Gold And Silver Price : ਜਨਮ ਅਸ਼ਟਮੀ ਤੋਂ ਪਹਿਲਾਂ ਗਹਿਣੇ ਖਰੀਦਣ ਵਾਲਿਆਂ ਨੂੰ ਰਾਹਤ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਨਵੀਂਆਂ ਕੀਮਤਾਂ
Gold And Silver Price : ਜਨਮ ਅਸ਼ਟਮੀ ਤੋਂ ਪਹਿਲਾਂ 24 ਅਗਸਤ, 2024 ਨੂੰ, ਭਾਰਤੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਗਹਿਣਿਆਂ ਦੇ ਖਰੀਦਦਾਰਾਂ ਨੂੰ ਰਾਹਤ ਮਿਲੀ ਹੈ। ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ 24 ਕੈਰੇਟ ਸੋਨੇ ਦੀ ਕੀਮਤ ਔਸਤਨ 72,700 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਜਦੋਂ ਕਿ 22 ਕੈਰੇਟ ਸੋਨਾ 66,500 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਵਿਕ ਰਿਹਾ ਹੈ।
ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 72,790 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 66,740 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਮੁੰਬਈ 'ਚ ਸੋਨੇ ਦੀ ਕੀਮਤ ਕ੍ਰਮਵਾਰ 72,640 ਰੁਪਏ ਅਤੇ 66,590 ਰੁਪਏ ਪ੍ਰਤੀ 10 ਗ੍ਰਾਮ ਹੈ। ਅਹਿਮਦਾਬਾਦ 'ਚ 24 ਕੈਰੇਟ ਸੋਨਾ 72,690 ਰੁਪਏ ਅਤੇ 22 ਕੈਰੇਟ ਸੋਨਾ 66,640 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ।
ਚੇਨਈ ਅਤੇ ਕੋਲਕਾਤਾ 'ਚ 24 ਕੈਰੇਟ ਸੋਨਾ 72,640 ਰੁਪਏ ਅਤੇ 22 ਕੈਰੇਟ ਸੋਨਾ 66,590 ਰੁਪਏ ਪ੍ਰਤੀ 10 ਗ੍ਰਾਮ ਹੈ। ਗੁਰੂਗ੍ਰਾਮ ਅਤੇ ਲਖਨਊ ਵਿੱਚ 24 ਕੈਰੇਟ ਸੋਨਾ 72,790 ਰੁਪਏ ਅਤੇ 22 ਕੈਰੇਟ ਸੋਨਾ 66,740 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਉਪਲਬਧ ਹੈ। ਬੈਂਗਲੁਰੂ, ਜੈਪੁਰ, ਪਟਨਾ, ਭੁਵਨੇਸ਼ਵਰ ਅਤੇ ਹੈਦਰਾਬਾਦ 'ਚ ਵੀ ਸੋਨੇ ਦੀਆਂ ਕੀਮਤਾਂ ਉਸੇ ਪੱਧਰ 'ਤੇ ਹਨ।
ਚਾਂਦੀ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 86,600 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜੋ ਕਿ ਪਿਛਲੇ ਦਿਨ ਦੇ ਮੁਕਾਬਲੇ 300 ਰੁਪਏ ਘੱਟ ਹੈ। ਸ਼ੁੱਕਰਵਾਰ, 23 ਅਗਸਤ, 2024 ਨੂੰ ਦਿੱਲੀ 'ਚ 24 ਕੈਰੇਟ ਸੋਨਾ 73,450 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 87,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਤੋਂ ਇਲਾਵਾ 22 ਅਗਸਤ ਨੂੰ 24 ਕੈਰੇਟ ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 87,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।
ਇਹ ਵੀ ਪੜ੍ਹੋ : NEET UG Counselling Result : ਨੀਟ ਕਾਉਂਸਲਿੰਗ ਦੇ ਪਹਿਲੇ ਦੌਰ ਦਾ ਸੀਟ ਅਲਾਟਮੈਂਟ ਦਾ ਨਤੀਜਾ ਜਾਰੀ, ਇੱਥੋਂ ਕਰੋ ਚੈੱਕ
- PTC NEWS