Mon, Apr 29, 2024
Whatsapp

ਗੁਰਦਾਸਪੁਰ: ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਨਿਊਜ਼ੀਲੈਂਡ 'ਚ ਉਤਾਰਿਆ ਮੌਤ ਦੇ ਘਾਟ

Written by  Jasmeet Singh -- December 19th 2023 05:20 PM -- Updated: December 19th 2023 05:23 PM
ਗੁਰਦਾਸਪੁਰ: ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਨਿਊਜ਼ੀਲੈਂਡ 'ਚ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ: ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਨਿਊਜ਼ੀਲੈਂਡ 'ਚ ਉਤਾਰਿਆ ਮੌਤ ਦੇ ਘਾਟ

PTC News Desk : ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰ ਅਤੇ ਪਿੰਡ 'ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰ ਕੇ ਅਗ੍ਹਾਂ ਪੜ੍ਹਾਈ ਕਰਨ ਲਈ 2018 ਵਿੱਚ ਨਿਊਜ਼ੀਲੈਂਡ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਉੱਥੇ ਇੱਕ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਨ੍ਹਾਂ ਕਿਹਾ ਲੰਘੇ ਕੱਲ੍ਹ ਮ੍ਰਿਤਕ ਦੇ ਇੱਕ ਦੋਸਤ ਨੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਸੂਚਿਤ ਕੀਤਾ ਕਿ  ਰਮਨਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਰਮਨਦੀਪ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ।



ਇਹ ਵੀ ਪੜ੍ਹੋ: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ


- PTC NEWS

Top News view more...

Latest News view more...