Thu, Jul 17, 2025
Whatsapp

ਹੋਟਲ ’ਚ ਰੁਕਿਆ ਜੋੜਾ ਆਪਸ ’ਚ ਭਿੜਿਆ; ਕੁੜੀ ਨੇ ਮੁੰਡੇ ’ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

Reported by:  PTC News Desk  Edited by:  Aarti -- April 09th 2024 10:53 AM
ਹੋਟਲ ’ਚ ਰੁਕਿਆ ਜੋੜਾ ਆਪਸ ’ਚ ਭਿੜਿਆ; ਕੁੜੀ ਨੇ ਮੁੰਡੇ ’ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

ਹੋਟਲ ’ਚ ਰੁਕਿਆ ਜੋੜਾ ਆਪਸ ’ਚ ਭਿੜਿਆ; ਕੁੜੀ ਨੇ ਮੁੰਡੇ ’ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

Bathinda Girl Attack: ਪੰਜਾਬ ’ਚ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ’ਤੇ ਜਾਨਲੇਵਾ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਹਨੂਮਾਨ ਚੌਂਕ ਨੇੜੇ ਇੱਕ ਹੋਟਲ ’ਚ ਇੱਕ ਜੋੜਾ ਰੁਕਿਆ ਹੋਇਆ ਸੀ ਜਿਨ੍ਹਾਂ ਦੇ ਵਿਚਾਲੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਮਾਮਲਾ ਕਾਫੀ ਵਧ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਕੁੜੀ ਵੱਲੋ ਮੁੰਡੇ ’ਤੇ ਹਮਲਾ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਮੁੰਡੇ ’ਤੇ ਤੇਜ਼ਧਾਰ  ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਜਿਸ ਕਾਰਨ ਮੁੰਡਾ ਕਾਫੀ ਜ਼ਖਮੀ ਹੋ ਗਿਆ। 


ਘਟਨਾ ਮਗਰੋਂ ਮੌਕੇ ’ਤੇ ਪਹੁੰਚੇ ਸਮਾਜ ਸੇਵੀ ਸੰਸਥਾ ਲੜਕੇ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ। ਲੜਕੇ ਦੀ ਹਾਲਤ ਗੰਭੀਰ ਦੇਖਦੇ ਹੋਏ ਸਰਕਾਰੀ ਹਸਪਤਾਲ ਤੋਂ ਏਮਜ਼ ’ਚ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, 3 ਹਫ਼ਤਿਆਂ ਤੋਂ ਲਾਪਤਾ ਅਬਦੁਲ ਦੀ ਮਿਲੀ ਲਾਸ਼

-

Top News view more...

Latest News view more...

PTC NETWORK
PTC NETWORK