ਭਾਰਤ 'ਚ ਫਿਲਮ ਸਰਟੀਫਿਕੇਟ ਲੈਣ ਲਈ ਵੀ ਦੇਣੀ ਪੈਂਦੀ ਰਿਸ਼ਵਤ? CBI ਨੇ ਦਰਜ ਕੀਤਾ ਕੇਸ
ਨਵੀਂ ਦਿੱਲੀ: ਸੀ.ਬੀ.ਆਈ ਨੇ ਫਿਲਮ ਦਾ ਸਰਟੀਫਿਕੇਟ ਦੇਣ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਤਮਿਲ ਐਕਟਰ ਵਿਸ਼ਾਲ ਨੇ ਸੀ.ਬੀ.ਆਈ ਨੂੰ ਸ਼ਿਕਾਇਤ ਦੇ ਕੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਸਰਟੀਫਿਕੇਟ ਦੇ ਬਦਲੇ 7 ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ।
ਸਤੰਬਰ 2023 ਵਿੱਚ ਫਿਲਮ ਸਰਟੀਫਿਕੇਟ ਲਈ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਹੁਣ ਸੀ.ਬੀ.ਆਈ ਨੇ ਇਸ ਮਾਮਲੇ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਅਦਾਕਾਰ ਵਿਸ਼ਾਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਲਈ ਸਰਟੀਫਿਕੇਟ ਦੇ ਬਦਲੇ ਬੋਰਡ ਨੂੰ 6.5 ਲੱਖ ਰੁਪਏ ਦਿੱਤੇ ਸਨ। ਰਿਸ਼ਵਤ ਦੇਣ ਤੋਂ ਬਾਅਦ ਹੀ ਉਸ ਨੂੰ ਫਿਲਮ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
ਇਸ ਮਾਮਲੇ 'ਚ ਸੀ.ਬੀ.ਆਈ ਨੇ ਮਾਮਲਾ ਦਰਜ ਕਰਕੇ ਮੁੰਬਈ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਡਿਜੀਟਲ ਸਬੂਤ ਬਰਾਮਦ ਕੀਤੇ। ਸੀ.ਬੀ.ਆਈ ਨੇ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿੱਚ 3 ਨਿੱਜੀ ਵਿਅਕਤੀ ਅਤੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੇ ਅਣਪਛਾਤੇ ਅਧਿਕਾਰੀ ਸ਼ਾਮਲ ਹਨ। ਦੱਸ ਦੇਈਏ ਕਿ ਮਾਰਕ ਐਂਟਨੀ ਫਿਲਮ ਐਕਟਰ ਵਿਸ਼ਾਲ ਦੇ ਹੈਰਾਨ ਕਰਨ ਵਾਲੇ ਖੁਲਾਸੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਈ ਸੀ। ਉਨ੍ਹਾਂ ਨੇ CBFC ਮੁੰਬਈ ਦੇ ਅਧਿਕਾਰੀਆਂ 'ਤੇ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ ਸੀ।
ਅਭਿਨੇਤਾ ਵਿਸ਼ਾਲ ਦੇ ਇਲਜ਼ਾਮਾਂ ਤੋਂ ਬਾਅਦ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸੰਘ (IFTDA) ਨੇ CBFC ਨੂੰ ਪੱਤਰ ਲਿਖ ਕੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਸੀ। IFTDA ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਕਿਹਾ ਸੀ ਕਿ ਅਭਿਨੇਤਾ ਵਿਸ਼ਾਲ ਨੇ ਜਿਨ੍ਹਾਂ ਦੋ ਲੋਕਾਂ 'ਤੇ ਇਲਜ਼ਾਮ ਲਗਾਇਆ ਹੈ, ਉਹ CBFC ਨਾਲ ਜੁੜੇ ਨਹੀਂ ਹਨ, ਪਰ ਇਲਜ਼ਾਮ ਗੰਭੀਰ ਹਨ, ਇਸ ਲਈ ਇਸ ਮਾਮਲੇ 'ਚ CBI ਜਾਂਚ ਜ਼ਰੂਰੀ ਹੈ।
ਇਹ ਵੀ ਪੜ੍ਹੋ: ਇਸ ਭਾਰਤੀ ਵਿਸਕੀ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦਾ ਐਵਾਰਡ, ਜਾਣੋ ਕੀਮਤ ਅਤੇ ਖਾਸੀਅਤ
- PTC NEWS