISHAN KUMAR SHARMA -- July 16th 2025 08:19 AM -- Updated: July 16th 2025 10:11 AM
Fauja Singh Death : ਸਿੱਖ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਹਾਲ ਹੀ 'ਚ ਕੈਨੇਡਾ ਤੋਂ ਆਇਆ ਸੀ ਪੰਜਾਬ

Fauja Singh Death : ਸਿੱਖ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਹਾਲ ਹੀ 'ਚ ਕੈਨੇਡਾ ਤੋਂ ਆਇਆ ਸੀ ਪੰਜਾਬ

Fauja Singh Death : 114 ਸਾਲਾ ਬਜ਼ੁਰਗ ਸਿੱਖ ਐਥਲੀਟ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਸਮੇਂ ਮੁਲਜ਼ਮ ਤੇਜ਼ ਰਫ਼ਤਾਰ ਨਾਲ ਫਾਰਚੂਨਰ ਕਾਰ ਚਲਾ ਰਿਹਾ ਸੀ ਅਤੇ ਪੀੜਤ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ।

2 ਪਹਿਲਾਂ ਖਰੀਦੀ ਸੀ ਫਾਰਚੂਨਰ


ਪੁਲਿਸ ਨੇ ਮੰਗਲਵਾਰ ਦੇਰ ਰਾਤ ਉਸਨੂੰ ਉਸਦੇ ਪਿੰਡ ਕਰਤਾਰਪੁਰ ਤੋਂ ਗ੍ਰਿਫ਼ਤਾਰ ਕੀਤਾ। ਹਾਦਸੇ ਤੋਂ ਬਾਅਦ ਉਹ ਕਾਰ ਸਮੇਤ ਫਰਾਰ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਕਪੂਰਥਲਾ ਨਿਵਾਸੀ ਰਵਿੰਦਰ ਸਿੰਘ ਤੋਂ ਲਗਭਗ ਦੋ ਸਾਲ ਪਹਿਲਾਂ ਫਾਰਚੂਨਰ ਕਾਰ ਖਰੀਦੀ ਸੀ, ਜਿਸ ਨੂੰ ਉਹ ਹਾਦਸੇ ਸਮੇਂ ਚਲਾ ਰਿਹਾ ਸੀ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਫੌਜਾ ਸਿੰਘ ਨੂੰ ਟੱਕਰ ਮਾਰ ਗਈ।

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਢਿੱਲੋਂ ਹਾਲ ਹੀ ਵਿੱਚ ਕੈਨੇਡਾ ਤੋਂ ਭਾਰਤ ਆਇਆ ਸੀ ਅਤੇ ਕਰਤਾਰਪੁਰ ਵਿੱਚ ਰਹਿ ਰਿਹਾ ਸੀ। ਪੁਲਿਸ ਸੂਤਰਾਂ ਅਨੁਸਾਰ ਹਾਦਸੇ ਸਮੇਂ ਉਹ ਭੋਗਪੁਰ ਤੋਂ ਆਪਣਾ ਮੋਬਾਈਲ ਵੇਚ ਕੇ ਘਰ ਪਰਤ ਰਿਹਾ ਸੀ।

ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟੱਕਰ ਤੋਂ ਬਾਅਦ ਉਹ ਬਹੁਤ ਘਬਰਾ ਗਿਆ ਸੀ ਅਤੇ ਇਸ ਡਰ ਕਾਰਨ ਉਹ ਬਿਨਾਂ ਰੁਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਕਾਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਸੀਨੀਅਰ ਐਥਲੀਟ ਫੌਜਾ ਸਿੰਘ ਸੋਮਵਾਰ ਦੁਪਹਿਰ ਨੂੰ ਇਸ ਟੱਕਰ ਦਾ ਸ਼ਿਕਾਰ ਹੋ ਗਏ, ਜਦੋਂ ਉਹ ਸੜਕ ਕਿਨਾਰੇ ਪੈਦਲ ਜਾ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮੁਲਜ਼ਮਾਂ ਵਿਰੁੱਧ ਹਿੱਟ ਐਂਡ ਰਨ, ਲਾਪਰਵਾਹੀ ਕਾਰਨ ਮੌਤ ਅਤੇ ਮੌਕੇ ਤੋਂ ਫਰਾਰ ਹੋਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਮਾਤਾ ਰਮਾਈ ਬਾਈ ਅੰਬੇਡਕਰ ਮਾਰਗ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK