Wed, Sep 27, 2023
Whatsapp

ਦੁਬਈ ਤੋਂ ਆਉਣ ਵਾਲੇ ਯਾਤਰੀ ਕੋਲੋਂ 15.74 ਲੱਖ ਰੁਪਏ ਦਾ ਸੋਨਾ ਬਰਾਮਦ

Written by  Shameela Khan -- September 01st 2023 09:03 AM -- Updated: September 01st 2023 10:40 AM
ਦੁਬਈ ਤੋਂ ਆਉਣ ਵਾਲੇ ਯਾਤਰੀ ਕੋਲੋਂ 15.74 ਲੱਖ ਰੁਪਏ ਦਾ ਸੋਨਾ ਬਰਾਮਦ

ਦੁਬਈ ਤੋਂ ਆਉਣ ਵਾਲੇ ਯਾਤਰੀ ਕੋਲੋਂ 15.74 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ: ਅੰਮ੍ਰਿਤਸਰ ਕਸਟਮਜ਼ (ਪ੍ਰੀਵੈਂਟਿਵ) ਨੇ ਵਿਦੇਸ਼ਾਂ ਤੋਂ ਤਸਕਰੀ ਵਿਰੁੱਧ ਕਾਰਵਾਈ ਦੇ ਤਹਿਤ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਕੋਲੋਂ 15,74,630 ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਦੇ ਬੁਲਾਰੇ ਅਨੁਸਾਰ ਵੀਰਵਾਰ ਸਵੇਰੇ ਜਦੋਂ ਸਪਾਈਸ ਜੈੱਟ ਦੀ ਉਡਾਣ ਐਸ.ਜੇ-56 ਹਵਾਈ ਅੱਡੇ 'ਤੇ ਉਤਰੀ ਤਾਂ ਚੈਕਿੰਗ ਦੌਰਾਨ ਇਕ ਯਾਤਰੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਤਾਂ ਉਸ ਕੋਲੋਂ 15 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ।


ਦਰਅਸਲ ਸਰੀਰਕ ਮੁਆਇਨੇ ਦੇ ਦੌਰਾਨ ਅੰਡਰਗਾਰਮੈਂਟਸ ਦੇ ਹੇਠਾਂ ਲੁਕਿਆ ਹੋਇਆ ਇੱਕ ਗ੍ਰੇ ਕੈਪਸੂਲ ਮਿਲਿਆ। ਜਦੋਂ ਇਸ ਨੂੰ ਤੋਲਿਆ ਗਿਆ ਤਾਂ ਇਸ ਦਾ ਵਜ਼ਨ 385 ਗ੍ਰਾਮ ਸੀ। ਇਸ ਨੂੰ ਪ੍ਰੋਸੈਸ ਕਰਨ 'ਤੇ 265 ਗ੍ਰਾਮ ਸ਼ੁੱਧ ਸੋਨਾ ਮਿਲਿਆ। ਫ਼ਿਲਹਾਲ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

- PTC NEWS

adv-img

Top News view more...

Latest News view more...