Mon, Oct 5, 2026
Whatsapp

Dowry : ਦਸੂਹਾ 'ਚ ਕੁੜੀ ਨੇ ਖਾਧਾ ਜ਼ਹਿਰ; ਪੀੜਤ ਪਰਿਵਾਰ ਨੇ ਮੰਗੇਤਰ 'ਤੇ ਲਾਇਆ ਇਲਜ਼ਾਮ, WhatsApp ਚੈਟ 'ਚ ਕਈ ਖੁਲਾਸੇ

Hoshiarpur News : ਪਰਿਵਾਰ ਨੇ ਕਿਹਾ ਕਿ ਕੁੜੀ ਨੇ ਜ਼ਹਿਰ ਨਿਗਲਣ ਬਾਰੇ ਆਪਣੇ ਮੰਗੇਤਰ ਤੇ ਉਸ ਦੀ ਭੈਣ ਨੂੰ ਫੋਨ ਵੀ ਕੀਤਾ ਗਿਆ ਸੀ ਪਰ ਮੰਗੇਤਰ ਨੇ ਪਰਿਵਾਰ ਨੂੰ ਇਤਲਾਹ ਦੇਣ ਦੀ ਬਜਾਏ, ਇਸ ਗੱਲ ਨੂੰ ਛੁਪਾਇਆ, ਜਿਸ ਕਾਰਨ ਕੁੜੀ ਦੀ ਜਾਨ ਚਲੀ ਗਈ।

Reported by:  PTC News Desk  Edited by:  KRISHAN KUMAR SHARMA -- October 05th 2026 05:04 PM -- Updated: October 05th 2026 05:13 PM
Dowry : ਦਸੂਹਾ 'ਚ ਕੁੜੀ ਨੇ ਖਾਧਾ ਜ਼ਹਿਰ; ਪੀੜਤ ਪਰਿਵਾਰ ਨੇ ਮੰਗੇਤਰ 'ਤੇ ਲਾਇਆ ਇਲਜ਼ਾਮ, WhatsApp ਚੈਟ 'ਚ ਕਈ ਖੁਲਾਸੇ

Dowry : ਦਸੂਹਾ 'ਚ ਕੁੜੀ ਨੇ ਖਾਧਾ ਜ਼ਹਿਰ; ਪੀੜਤ ਪਰਿਵਾਰ ਨੇ ਮੰਗੇਤਰ 'ਤੇ ਲਾਇਆ ਇਲਜ਼ਾਮ, WhatsApp ਚੈਟ 'ਚ ਕਈ ਖੁਲਾਸੇ

Hoshiarpur News : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬਹਿ ਨੰਗਲ ਦੇ ਵਿੱਚ ਇੱਕ ਕੁੜੀ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ ਹੈ। ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਕਤ ਕੁੜੀ ਦਾ 3 ਨਵੰਬਰ 2026 ਨੂੰ ਵਿਆਹ ਰੱਖਿਆ ਹੋਇਆ ਸੀ ਅਤੇ ਡੇਢ ਸਾਲ ਪਹਿਲਾਂ ਉਸਦਾ ਰਜੀਵ ਨਾਮ ਦੇ ਸ਼ਖਸ ਪਿੰਜ ਮੈਰੇ ਜੱਟਾਂ ਹਲਕਾ ਮੁਕੇਰੀਆਂ ਦੇ ਨੌਜਵਾਨ ਨਾਲ ਰਿਸ਼ਤਾ ਹੋਇਆ ਸੀ, ਜੋ ਕਿ ਕੁੜੀ ਦਾ ਮੰਗੇਤਰ ਕੁੜੀ ਨੂੰ ਵਾਰ-ਵਾਰ ਤੰਗ ਕਰ ਰਿਹਾ ਸੀ ਅਤੇ ਉਸ ਨੂੰ ਗਾਲੀ-ਗਲੋਚ ਵੀ ਕਰਦਾ ਰਹਿੰਦਾ ਸੀ। ਮੁੰਡਾ ਇੱਕ ਮਹਿੰਗੀ ਕਾਰ ਦਾਜ ਵਿੱਚ ਮੰਗ ਕਰ ਰਿਹਾ ਸੀ, ਜਿਸ ਕਰਕੇ ਕੁੜੀ ਬਹੁਤ ਜਿਆਦਾ ਪਰੇਸ਼ਾਨ ਰਹਿ ਰਹੀ ਸੀ।

ਪਰਿਵਾਰ ਅਨੁਸਾਰ, ਕੁੜੀ ਦਾ ਮੰਗੇਤਰ ਰਾਜੀਵ ਕਹਿੰਦਾ ਹੁੰਦਾ ਸੀ, ''ਮੈਂ ਸਰਕਾਰੀ ਨੌਕਰੀ ਕਰਦਾ ਹਾਂ। ਜੇਕਰ ਮੇਰੇ ਨਾਲ ਤੂੰ ਵਿਆਹ ਕਰਵਾਉਣਾ ਹੈ ਤਾਂ ਤੁਹਾਨੂੰ ਦਹੇਜ ਵਿੱਚ ਗੱਡੀ ਦੇਣੀ ਪਵੇਗੀ।'' ਜਿਸ ਨੂੰ ਲੈ ਕੇ ਕੁੜੀ ਅੰਦਰੋਂ-ਅੰਦਰੀ ਬਹੁਤ ਜਿਆਦਾ ਤੰਗ ਪਰੇਸ਼ਾਨ 'ਚ ਚੱਲ ਰਹੀ ਸੀ, ਜਿਸ ਤੋਂ ਬਾਅਦ ਉਸ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ।

