Fri, Jun 20, 2025
Whatsapp

Gurmeet Singh Pinky Cat: ਪੰਜਾਬ ਪੁਲਿਸ ’ਚ ਰਹੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ, ਇੱਥੇ ਜਾਣੋ ਕੈਟ ਨਾਲ ਜੁੜੇ ਵਿਵਾਦ

ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਸਿੰਘ ਪਿੰਕੀ ਡੇਂਗੂ ਦੇ ਚੱਲਦੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ

Reported by:  PTC News Desk  Edited by:  Aarti -- October 25th 2023 02:40 PM -- Updated: October 25th 2023 05:52 PM
Gurmeet Singh Pinky Cat: ਪੰਜਾਬ ਪੁਲਿਸ ’ਚ ਰਹੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ, ਇੱਥੇ ਜਾਣੋ ਕੈਟ ਨਾਲ ਜੁੜੇ ਵਿਵਾਦ

Gurmeet Singh Pinky Cat: ਪੰਜਾਬ ਪੁਲਿਸ ’ਚ ਰਹੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ, ਇੱਥੇ ਜਾਣੋ ਕੈਟ ਨਾਲ ਜੁੜੇ ਵਿਵਾਦ

Gurmeet Singh Pinky Cat:  ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਸਿੰਘ ਪਿੰਕੀ ਡੇਂਗੂ ਦੇ ਚੱਲਦੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਾਰਨ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿਚ ਰਹਿੰਦੀ ਹੈ, ਜਿਸ ਦੇ ਵਾਪਸ ਆਉਣ ਤੋਂ ਬਾਅਦ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।


ਇਨ੍ਹਾਂ ਵਿਵਾਦਾਂ ਦੇ ਕਾਰਨ ਆਏ ਸਨ ਚਰਚਾ ’ਚ

ਗੁਰਮੀਤ ਸਿੰਘ ਪਿੰਕੀ ਨੇ ਜਗਤਾਰ ਸਿੰਘ ਹਵਾਰਾ ਨੂੰ ਦੋ ਵਾਰ ਫੜਨ ’ਤੇ ਚਰਚਾ ’ਚ ਆਏ ਸੀ। ਉਸ ਨੂੰ ਪੁਲਿਸ ਬਹਾਦਰੀ ਦਾ ਤਗਮਾ ਵੀ ਮਿਲਿਆ ਸੀ ਪਰ ਇੱਕ ਨੌਜਵਾਨ ਦੇ ਕਤਲ ਦੇ ਇਲਜ਼ਾਮ ਕਾਰਨ ਉਨ੍ਹਾਂ ਲਈ ਮੁਸ਼ਕਿਲਾਂ ਖੜੀ ਕਰ ਦਿੱਤੀਆਂ ਸੀ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਧਰਨੇ ਦੌਰਾਨ ਪਿੰਕੀ ਕੈਟ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਸੀ। 

ਪਿੰਕੀ ਨੂੰ ਮੰਨਿਆ ਜਾਂਦਾ ਸੀ ਪੁਲਿਸ ਦਾ ਮੁਖਬਰ 

ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਵਿੱਚ ਅੱਤਵਾਦ ਦੌਰਾਨ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ ਸੀ। ਜਿਸ ਨੂੰ ਬਾਅਦ ਵਿੱਚ ਥਾਣੇਦਾਰ ਬਣਾ ਦਿੱਤਾ ਗਿਆ। ਇਸ ਤੋਂ ਬਾਅਦ 2001 ਵਿੱਚ ਉਸ ਨੇ ਲੁਧਿਆਣਾ ਦੇ ਇੱਕ ਨੌਜਵਾਨ ਅਵਤਾਰ ਸਿੰਘ ਉਰਫ਼ ਗੋਲਾ ਨੂੰ ਸਿਰਫ਼ ਦਿਸ਼ਾ ਪੁੱਛਣ 'ਤੇ ਗੋਲੀ ਮਾਰ ਦਿੱਤੀ ਸੀ। ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਹਾਲਾਂਕਿ ਕਿਸੇ ਤਰ੍ਹਾਂ ਉਹ 7 ਸਾਲ ਬਾਅਦ ਹੀ ਜੇਲ੍ਹ ਤੋਂ ਬਾਹਰ ਆਇਆ।

ਪਿੰਕੀ ਨੇ 52 ਝੂਠੇ ਮੁਕਾਬਲਿਆਂ ਦੇ ਸਬੂਤ ਦੇਣ ਦਾ ਕੀਤਾ ਸੀ ਦਾਅਵਾ 

ਇਨ੍ਹਾਂ ਹੀ ਨਹੀਂ ਪਿੰਕੀ ਕਤਲ ਕੇਸ ਵਿੱਚ ਉਸ ਦਾ ਨਾਂ ਆਉਣ ਤੋਂ ਬਾਅਦ ਤੋਂ ਹੀ ਵਿਵਾਦਾਂ ਵਿੱਚ ਰਹੀ। ਇੱਕ ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਪੰਜਾਬ ਵਿੱਚ ਅੱਤਵਾਦ ਦੌਰਾਨ ਹੋਏ 52 ਝੂਠੇ ਮੁਕਾਬਲਿਆਂ ਦੇ ਸਬੂਤ ਹਨ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਸੀ। 

ਉਮਰ ਕੈਦ ਦੀ ਸੁਣਾਈ ਗਈ ਸੀ ਸਜ਼ਾ 

ਪਿੰਕੀ ਨੂੰ ਕਤਲ ਕੇਸ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ 7 ਸਾਲ 7 ਮਹੀਨਿਆਂ ਬਾਅਦ ਅਦਾਲਤ ਨੇ ਉਸ ਨੂੰ ਪੈਰੋਲ ਦੇ ਦਿੱਤੀ। ਜਿਸ ਤੋਂ ਬਾਅਦ ਉਹ 486 ਦਿਨ ਜੇਲ੍ਹ ਤੋਂ ਬਾਹਰ ਰਿਹਾ। ਪਿੰਕੀ ਪਹਿਲੀ ਵਾਰ 4 ਅਪ੍ਰੈਲ 2008 ਨੂੰ ਦੋ ਹਫ਼ਤਿਆਂ ਲਈ ਪੈਰੋਲ 'ਤੇ ਆਏ ਸੀ। ਜਿਸ ਵਿੱਚ 52 ਦਿਨ ਦਾ ਵਾਧਾ ਕੀਤਾ ਗਿਆ ਅਤੇ 31 ਮਈ 2008 ਨੂੰ ਉਹ ਜੇਲ੍ਹ ਵਾਪਸ ਆ ਗਏ। 

ਸਜਾ ਦੌਰਾਨ 143 ਦਿਨਾਂ ਤੱਕ ਪਿੰਕੀ ਜੇਲ੍ਹ ’ਚੋਂ ਰਹੇ ਸੀ ਬਾਹਰ 

25 ਮਈ 2009 ਨੂੰ ਉਹ ਮੁੜ ਚਾਰ ਹਫ਼ਤਿਆਂ ਲਈ ਪੈਰੋਲ 'ਤੇ ਬਾਹਰ ਆਇਆ ਸੀ। ਜਿਸ ਨੂੰ ਦੋ ਵਾਰ ਵਧਾਇਆ ਗਿਆ। ਫਿਰ ਪਿੰਕੀ ਕਰੀਬ 143 ਦਿਨ ਜੇਲ੍ਹ ਤੋਂ ਬਾਹਰ ਰਹੇ। ਇਸ ਤੋਂ ਬਾਅਦ ਉਹ 18 ਅਕਤੂਬਰ 2009 ਨੂੰ ਵਾਪਸ ਜੇਲ੍ਹ ਆ ਗਿਆ। ਇਸ ਤੋਂ ਬਾਅਦ ਉਸ ਨੂੰ 2011 ਤੋਂ 2012 ਤੱਕ ਤਿੰਨ ਵਾਰ ਜ਼ਮਾਨਤ ਮਿਲੀ ਅਤੇ 112 ਦਿਨਾਂ ਤੱਕ ਜੇਲ੍ਹ ਚੋਂ ਬਾਹਰ ਰਹੇ। 

ਇਹ ਵੀ ਪੜ੍ਹੋ: Canada News: ਕੈਨੇਡਾ ਦੇ ਓਨਟਾਰੀਓ ਸ਼ਹਿਰ ਵਿੱਚ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਦੀ ਹੋਈ ਮੌਤ

- PTC NEWS

Top News view more...

Latest News view more...

PTC NETWORK
PTC NETWORK