Fruits To Eat Or Avoid In Stone : ਪੱਥਰੀ ਦੇ ਮਰੀਜ਼ਾਂ ਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ, ਕਿਹੜੇ ਨਹੀਂ? ਜਾਣੋ
Fruits To Eat Or Avoid In Stone : ਅੱਜਕਲ੍ਹ ਦੀ ਖੁਰਾਕ ਅਤੇ ਕੁਝ ਹੋਰ ਕਾਰਨਾਂ ਕਰਕੇ ਪੱਥਰੀ ਦੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ। ਕਈ ਵਾਰ ਪੇਟ 'ਚ ਤੇਜ਼ ਦਰਦ ਹੋਣ ਜਾਂ ਪਿਸ਼ਾਬ 'ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ 'ਤੇ ਪੱਥਰੀ ਦਾ ਪਤਾ ਲੇਟ ਹੋ ਜਾਂਦਾ ਹੈ।
ਦੱਸ ਦਈਏ ਕਿ ਪੱਥਰੀ ਕਾਰਨ ਹੋਣ ਵਾਲਾ ਦਰਦ ਇੰਨਾ ਤੇਜ਼ ਹੁੰਦਾ ਹੈ ਕਿ ਵਿਅਕਤੀ ਬੇਚੈਨ ਹੋ ਜਾਂਦਾ ਹੈ। ਅਜਿਹੀ ਹਾਲਤ 'ਚ ਡਾਕਟਰ ਕੁਝ ਦਵਾਈਆਂ ਦਿੰਦਾ ਹੈ ਜਾਂ ਅਪਰੇਸ਼ਨ ਕਰ ਕੇ ਪੱਥਰੀ ਨੂੰ ਕੱਢ ਦਿੰਦਾ ਹੈ। ਨਾਲ ਹੀ, ਖਾਣ-ਪੀਣ ਵੇਲੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਪੱਥਰੀ ਦੇ ਮਰੀਜ਼ਾਂ ਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ, ਕਿਹੜੇ ਨਹੀਂ?
ਪੱਥਰੀ ਦੇ ਮਰੀਜ਼ਾਂ ਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ?
ਪਾਣੀ ਵਾਲੇ ਫਲ :
ਜਿਵੇ ਤੁਸੀਂ ਜਾਣਦੇ ਹੋ ਕਿ ਪੱਥਰੀ ਦੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਪਾਣੀ ਨਾਲ ਭਰਪੂਰ ਫਲ ਖਾਣ ਨੂੰ ਵੀ ਕਿਹਾ ਜਾਂਦਾ ਹੈ। ਜਿਸ 'ਚ ਤਰਬੂਜ, ਨਾਰੀਅਲ ਪਾਣੀ, ਖੀਰਾ ਵਰਗੇ ਪਾਣੀ ਦੀ ਮਾਤਰਾ ਵਾਲੇ ਫਲ ਸ਼ਾਮਲ ਹੁੰਦੇ ਹਨ। ਮਾਹਿਰਾਂ ਮੁਤਾਬਕ ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਜਿਸ ਨਾਲ ਪੱਥਰੀ ਦੀ ਸਮੱਸਿਆ ਵਧ ਜਾਂਦੀ ਹੈ।
ਨਿੰਬੂ ਜਾਤੀ ਦੇ ਫਲ :
ਆਪਣੀ ਖੁਰਾਕ 'ਚ ਖੱਟੇ ਫਲਾਂ ਦਾ ਸੇਵਨ ਜ਼ਿਆਦਾ ਕਰੋ। ਮਾਹਿਰਾਂ ਮੁਤਾਬਕ ਪੱਥਰੀ ਦੇ ਮਰੀਜ਼ਾਂ ਨੂੰ ਨਿੰਬੂ ਜਾਤੀ ਦੇ ਫਲਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸੰਤਰਾ, ਨਿੰਬੂ, ਅੰਗੂਰ ਵਰਗੇ ਫਲ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਨੂੰ ਖਾਣ ਨਾਲ ਫਾਇਦਾ ਹੋਵੇਗਾ।
ਕੈਲਸ਼ੀਅਮ ਨਾਲ ਭਰਪੂਰ ਫਲ :
ਤੁਹਾਨੂੰ ਆਪਣੀ ਖੁਰਾਕ 'ਚ ਕੈਲਸ਼ੀਅਮ ਨਾਲ ਭਰਪੂਰ ਫਲਾਂ ਦੀ ਮਾਤਰਾ ਵੀ ਵਧਾਉਣੀ ਚਾਹੀਦੀ ਹੈ। ਇਸ ਲਈ ਤੁਸੀਂ ਅੰਗੂਰ, ਬੇਰੀ, ਕੀਵੀ ਵਰਗੇ ਫਲ ਖਾ ਸਕਦੇ ਹੋ। ਪੱਥਰੀ ਦੇ ਮਰੀਜ਼ਾਂ ਲਈ ਇਹ ਫਲ ਫਾਇਦੇਮੰਦ ਸਾਬਤ ਹੁੰਦੇ ਹਨ।
ਪੱਥਰੀ ਦੇ ਮਰੀਜ਼ਾਂ ਨੂੰ ਕਿਹੜੇ ਫਲ ਨਹੀਂ ਖਾਣੇ ਚਾਹੀਦੇ?
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਕੁਝ ਫਲਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਨਾਲ ਹੀ ਕੁਝ ਸਬਜ਼ੀਆਂ ਅਤੇ ਮੇਵੇ ਹਨ, ਜਿਨ੍ਹਾਂ ਨੂੰ ਡਾਈਟ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਪੱਥਰੀ ਹੈ ਤਾਂ ਅਨਾਰ ਅਤੇ ਅਮਰੂਦ ਵਰਗੇ ਫਲ ਨਾ ਖਾਓ। ਇਸ ਤੋਂ ਇਲਾਵਾ ਸਬਜ਼ੀਆਂ 'ਚ ਬੈਂਗਣ, ਟਮਾਟਰ ਅਤੇ ਸ਼ਕਰਕੰਦੀ ਘੱਟ ਖਾਓ ਅਤੇ ਸੁੱਕੇ ਮੇਵੇ ਦੇ ਸੇਵਨ ਤੋਂ ਵੀ ਪਰਹੇਜ਼ ਕਰੋ। ਇਨ੍ਹਾਂ ਚੀਜ਼ਾਂ ਦੇ ਸੇਵਨ ਕਾਰਨ ਪੱਥਰੀ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ : Tea Coffee Addiction : ਲੋੜ ਤੋਂ ਜਿਆਦਾ ਚਾਹ ਤੇ ਕੌਫੀ ਦਾ ਸੇਵਨ ਸਿਹਤ ਨੂੰ ਪਹੁੰਚਾਉਂਦਾ ਹੈ ਨੁਕਸਾਨ, ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ
- PTC NEWS