ਇਹ ਵੀ ਪੜ੍ਹੋ...ਸੁਪਰੀਮ ਕੋਰਟ ਨੇ ਸੋਧੇ ਫਾਰਮ 6 ਨੂੰ ਮਨਜੂਰੀ ਨਹੀਂ ਦਿੱਤੀ; CJI ਨੇ ਕੀਤਾ ਸਪੱਸ਼ਟ, ਜਾਣੋ ਕੀ ਹੈ ਵਿਵਾਦ ?

ਪਰਿਵਾਰ ਨੇ ਕਿਹਾ ਕਿ ਕੁੜੀ ਨੇ ਜ਼ਹਿਰ ਨਿਗਲਣ ਬਾਰੇ ਆਪਣੇ ਮੰਗੇਤਰ ਤੇ ਉਸ ਦੀ ਭੈਣ ਨੂੰ ਫੋਨ ਵੀ ਕੀਤਾ ਗਿਆ ਸੀ ਪਰ ਮੰਗੇਤਰ ਨੇ ਪਰਿਵਾਰ ਨੂੰ ਇਤਲਾਹ ਦੇਣ ਦੀ ਬਜਾਏ, ਇਸ ਗੱਲ ਨੂੰ ਛੁਪਾਇਆ, ਜਿਸ ਕਾਰਨ ਕੁੜੀ ਦੀ ਜਾਨ ਚਲੀ ਗਈ।

ਉਨ੍ਹਾਂ ਕਿਹਾ ਕਿ ਮੁੰਡਾ ਕੁੜੀ ਕੋਲੋਂ ਆਪਣਾ ਪਿੱਛਾ ਛਡਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਸੀ, ਪਰ ਕੁੜੀ ਤੇ ਮੁੰਡੇ ਦੀ ਵਟਸਐਪ ਚੈਟ (ਗੱਲਬਾਤ) ਤੋਂ ਪਤਾ ਲੱਗਿਆ ਹੈ ਕਿ ਮੁੰਡੇ ਨੇ ਉਸਨੂੰ ਉਕਸਾਇਆ ਸੀ।

ਵਟਸਐਪ ਚੈਟ ਨੇ ਖੋਲ੍ਹੇ ਭੇਦ (Dowry Death Case)

ਵਟਸਐਪ ਚੈਟ ਵਿੱਚ ਮ੍ਰਿਤਕ ਕੁੜੀ ਦੇ ਮੰਗੇਤਰ ਵੱਲੋਂ ਕਥਿਤ ਤੌਰ ’ਤੇ ਗਾਲਾਂ, ਧਮਕੀਆਂ ਅਤੇ ਵਾਰ-ਵਾਰ ਗੱਡੀ ਦੀ ਮੰਗ ਕਰਨ ਦੇ ਸੁਨੇਹੇ ਮਿਲੇ ਹਨ। ਪਰਿਵਾਰ ਮੁਤਾਬਕ ਉਹ ਸਰਕਾਰੀ ਨੌਕਰੀ ਦਾ ਹਵਾਲਾ ਦਿੰਦਾ ਸੀ ਅਤੇ ਕੁੜੀ ਨੂੰ ਲੰਬੇ ਸਮੇਂ ਤੋਂ ਤੰਗ-ਪਰੇਸ਼ਾਨ ਕਰ ਰਿਹਾ ਸੀ।

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਵਿਆਹ ਦੀ ਖਰੀਦਦਾਰੀ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਧੀ ਦੀ ਪਰੇਸ਼ਾਨੀ ਦਾ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਪਤਾ ਲੱਗ ਜਾਂਦਾ ਤਾਂ ਸ਼ਾਇਦ ਧੀ ਦੀ ਜਾਨ ਬਚਾਈ ਜਾ ਸਕਦੀ ਸੀ। ਮ੍ਰਿਤਕਾ ਦੀ ਪਛਾਣ ਰਾਧਾ ਰਾਣੀ ਪੁੱਤਰੀ ਧਿਆਨ ਸਿੰਘ, ਵਾਸੀ ਬਹਿਨੰਗਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਉਹ ਐੱਮ.ਏ. ਦੀ ਪੜ੍ਹਾਈ ਕਰ ਰਹੀ ਸੀ।

ਉਧਰ, ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...

ਮੈਡ ਸੰਧੂ ਕਤਲ ਕੇਸ 'ਚ ਵੱਡਾ ਖੁਲਾਸਾ : 8 ਮਹੀਨੇ ਪਹਿਲਾਂ ਹੀ ਪੁਲਿਸ ਨੂੰ ਮਿਲਿਆ ਸੀ ਹੱਤਿਆ ਦੀ ਸਾਜ਼ਿਸ਼ ਦਾ ਇਨਪੁਟ !

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK