Himachal-Uttarakhand Weather News : ਹਿਮਾਚਲ ਤੇ ਉਤਰਾਖੰਡ 'ਚ ਭਾਰੀ ਮੀਂਹ ਤੇ ਬਰਫ਼ਬਾਰੀ, 200 ਸੜਕਾਂ ਤੇ ਸਕੂਲ ਬੰਦ, ਅਲਰਟ ਜਾਰੀ, ਵੇਖੋ ਮੌਕੇ ਦੇ ਹਾਲਾਤ
Heavy rain and snowfall : ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੇ ਬਰਫਵਾਰੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਕਈ ਸੜਕਾਂ ਤੇ ਸਕੂਲ ਜਿਥੇ ਬੰਦ ਕੀਤੇ ਗਏ ਹਨ, ਉਥੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰਕੇ ਹੋਏ ਲੋਕਾਂ ਨੂੰ ਬਚਾਅ ਲਈ ਅਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਦੋਵੇਂ ਸੂਬਿਆਂ ਤੋਂ ਭਾਰੀ ਮੀਂਹ ਕਾਰਨ ਕਈ ਖੌਫ਼ਨਾਕ ਘਟਨਾਵਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਹਿਮਾਚਲ 'ਚ 4 ਜ਼ਿਲ੍ਹਿਆਂ 'ਚ ਸਕੂਲ ਬੰਦ
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਅਚਾਨਕ ਖਰਾਬ ਮੌਸਮ ਕਾਰਨ ਚੰਬਾ, ਕੁੱਲੂ ਅਤੇ ਕਿਨੌਰ ਜ਼ਿਲਿਆਂ ਦੇ ਵਿਦਿਅਕ ਅਦਾਰਿਆਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਸ਼ਿਮਲਾ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਖ਼ਬਰ ਇਹ ਵੀ ਹੈ ਕਿ ਭਾਰੀ ਮੀਂਹ, ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ ਚਾਰ ਕੌਮੀ ਮਾਰਗਾਂ ਸਮੇਤ ਕਰੀਬ 300 ਸੜਕਾਂ ਬੰਦ ਹੋ ਗਈਆਂ ਹਨ।
ਹਿਮਾਚਲ ’ਚ ਮੀਂਹ ਕਾਰਨ ਭਾਰੀ ਤਬਾਹੀ ਵੇਖਣ ਨੂੰ ਮਿਲ ਰਹੀ ਹੈ। ਕਈ ਥਾਂਵਾਂ 'ਤੇ ਘਰਾਂ 'ਚ ਇਕਦਮ ਪਾਣੀ ਭਰਨਾ ਸ਼ੁਰੂ ਹੋ ਗਿਆ, ਜਦਕਿ ਕਈ ਮਕਾਨ ਡੁੱਬ ਗਏ। ਤਬਾਹੀ ਦਾ ਮੰਜਿਰ ਅਜਿਹਾ ਹੈ ਕਿ ਪਾਣੀ ’ਚ ਗੱਡੀਆਂ ਵੀ ਰੁੜ੍ਹਦੀਆਂ ਵਿਖਾਈ ਦੇ ਰਹੀਆਂ ਹਨ।
1 ਮਾਰਚ ਨੂੰ ਹਿਮਾਚਲ ਪ੍ਰਦੇਸ਼ 'ਚ ਮੌਸਮ ਦਾ ਹਾਲ ?
1 ਮਾਰਚ, 2025 ਨੂੰ ਹਿਮਾਚਲ ਪ੍ਰਦੇਸ਼ ਵਿੱਚ ਕੱਲ੍ਹ ਦੇ ਮੌਸਮ ਬਾਰੇ ਗੱਲ ਕਰਦੇ ਹੋਏ, ਵਿਭਾਗ ਨੇ ਡਲਹੌਜ਼ੀ, ਕਾਂਗੜਾ, ਕੁੱਲੂ, ਮਨਾਲੀ, ਸ਼ਿਮਲਾ, ਸੋਲਨ ਸਮੇਤ ਕਈ ਥਾਵਾਂ 'ਤੇ ਬਰਫਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਪਹਾੜਾਂ 'ਚ ਬਰਫਬਾਰੀ ਅਜੇ ਵੀ ਜਾਰੀ ਹੈ, ਜਦਕਿ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਇਹੀ ਹਾਲ ਰਹਿਣ ਵਾਲਾ ਹੈ।
ਉੱਤਰਾਖੰਡ 'ਚ ਵੀ ਬਰਫਬਾਰੀ ਅਤੇ ਬਾਰਿਸ਼
ਉੱਤਰਾਖੰਡ ਦੇ ਆਪਦਾ ਪ੍ਰਬੰਧਨ ਵਿਭਾਗ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ।ਬਦਰੀਨਾਥ ਧਾਮ, ਹੇਮਕੁੰਟ ਸਾਹਿਬ, ਫੁੱਲਾਂ ਦੀ ਘਾਟੀ, ਰੁਦਰਨਾਥ, ਲਾਲਮਤੀ, ਔਲੀ, ਗੌਰਸ ਦੇ ਨਾਲ-ਨਾਲ ਮਾਨ ਵਿੱਚ ਵੀ ਬਰਫ਼ਬਾਰੀ ਹੋਈ ਹੈ। ਬਰਫਬਾਰੀ ਕਾਰਨ ਨੀਵੇਂ ਇਲਾਕਿਆਂ 'ਚ ਵੀ ਠੰਡ ਦਾ ਪ੍ਰਭਾਵ ਵਧ ਗਿਆ ਹੈ।
ਕੇਦਾਰਨਾਥ ਧਾਮ 'ਚ ਵੀ ਅੱਧਾ ਫੁੱਟ ਤੱਕ ਬਰਫ ਜਮ੍ਹਾਂ ਹੋ ਗਈ ਹੈ। ਕੇਦਾਰਨਾਥ ਧਾਮ ਵਿੱਚ ਦੋ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ। ਤੁੰਗਨਾਥ, ਸੈਰ-ਸਪਾਟਾ ਸਥਾਨ ਚੋਪਟਾ ਅਤੇ ਕਾਲੀਸ਼ਿਲਾ ਦੇ ਉੱਪਰਲੇ ਇਲਾਕਿਆਂ ਦੇ ਨਾਲ-ਨਾਲ ਤ੍ਰਿਯੁਗੀਨਾਰਾਇਣ ਦੇ ਉੱਪਰਲੇ ਜੰਗਲਾਂ ਵਿੱਚ ਵੀ ਬਰਫ਼ਬਾਰੀ ਹੋਈ ਹੈ।
1 ਮਾਰਚ ਨੂੰ ਉਤਰਾਖੰਡ 'ਚ ਮੌਸਮ ਕਿਹੋ ਜਿਹਾ ?
ਉੱਤਰਾਖੰਡ ਵਿੱਚ ਕੱਲ੍ਹ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ ਮੀਂਹ ਦੇ ਨਾਲ-ਨਾਲ ਧੂੜ ਭਰੀ ਹਨੇਰੀ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ ਅਲਮੋੜਾ, ਬਦਰੀਨਾਥ, ਭੀਮਤਾਲ, ਚਮੋਲੀ, ਚੋਪਤਾ, ਗੰਗੋਤਰੀ, ਹੇਮਕੁੰਟ ਸਾਹਿਬ, ਕਸੌਲੀ, ਜੋਸ਼ੀਮਠ ਸਮੇਤ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
- PTC NEWS